SGPC Election Trumpet Blown Sikhism Won Family lost

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਬਿਗਲ ਵੱਜਿਆ ਪੰਥ ਜਿੱਤਿਆ ਕੁਨਬਾ ਹਾਰ ਗਿਆ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਬਿਗਲ ਵੱਜਿਆ ਪੰਥ ਜਿੱਤਿਆ ਕੁਨਬਾ ਹਾਰ ਗਿਆ । ਭਗਵੰਤ ਦੀ ਮਜਬੂਰੀ । ਜ਼ਾਤਾਂ ਹੋਈਆਂ ਜ਼ਰੂਰੀ ਬਾਦਲ । ਨਿਰਭੈ ਪੱਤਰਕਾਰੀ ਦਾ ਡਰ

ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਸਿੱਧਾ ਅਸਿੱਧਾ ਜਿਹਾ ਐਲਾਨ ਕਰ ਦਿੱਤਾ ਹੈ। ਬਾਦਲਾਂ ਨੂੰ ਭਾਜੜਾਂ ਪੈ ਗਈਆਂ ਹਨ। ਕੀ ਇਹ ਚੋਣਾਂ ਵਾਕਿਆ ਹੀ ਹੋਣਗੀਆਂ ਅਤੇ ਕੀ ਲੋਕ ਸਭਾ ਤੋਂ ਪਹਿਲਾਂ ਸੰਭਵ ਹੋ ਸਕਣਗੀਆਂ? ਇਸ ਪਹਿਲੇ ਸਵਾਲ ਦਾ ਜਵਾਬ ਲੱਭਿਆ ਜਾਵੇਗਾ

ਦੂਜੇ ਪਾਸੇ ਮੌਜੂਦਾ ਗੈਰ ਕਾਨੂੰਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਨੂੰਨਸਾਜ਼ ਹਰਜਿੰਦਰ ਸਿੰਘ ਧਾਮੀ ਇਸ ਐਲਾਨ ਨੂੰ ਬਹੁਤ ਹੀ ਡਰਾਉਣਾ ਅਤੇ ਵੱਡੀ ਸਾਜ਼ਸ਼ ਦੀ ਇਕ ਡੋਰ ਦੱਸ ਰਹੇ ਹਨ, ਜਿਸ ਨਾਲ ਪੰਥ ਪੂਰੇ ਦਾ ਪੂਰਾ ਉਧਾਲ਼ਿਆ ਜਾ ਸਕਦਾ ਹੈ। ਕੀ ਉਨ੍ਹਾਂ ਦੇ ਇਹਨਾਂ ਤੱਥਾਂ ਵਿੱਚ ਕੋਈ ਜਾਨ ਹੈ? ਤੀਜਾ ਸਵਾਲ ਇਹ ਵੀ ਹੋ ਗਿਆ ਹੈ ਸਾਡੇ ਸਾਹਮਣੇ ਖੜ੍ਹਾ

ਚੌਥਾ ਸਵਾਲ ਇਹ ਹੈ ਕਿ ਇਕ ਪਾਸੇ ਬਿਹਾਰ ਦੀ ਜਾਤੀਗਤ ਗਣਨਾ ਅਤੇ ਦੂਜਾ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਭਾਰਤੀ ਰਾਜਨੀਤੀ ਦਾ ਕੀ ਹੋਵੇਗਾ ਅਤੇ ਸਿੱਖ ਧਾਰਮਿਕ ਰਾਜਨੀਤੀ ਦਾ ਕੀ ਬਣੇਗਾ। ਬਹੁਤ ਅਹਿਮ‌ ਸਵਾਲ ਹੈ ਜੋ ਪੰਜਵੇਂ ਨੰਬਰ ਤੇ ਖੜ੍ਹਾ ਹੈ।

