ਕਬੀਰ ਪੰਥ ਦੇ ਮਹਾਨ ਸੰਤ ਪਰਮਹੰਸ ਸਤਿਗੁਰੂ ਬਾਬਾ ਰਾਮਦਾਸ ਜੀ ਦਾ 85ਵਾਂ ਸਲਾਨਾ ਸਮਾਗਮ  ਉਭਾਵਾਲ ਰੋਡ ਸੰਗਰੂਰ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ l

ਸਮਾਗਮ ਦੌਰਾਨ ਦੇਸ਼ ਦੀ ਪ੍ਰਸਿੱਧ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਵੱਲੋਂ ਸ਼ੁੱਧ ਵਾਤਾਵਰਨ ਲਈ ਪੋਦਿਆਂ ਦੀ ਛਬੀਲ ਲਗਾਈ ਗਈ l ਜਿਸ ਵਿੱਚ ਮੁੱਖ ਤੌਰ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਸ਼ਾਮਲ ਹੋਏ l

ਇਸ ਮੌਕੇ ਮਿਸ਼ਨ ਵੱਲੋਂ ਸਮਾਗਮ ਵਿੱਚ ਪਹੁੰਚੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਪੋਦੇਂ ਵੰਡੇ ਗਏ l ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸਾਨੂੰ ਆਪਣੇ ਪੀਰ ਪੈਗੰਬਰਾਂ ਅਤੇ ਸੰਤ ਮਹਾਂਪੁਰਸ਼ਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਹਰ ਦਿਹਾੜੇ ਇਸੇ ਤਰ੍ਹਾਂ ਹੀ ਸ਼ਰਧਾ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ l

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸ਼ੁੱਧ ਵਾਤਾਵਰਨ ਅਤੇ ਕੁਦਰਤੀ ਆਕਸੀਜ਼ਨ ਲਈ ਸਾਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣੇ ਚਾਹੀਦੇ ਹਨ l

ਇਹ ਵੀ ਪੜ੍ਹੋ : ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਮੰਤਰੀ

ਮੈਡਮ ਪੂਨਮ ਕਾਂਗੜਾ ਨੇ ਬਾਬਾ ਰਾਮ ਦਾਸ ਜੀ ਦੇ ਸਮਾਗਮ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਸੰਗਤਾਂ ਨੂੰ ਪੋਦੇਂ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣਾ ਇੱਖਲਾਕੀ ਫਰਜ਼ ਸਮਝਦਿਆਂ ਘੱਟੋ ਘੱਟ ਇੱਕ – ਇੱਕ ਪੋਦਾਂ ਜ਼ਰੂਰ ਲਗਾਉਣ ਤਾਂ ਜ਼ੋ ਆਪਣੇ ਪੰਜਾਬ ਨੂੰ ਮੁੜ ਤੋਂ ਹਰਾ ਭਰਾ ਕੀਤਾ ਜਾਵੇ l

ਇਸ ਮੌਕੇ ਮੈਡਮ ਪੂਨਮ ਕਾਂਗੜਾ, ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਅਤੇ ਸ਼੍ਰੀ ਮੁਕੇਸ਼ ਰਤਨਾਕਰ ਕੌਮੀ ਪ੍ਰਧਾਨ ਯੂਥ ਵਿੰਗ ਦਾ ਪ੍ਰਬੰਧਕ ਕਮੇਟੀ ਅਤੇ ਗੱਦੀ ਨਸ਼ੀਨ ਬਾਬਾ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ l

ਇਸ ਮੌਕੇ ਮਿਸ਼ਨ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਕਮਲ ਕੁਮਾਰ ਗੋਗਾ,ਵੀਰ ਏਕਲੱਵਯ, ਸਾਜਨ ਕਾਂਗੜਾ,ਰਵੀ ਕੁਮਾਰ, ਸ਼ਸ਼ੀ ਚਾਵਰੀਆ, ਐਡਵੋਕੇਟ ਸੰਜੀਵ ਕੁਮਾਰ ਬੇਦੀ, ਸ਼੍ਰੀ ਅਰੁਣ ਕੁਮਾਰ ਆਦਿ ਹਾਜ਼ਰ ਸਨ।