ਸੰਗਰੂਰ, 10 ਸਤੰਬਰ
– ਸੰਗਰੂੂਰ ਜਿਲ੍ਹੇ ਦੇ ਉਘੇ ਉਦਯੋਗਪਤੀ, ਸਮਾਜ ਸੇਵਕ ਅਤੇ ਕਾਂਗਰਸੀ ਆਗੂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਜਦੀਕੀ ਸਾਥੀ ਆਈ ਐਮ ਸੀ ਕਮੇਟੀ ਦੇ ਸਾਬਕਾ ਚੇਅਰਮੈਨ ਦੀਪਕ ਮਘਾਨ ਤੇ ਆਪਣੇ ਚਹੇਤੇ ਨੂੰ ਖ਼ੁਸ਼ ਕਰਨ ਲਈ ਸਰਕਾਰੀ ਪੈਸੇ ਦੀ ਨਜਾਇਜ਼ ਵਰਤੋਂ ਦੇ ਗੰਭੀਰ ਦੋਸ਼ ਲਗਾਏ ਗਏ ਹਨ। The prominent social worker
ਆਰ ਟੀ ਆਈ ਅਕਟੀਵਿਸ਼ਟ ਵਲੋਂ ਪੰਜਾਬਨਾਮਾ ਨੂੰ ਦਿੱਤੇ ਦਸਤਾਵੇਜ ਅਨੁਸਾਰ ਸਮਾਜ ਸੇਵਕ ਦੀਪਕ ਮਘਾਨ ਨੂੰ ਪੰੰਜਾਬ ਸਰਕਾਰ ਨੇ ਸੰਗਰੂਰ ਜਿਲ੍ਹੇ ਦੇ ਇਕ ਵੱਡੇ ਉਦਯੋਗਪਤੀ ਅਤੇ ਸਮਾਜ ਸੇਵਕ ਨੂੰ ਹਟਾ ਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨਾਲ ਸਬੰਧਤ ਇਕ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਸੀ।
ਆਰ ਟੀ ਆਈ ਦਸਤਾਵੇਜਾਂ ਮੁਤਾਬਿਕ ਆਈ ਐਮ ਸੀ ਕਮੇਟੀ ਦੇ ਚੇਅਰਮੈਨ ਹੁੰਦਿਆ ਮਘਾਨ ਸਾਹਿਬ ਨੇ ਆਪਣੇ ਇਕ ਚਹੇਤੇ ਸਪਲਾਇਰ ਨੂੰ ਖ਼ੁਸ਼ ਕਰਨ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਅਧੀਨ ਆਏ ਲੱਖਾਂ ਰੁਪਏ ਸੰਸਥਾ ਦੀ ਪ੍ਰਿੰਸੀਪਲ ਨਾਲ ਮਿਲ ਕੇ ਕਾਗਜਾਂ ਦਾ ਢਿੱਡ ਭਰ ਕੇ ਲੁਟਾ ਦਿੱਤੇ।
ਪੰਜਾਬਨਾਮਾ ਟੀਮ ਵਲੋਂ ਆਰ ਟੀ ਆਈ ਦਸਤਾਵੇਜਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸੰਸਥਾ ਦੇ ਸਾਬਕਾ ਚੇਅਰਮੈਨ ਦੀਪਕ ਮਘਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਫੋਨ ਦਾ ਉਤਰ ਨਹੀਂ ਦਿੱਤਾ।