ਇਕ ਪਾਸੇ ਗੋਦੀ ਮੀਡੀਆ ਪੂਰੇ ਸਿੱਖ ਪੰਥ ਨੂੰ ਹਿੰਦੀ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਖ਼ਾਲਿਸਤਾਨ ਸਾਬਤ ਕਰਨ ਵਿੱਚ ਲੱਗਿਆ ਹੋਇਆ, ਜਿਸ ਦਾ ਅਸਰ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦੀਆਂ ਜ਼ਿੰਦਗੀਆਂ ਉਪਰ ਸੁਭਾਵਿਕ ਹੈ ਪੈਣਾ ਸੀ, ਪੈ ਵੀ ਰਿਹਾ ਹੈ। ਪੂਰੇ ਸਿੱਖ ਪੰਥ ਵਿੱਚ ਆਲਮੀ ਪੱਧਰ ਉਪਰ ਕਿਸ ਕਿਸਮ ਦਾ ਸਹਿਮ ਹੈ, ਇਸ ਦੇ ਸਿੱਟੇ ਕੀ ਹੋਣਗੇ? ਇਹ ਦੂਜਾ ਸਵਾਲ ਹੈ।

ਮੋਦੀ ਨੂੰ ਡਰ ਸਤਾਉਣ ਲੱਗਿਆ ਹੈ, ਪੱਤਰਕਾਰਾਂ ਦੀ ਫੜੋ ਫੜ੍ਹੀ ਹੋ ਰਹੀ ਹੈ। ਇਸ ਫੜੋ ਫੜ੍ਹੀ ਨਾਲ ਕੀ ਪੱਤਰਕਾਰ ਭਾਈਚਾਰਾ ਜੇਲ੍ਹਾਂ ਵਿੱਚ ਹੀ ਬੰਦ ਕਰ ਦਿੱਤਾ ਜਾਵੇਗਾ, ਕੀ ਰਵੀਸ਼ ਨੂੰ ਵੀ ਪੁਲਿਸ ਤੰਗ ਕਰੇਗੀ ?

ਬਾਦਲਾਂ ਦੀਆਂ ਜ਼ਮਾਨਤਾਂ ਰੱਦ ਹੋ ਰਹੀਆਂ ਹਨ। ਕੀ ਬਾਦਲਾਂ ਨੂੰ ਭਾਜਪਾ ਦੀ ਛੱਤਰੀ ਦੀ ਓਟ ਦਾ ਸਮਾਂ ਬੀਤ ਚੁੱਕਿਆ ਹੈ? ਅਕਾਲੀ ਦਲ ਬਾਦਲ ਦੇ ਸਾਹ ਕਿਉਂ ਚੜ੍ਹੇ ਹੋਏ ਹਨ। ਮਨਪ੍ਰੀਤ ਬਾਦਲ ਅਤੇ ਚਹਿਲ ਪੰਜਾਬ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਤੋਂ ਗ਼ਾਇਬ ਕਿਸ ਤਰਾਂ ਹੋ ਗਏ? ਇਹ ਵੀ ਅਹਿਮ ਸਵਾਲ ਹੈ।

ਏਸ਼ੀਅਨ ਖੇਡਾਂ ਵਿੱਚ ਪੰਜਾਬ ਦ‌ਿ ਖਿਡਾਰੀਆਂ ਵੱਲੋਂ ਵੱਡੇ ਪ੍ਰਦਰਸ਼ਨ, ਪੰਜਾਬ ਦੇ ਸਮਾਜਕ ਤਾਣੇ ਬਾਣੇ ਬਾਰੇ ਕੀ ਤਸਵੀਰ ਪੇਸ਼ ਕਰ ਰਹੇ ਹਨ। ਕੀ ਭਗਵੰਤ

ਜਿਸ ਤਰਾਂ ਨਰਿੰਦਰ ਮੋਦੀ ਪੱਤਰਕਾਰਾਂ ਦੇ ਮਗਰ ਪਿਆ, ਉਸ ਤੋਂ ਮਿਰਜ਼ਾ ਗ਼ਾਲਿਬ ਦਾ ਸ਼ੇਅਰ ਯਾਦ ਆ ਰਿਹਾ।ਇਹ ਅਜ਼ਾਦ ਪੱਤਰਕਾਰੀ ਵੱਲੋਂ ਭ੍ਰਿਸ਼ਟ ਸਰਕਾਰਾਂ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਬੋਲੀਆਂ ਜਾਣ ਵਾਲੀਆਂ ਸਤਰਾਂ ਹਨ। ਹਰ ਏਕ ਬਾਤ ਪੇ ਕਹਿਤੇ ਹੋ ਤੂ ਕਿ ਤੂ ਕਿਆ ਹੈ, ਤੁਮੀਹ ਬਤਾਓ ਯੇ ਅੰਦਾਜ਼ ਏ ਗੁਫ਼ ਤ ਗੂ ਕਿਆ ਹੈ। ਰਗੋ ਮੇ ਦੌੜਨੇ ਫਿਰਨੇ ਕੇ ਹਮ ਨਹੀਂ ਕਾਇਲ, ਜੋ ਆਂਖ ਹੀ ਸੇ ਨਾ ਟਪਕਾ ਤੋ ਵੋ ਲਹੂ ਕਿਯਾ ਹੈ? ਪੱਤਰਕਾਰੀ ਨੂੰ ਸਲਾਮ ਜੋ ਸਮਾਜ ਦੇ ਦੁਸ਼ਮਣਾਂ ਦੀਆਂ ਅੱਖਾਂ ਵਿੱਚੋਂ ਲਹੂ ਬਣ ਕੇ ਰੜਕਦੀ ਹੈ। ਪੰਜਾਬ ਨਾਮਾ ਵੀ ਕਈਆਂ ਦੀਆਂ ਅੱਖਾਂ ਵਿੱਚ ਪੀਟੀਸੀ, ਸ਼੍ਰੋਮਣੀ ਕਮੇਟੀ ਵਾਲੇ, ਪੰਜਾਬ ਸਰਕਾਰ।

ਚਲੋ ਅੱਜ ਦੇ ਸਵਾਲਾਂ ਦੇ ਜਵਾਬ ਲੱਭਣੇ ਸ਼ੁਰੂ ਕਰਦੇ ਹਾਂ। ਭਗਵੰਤ ਮਾਨ ਨੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਟਵੀਟੀ ਐਕਸ ਤੀਰ ਛੱਡਿਆ ਹੈ ਜਾਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੂੰ ਜਵਾਬ ਦੇਣ ਦੇ ਦਿਨ ਨੇੜੇ ਆਉਣ ਕਰਕੇ ਬੁੱਤਾ ਸਾਰਿਆ ਹੈ। ਪਰ ਤੀਰ ਟਿਕਾਣੇ ਤੇ ਲੱਗਿਆ ਹੈ। ਪੰਥ ਵਿੱਚ ਪੈਲੀ ਨਿਰਾਸ਼ਤਾ ਇਕ ਦਮ ਚੰਗੀਆਂ ਆਸਾਂ ਵਿੱਚ ਬਦਲ ਗਈ ਹੈ।
ਜੇਕਰ ਭਗਵੰਤ ਮਾਨ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਫਲਤਾਪੂਰਵਕ ਕਰਵਾ ਜਾਂਦਾ ਹੈ ਤਾਂ ਅਕਾਲੀ ਦਲ ਬਾਦਲ ਗੁਰਦੁਆਰਾ ਰਾਜਨੀਤੀ ਤੋਂ ਬਾਹਰ ਚਲਿਆ ਜਾਵੇਗਾ, ਜਿਸ ਕਰਕੇ ਉਸ ਦੇ ਨਾਲ ਚੱਲ ਰਹੀ 11 ਫ਼ੀਸਦੀ ਵੋਟਾਂ ਦੀ ਭੀੜ ਵੀ ਲਾਂਭੇ ਹੋ ਜਾਵੇਗੀ। ਗੋਲਕ ਦੀਆਂ ਚਾਬੀਆਂ ਨਾਲ ਹੁੰਦੀ ਰਾਜਨੀਤੀ ਬੰਦ ਹੋ ਜਾਵੇਗੀ, ਤਾਂ ਭੀੜ ਕਿਵੇਂ ਖੜ੍ਹੇਗੀ। ਕਹਿੰਦੇ ਬਾਬਾ ਜੀ ਚੇਲਿਆਂ ਦੀ ਭੀੜ ਬਹੁਤ ਹੈ, ਬਾਬਾ ਕਹਿੰਦਾ ਜਦੋਂ ਭੁੱਖੇ ਮਰਨਗੇ ਆਪੇ ਭੱਜ ਜਾਣਗੇ। ਸੋ ਬਾਦਲਾਂ ਨਾਲ ਜਿਹੜੀ ਇਸ ਵੇਲੇ ਭੀੜ ਹੈ, ਉਹ ਜਾਂ ਤਾਂ ਪਿਛਲੀਆਂ ਸਰਕਾਰਾਂ ਵੇਲੇ ਦੇ ਚਲਦੇ ਧੰਦਿਆਂ ਵਿਚਲੇ ਭਾਈ ਵਾਲਾਂ ਦੀ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ, ਕਮੇਟੀ ਦੇ 1000 ਕਰੋੜ ਤੋਂ ਵੱਡੇ ਹੋ ਚੁੱਕੇ ਅਰਥਚਾਰੇ ਨਾਲ ਜੁੜੇ ਲੋਕਾਂ ਦੀ ਮਜਬੂਰੀ ਦੀ ਭੀੜ ਹੈ। ਇਹ ਧੂੰਆਂ ਕਮੇਟੀ ਦੀਆਂ ਚੋਣਾਂ ਤੋਂ ਬਾਦ ਹੋਣ ਵਾਲੀ ਇਤਿਹਾਸਕ ਹਾਰ ਤੋਂ ਬਾਦ ਕਾਬਜ਼ ਖ਼ੈਮੇ ਦੇ ਕੋਲ ਚਲੀ ਜਾ ਸਕਦੀ ਹੈ। ਲੋਕ ਸਭਾ ਦੀਆਂ ਚੋਣਾਂ ਵਿੱਚ ਜਿਹੜੀਆਂ ਦੋ ਸੀਟਾਂ ਜਿੱਤਣ ਦਾ ਸੁਪਨਾ ਬਦਲ ਲੈ ਰਹੇ ਹਨ, ਉਹ ਵੀ ਟੁੱਟ ਸਕਦਾ ਹੈ। ਲੋਕ ਸਭਾ ਤੋਂ ਪਹਿਲਾਂ ਵੋਟਾਂ ਇਸ ਲਈ ਸੰਭਵ ਜਾਪ ਰਹੀਆਂ ਹਨ, ਕਿਉਂਕਿ ਮੁੱਖ ਮੰਤਰੀ ਨੇ ਇਹ ਕੰਮ ਕਿਸੇ ਐਰੇ ਗੈਰੇ ਨੱਥੇ ਖੈਰੇ ਨੂੰ ਨਾ ਦੇ ਕੇ ਸਿੱਧਾ ਸਕੱਤਰ ਹੋਮ ਗੁਰਕੀਰਤ ਕਿਰਪਾਲ ਸਿੰਘ ਨੂੰ ਸਰਕਾਰ ਵੱਲੋਂ ਚੋਣ ਕਮਸਿਨ ਨਿਯੁਕਤ ਕਰ ਦਿੱਤਾ ਹੈ। ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਸਾਬਕਾ ਜਸਟਿਸ ਐਸਐਸ ਸਾਰੋਂ ਨੇ ਸਰਕਾਰ ਦੇ ਇਸ ਕਦਮ ਦਾ ਸੁਆਗਤ ਕੀਤਾ ਹੈ। ਦੇਖਿਓ ਇਸ ਵਾਰ ਸਿੱਖਾਂ ਦੀਆਂ ਵੋਟਾਂ ਕਿੰਨੀਆਂ ਬਣ ਕੇ ਸਾਹਮਣੇ ਆਉਣਗੀਆਂ। ਕਿਉਂਕਿ ਪਹਿਲਾਂ ਉੱਨ੍ਹੀਆਂ ਕੁ ਹੀ ਵੋਟਾਂ ਬਣਦੀਆਂ ਰਹੀਆਂ ਨੇ ਜਿਨ੍ਹਾਂ ਨਾਲ ਬਾਦਲ ਕੁਨਬਾ ਆਪਣੀਆਂ ਜਿੱਤਾਂ ਯਕੀਨੀ ਬਣਾ ਸਕਦਾ ਸੀ।

ਹੁਣ ਦੂਜਾ ਸਵਾਲ ਹੈ ਕਿ ਧਾਮੀ ਸਾਹਿਬ ਆਖ ਰਹੇ ਨੇ ਕਿ ਇਹਨਾਂ ਵੋਟਾਂ ਨਾਲ ਸੰਘ ਕਮੇਟੀ ਦੇ ਅੰਦਰ ਵੜ ਜਾਵੇਗੀ, ਜੋ ਪੰਥ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਦਲਜੀਤ ਸਿੰਘ ਚੀਮਾ ਭਗਵੰਤ ਮਾਨ ਨੂੰ ਸਬਕ ਦੇ ਰਿਹਾ ਹੈ ਕਿ ਉਹ ਇਹਨਾਂ ਚੋਣਾਂ ਉਪਰ ਨਾ ਬੋਲੇ। ਕਹਿੰਦੇ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ। ਸਭ ਤੋਂ ਲੰਬੀ ਯਾਰੀ ਸੰਘ ਨਾਲ ਅਕਾਲੀ ਦਲ ਬਾਦਲ ਦੀ। ਬਾਦਲ ਪਰਿਵਾਰ ਦੀ। ਤੇ ਹੁਣ ਜੇ ਇਕ ਤੀਜੀ ਧਿਰ ਦੀ ਸਰਕਾਰ ਵੇਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਹਨ ਤਾਂ ਇਹਨਾਂ ਤੋਂ ਆਪਣੀ ਪਸ਼ੇਮਾਨੀ ਰੋਕੀ ਨਹੀਂ ਜਾ ਸਕਦੀ। ਸੰਘ ਜੇਕਰ ਕਮੇਟੀ ਵਿੱਚ ਵੜਨ ਦੀ ਇੱਛਾ ਰੱਖਦਾ ਹੈ ਜਾਂ ਰੱਖਦਾ ਸੀ। ਉਹ ਤਾਂ ਹੁਣ ਤੱਕ ਪੂਰੀ ਹੋ ਚੁੱਕੀ ਹੋਵੇਗੀ। ਭਾਜਪਾ ਨਾਲ ਸਾਂਝ ਸਰਕਾਰ ਅਕਾਲੀ ਦਲ ਦੀ ਰਹੀ ਤੇ ਸੰਘ ਹੁਣ ਵੜੇਗਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਲਈ। ਕਿੰਨੇ ਭੋਲੇ ਨੇ ਧਾਮੀ ਸਾਹਿਬ ਅਤੇ ਚੀਮਾ ਸਾਹਿਬ। ਅਸਲ ਵਿੱਚ ਪੈਰਾਂ ਥੱਲਿਓਂ ਲਾਲ ਗਲੀਚੇ ਖਿਸਕਦੇ ਦਿੱਖਣ ਲੰਘ ਪਏ ਹਨ, ਉਸ ਬੇਬਸੀ ਦੀ ਹਾਲਤ ਵਿੱਚ ਬੰਦਾ ਕੁਝ ਵੀ ਆਖ ਸਕਦਾ ਹੈ।

ਬਿਹਾਰ ਦੀ ਜਾਤੀਗਤ ਗਣਨਾ ਦੇ ਅੰਕੜਿਆਂ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ, ਕਿ ਗ਼ਰੀਬੀ ਦਾ ਪੱਧਰ ਦੇਸ਼ ਵਿੱਚ ਇਸ ਵੇਲੇ ਚਰਮ ਉਪਰ ਹੈ, ਸਰਕਾਰਾਂ ਮੁਫਤ ਖੋਰੇ ਬਣ ਚੁੱਕੇ ਭਾਰਤੀ ਸਮਾਜ ਲਈ ਕੁਝ ਨਹੀਂ ਕਰ ਸਕੀਆਂ। ਅੱਤ ਦਰਜੇ ਦੇ ਗਰੀਬ ਅਤੇ ਪਛੜੀਆਂ ਸ਼੍ਰੇਣੀਆਂ ਮਿਲ ਕੇ ਦੋ ਵਟਾ ਤਿੰਨ ਸਮਾਜ ਦੀ ਪ੍ਰਤੀਨਿਧਤਾ ਕਰ ਰਹੇ ਹਨ। ਜ਼ਾਤਾਂ ਦੇ ਹਿਸਾਬ ਨਾਲ ਰਾਖਵੇਂਕਰਨ ਦੇ ਬਟਵਾਰੇ ਅਤੇ ਸਰਕਾਰੀ ਸਹੂਲਤਾਂ ਦੀਆਂ ਹਾਮੀ ਭਰੇ ਬਿਨਾਂ ਕੰਮ ਨਹੀਂ ਚੱਲਣਾ। ਇਹ ਗਣਨਾ ਹੋਰ ਸੂਬਿਆਂ ਵਿੱਚ ਵੀ ਹੁੰਦੀ ਦੇਖੀ ਜਾ ਸਕਦੀ ਹੈ। ਸਿੱਖੀ ਵਿੱਚ ਜ਼ਾਤ ਪਾਤ ਲਈ ਕੋਈ ਥਾਂ ਨਹੀਂ ਹੈ, ਪਰ ਸੰਵਿਧਾਨ ਵਿੱਚ ਗ਼ਰੀਬ ਸ਼੍ਰੇਣੀਆਂ ਲਈ ਇਹ ਖ਼ਾਨੇ ਹੋਣ ਕਰਕੇ ਸ਼੍ਰੋਮਣੀ ਕਮੇਟੀ ਵਿੱਚ ਵੀ ਇਹ ਖਾਨੇ ਬਣ ਗਏ ਹਨ। ਪਰ ਅਬਾਦੀ ਵਿੱਚ ਦਲਿਤ ਜਾਤਾਂ ਦੀ ਜਿੰਨੀ ਦਰ ਹੈ ਉੱਨ੍ਹੀਆਂ ਸੀਟਾਂ, ਨੌਕਰੀਆਂ ਮਦਦ ਨਹੀਂ ਹੈ। ਛੋਟੀਆਂ ਜ਼ਾਤਾਂ ਨੂੰ ਵੱਡੀਆਂ ਜ਼ਾਤਾਂ ਵੱਲੋਂ ਜਿਸ ਤਰੀਕੇ ਨਾਲ ਧਰਮ ਦੇ ਹਾਸ਼ੀਏ ਤੇ ਲਿਆਂਦਾ ਗਿਆ ਹੈ। ਕਮੇਟੀ ਦੀਆਂ ਆ ਰਹੀਆਂ ਚੋਣਾਂ ਵਿੱਚ ਇਸ ਜਨਗਣਨਾ ਤੋਂ ਬਾਦ ਇਕ ਵੱਡਾ ਸੰਵਾਦ ਸ਼ੁਰੂ ਹੋ ਸਕਦਾ ਹੈ। ਪੰਥ ਵਿਚਲਾ ਆਪਣਾ ਹਿੱਸਾ ਜੇਕਰ ਗੁਰੂ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਕਾਬਜ਼ ਬਣ ਚੁੱਕੀ ਧਿਰ ਨੇ ਜੇਕਰ ਨਹੀਂ ਦੇਣਾ ਤਾਂ ਹੁਣ ਸਮਾਜ ਵਿੱਚ ਮੌਖਿਕ ਹੁੰਦੇ ਜਾ ਰਹੇ ਸੰਵਾਦ ਨਾਲ ਸਿੱਖ ਧਰਮ ਵਿੱਚੋਂ ਭਜਾਈਆਂ ਜਾ ਰਹੀਆਂ ਜ਼ਾਤਾਂ ਵਾਲੇ ਆਪਣੇ ਹੱਕ ਮੰਗ ਸਕਦੇ ਹਨ।

ਖ਼ਾਲਿਸਤਾਨ ਸਿੱਖਾਂ ਬਾਰੇ ਮੀਡੀਏ ਵਿੱਚ ਪੈਦਾ ਕੀਤੇ ਗਏ ਸੰਵਾਦ ਦੀ ਹਵਾ ਦਰਬਾਰ ਸਾਹਿਬ ਵਿੱਚ ਲਗਾਤਾਰ ਸੇਵਾ ਕਰ ਰਹੇ ਰਾਹੁਲ ਗਾਂਧੀ ਕੱਢ ਰਹੇ ਹਨ। ਨਾਲੇ ਆਪਣੇ ਪੰਜਾਬ ਦੇ ਨੇਤਾਵਾਂ ਦੇ ਮੂੰਹ ਤੇ ਬਿਨਾਂ ਪੰਜੇ ਤੋਂ ਚਪੇੜਾਂ ਮਾਰ ਰਹੇ ਹਨ, ਅਕਾਲੀਆਂ ਦੀ ਨੀਂਦ ਹਰਾਮ ਹੋਈ ਪਈ ਹੈ। ਹਾਲੇ ਵੱਡੀ ਸੂਚਨਾ ਵੀ ਆ ਸਕਦੀ ਹੈ। ਪਰ ਰਾਹੁਲ ਦੇ ਇਸ ਕਦਮ ਨਾਲ ਗੈਰ ਪੰਜਾਬੀ ਹਿੰਦੂ ਫ਼ਿਰਕੇ ਵਿੱਚ ਸੰਘ ਵੱਲੋਂ ਪੈਦਾ ਕੀਤੇ ਗਏ ਸ਼ੰਕੇ ਖ਼ਤਮ ਹੋ ਰਹੇ ਹਨ।

ਪੱਤਰਕਾਰਾਂ ਨੇ ਆਪਣਾ ਕੰਮ ਕਰ ਦਿੱਤਾ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਕੇਂਦਰ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨਣਾ ਹੈ। ਭਾਜਪਾ ਦਾ ਜੇਕਰ ਬਾਕੀ ਮੁਲਕ ਵਿੱਚ ਇਹ ਹਾਲ ਹੈ ਤਾਂ ਪੰਜਾਬ ਵਿੱਚ ਤਾਂ ਚੋਣ ਕੇ ਹੀ ਤਰਸ ਆਉਂਦਾ ਹੈ। ਤੇ ਸਭ ਤੋਂ ਜ਼ਿਆਦਾ ਤਰਸ ਪਟਿਆਲੇ ਆਲ਼ੇ ਸ਼ਾਹੀ ਲਾਣੇ ਤੇ ਆਉਂਦਾ, ਕਿ ਨਾ ਖ਼ੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਅਧਰ ਕੇ। ਰਵੀਸ਼ ਹੋਣਾ ਨੂੰ ਦੇਖ ਕੇ ਪੂਰੇ ਦੇਸ਼ ਵਿੱਚ ਇਕ ਪਿਉਂਦ ਚੱੜ ਗਈ ਹੈ ਆਤਮ ਨਿਰਭਰ ਪੱਤਰਕਾਰੀ ਨੂੰ। ਹੁਣ ਛੋਟੇ ਛੋਟੇ ਪੌਦੇ ਇਹਨਾਂ ਸਰਕਾਰਾਂ ਦਾ ਜ਼ਿਆਦਾ ਨੁਕਸਾਨ ਕਰਨਗੇ। ਜੋ ਆਕਾਰ ਪਹੁੰਚ ਵਿੱਚ ਛੋਟੇ ਜ਼ਰੂਰ ਰਹਿਣਗੇ ਪਰ ਮਾਤਰਾ ਵਿੱਚ ਜ਼ਿਆਦਾ ਹੋਣ ਕਰਕੇ ਸਰਕਾਰ ਦੀ ਪਕੜ ਵਿੱਚ ਨਹੀਂ ਆਉਣਗੇ। ਸੋਸ਼ਲ ਮੀਡੀਆ ਆਉਣ ਵਾਲੀਆਂ ਕੇਂਦਰੀ ਚੋਣਾਂ ਵਿੱਚ ਬਹੁਤ ਵੱਡਾ ਕਿਰਦਾਰ ਨਿਭਾਉਣ ਵਾਲਾ ਹੈ।

ਬਾਦਲ ਪਰਿਵਾਰ ਦਾ ਵੱਡਾ ਫ਼ਰਜ਼ੰਦ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਹੱਥੀ ਤਰਾਸ਼ਿਆ ਹੀਰਾ ਅੱਜ ਅਦਾਲਤਾਂ ਵਿੱਚ ਜ਼ਮਾਨਤਾਂ ਲੈਂਦਾ ਫਿਰਦਾ ਹੈ। ਪਰ ਅਦਾਲਤ ਨੇ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ ਹੈ। ਪਾਕਿਸਤਾਨੀ ਕਲਾਕਾਰ ਨਵਾਜ਼ ਸ਼ਰੀਫ਼ ਵਾਂਗਰਾਂ ਬਾਦਲ ਸਾਹਿਬ ਵੀ ਹੁਣ ਕਿਸੇ ਵਿਦੇਸ਼ੀ ਧਰਤੀ ਤੋਂ ਛੇਤੀ ਹੀ ਦਰਸ਼ਨ ਦੇਣਗੇ। ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਨੂੰ ਆਪਣਾ ਰਾਜਨੀਤਕ ਵਾਰਿਸ ਚੁਣੀ ਬੈਠੇ ਸਨ, ਪਰ ਪੁੱਤਰ ਮੋਹ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ। ਇੱਧਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਨਗਾਰਾ ਵੱਜਣ ਲੱਗਿਆ ਹੈ ਤੇ ਉੱਧਰ ਬਾਦਲਾਂ ਦਾ ਵੱਡਾ ਮੁੰਡਾ ਰੂਪੋਸ਼ ਹੋ ਗਿਆ ਹੈ।

ਜਾਂਦੇ ਜਾਂਦੇ ਇਕ ਗੱਲ ਜ਼ਰੂਰ ਕਰਨੀ ਬਣਦੀ ਹੈ ਕਿ ਏਸ਼ੀਆਈ ਖੇਡਾ ਵਿੱਚ ਭਾਰਤੀਆਂ ਦਾ ਪ੍ਰਦਰਸ਼ਨ ਅਤੇ ਖ਼ਾਸਕਰ ਪੰਜਾਬੀਆਂ ਦਾ ਪ੍ਰਦਰਸ਼ਨ ਖ਼ੁਸ਼ੀ ਅਤੇ ਮਾਣ ਵਾਲਾ ਮਾਹੌਲ ਬਣਾ ਰਿਹਾ ਹੈ। ਪਰ ਇਹ ਪਲੇਅਰ ਜੋ ਮੈਡਲ ਲੈ ੇ ਆ ਰਹੇ ਹਨ ਇਹ ਸਰਕਾਰਾਂ ਵੱਲੋਂ ਦਿੱਤੀਆਂ ਸਹੂਲਤਾਂ ਤੋਂ ਸੱਖਣਾ, ਸਿਰਫ ਆਪਣੇ ਵਸੀਲਿਆਂ ਨਾਲ ਮਿਹਨਤਾਂ ਕਰਕੇ ਮੱਲਾਂ ਮਾਰ ਰਹੇ ਹਨ। ਤਿਰੰਗੇ ਨੂੰ ਉੱਚਾ ਚੱਕ ਰਹੇ ਹਨ, ਇਹ ਵੱਡੀ ਗੱਲ ਹੈ।