ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਦਾ ਚੋਣ ਇਜਲਾਸ 14 ਮਾਰਚ ਨੂੰ ਲੁਧਿਆਣਾ ‘ਚ- ਰਾਜ ਕੁਮਾਰ ਅਰੋੜਾ

ਸੰਗਰੂਰ 10 ਮਾਰਚ ( ਸੁਖਵਿੰਦਰ ਸਿੰਘ ਬਾਵਾ ) -ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ(ਰਜਿ.) ਦੇ ਸੁਬਾਈ ਮੁੱਖ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਨੇ ਅੱਜ ਇੱਥੇ ਦੱਸਿਆ ਕਿ ਕੰਨਫੈਡਰੇਸ਼ਨ ਦੀ ਸਾਲ 2023-25 ਲਈ ਸੂਬਾ ਕਾਰਜਕਾਰੀ ਕਮੇਟੀ ਦੀ ਚੋਣ ਕਰਾਉਣ ਲਈ ਡੈਲੀਗੇਟ ਕਮ ਜਨਰਲ ਹਾਊਸ 14 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਪੰਜਾਬ ਪੈਨਸ਼ਨਰ ਭਵਨ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਸੱਦ ਲਿਆ ਗਿਆ ਹੈ। Election meeting of Punjab State Pensioners Confederation on March 14.

ਇਹ ਫ਼ੈਸਲਾ ਪਿਛਲੇ ਦਿਨੀਂ ਕੌਰ ਕਮੇਟੀ ਦੀ ਸੁਬਾਈ ਮੀਟਿੰਗ ਜੋ ਕੇ ਸੂਬਾ ਪ੍ਰਧਾਨ ਸ੍ਰੀ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ ਹੋਈ ਸੀ ਵਿੱਚ ਲਿਆ ਗਿਆ। ਸੁਬਾਈ ਜਨਰਲ ਸਕੱਤਰ ਸ੍ਰ. ਕੁਲਵਰਨ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਮੌਕੇ ਤੇ ਚੋਣ ਪੈਨਲ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਦਰਸ਼ਨ ਸਿੰਘ ਮੋੜ(ਬਠਿੰਡਾ) ਨੂੰ ਕੰਨਵੀਨਰ ਸ੍ਰੀ ਸੁਰੇਸ਼ ਚੰਦਰ ਸ਼ਰਮਾ (ਗੁਰਦਾਸਪੁਰ) ਮੈਂਬਰ ਅਤੇ ਬਲਵੀਰ ਸਿੰਘ ਸੈਣੀ ਹੁਸ਼ਿਆਰਪੁਰ ਨੂੰ ਮੈਂਬਰ ਲਿਆ ਗਿਆ ਜੋ ਕਿ ਸੂਬਾ ਪੱਧਰੀ ਹੋਣ ਵਾਲੀ ਚੋਣ ਆਪਣੀ ਦੇਖ ਰੇਖ ਹੇਠ ਵਿੱਚ ਕਰਵਾਉਣਗੇ।

ਡੈਲੀਗੇਟ ਕਮ ਚੋਣ ਇਜਲਾਸ ਵਿੱਚ ਸਭ ਤੋਂ ਪਹਿਲਾਂ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵੱਲੋਂ 2 ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਰਿਪੋਰਟ ਤੇ ਆਏ ਵਿਚਾਰਾਂ ਦੇ ਜਵਾਬ ਪ੍ਰਧਾਨ ਜੀ ਵਲੋਂ ਦਿੱਤੇ ਜਾਣਗੇ। ਰਿਪੋਰਟਾਂ ਪਾਸ ਹੋਣ ਤੋਂ ਬਾਅਦ ਸੂਬਾ ਪ੍ਰਧਾਨ ਵੱਲੋਂ ਕਾਰਜਕਾਰੀ ਕਮੇਟੀ ਦਾ ਅਸਤੀਫ਼ਾ ਦੇ ਕੇ ਕਾਰਜਕਾਰਨੀ ਭੰਗ ਹੋਣ ਉਪਰੰਤ ਸਟੇਜ਼ ਚੋਣ ਪੈਨਲ ਨੂੰ ਸੋਂਪ ਦਿੱਤੀ ਜਾਵੇਗੀ। ਚੋਣ ਪੈਨਲ ਵੱਲੋਂ ਪ੍ਰਧਾਨ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦੇ ਉਮੀਦਵਾਰਾਂ ਦੀ ਪੈਨਲ ਦੇ ਰੂਪ ਵਿੱਚ ਮੰਗ ਕੀਤੀ ਜਾਵੇਗੀ। ਚੋਣ ਪੈਨਲ ਉਮੀਦਵਾਰਾਂ ਦੇ ਆਏ ਪੈਨਲ ਅਨੁਸਾਰ ਚੋਣ ਸੰਬੰਧੀ ਫ਼ੈਸਲਾ ਕਰੇਗਾ ਅਤੇ ਜੇਕਰ ਸੰਭਵ ਹੋਵੇ ਤਾਂ ਤੁਰੰਤ ਨਵੇਂ ਚੁਣੇ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦਾ ਐਲਾਨ ਕਰ ਦਿੱਤਾ ਜਾਵੇਗਾ।

ਜੇਕਰ ਤੁਸੀਂ ਵੀ ਆਪਣੇ ਵਿਚਾਰ ਪੰਜਾਬਨਾਮਾ ਪਲੇਟਫਾਰਮ ਰਾਹੀ ਪਬਲਿਕ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ 9855154888 ਤੇ ਸੰਪਰਕ ਕਰੋਂ ਜਾਂ 9056664887 ਤੇ ਵਟਸਅੱਪ ਕਰੋਂ । ਵਟਸਅੱਪ ਨੰਬਰ ਨੂੰ ਆਪਣੇ ਗਰੁੱਪ ਵਿਚ ਸ਼ਾਮਲ ਕਰੋਂ।

ਸੁਬਾਈ ਮੁੱਖ ਬੁਲਾਰੇ ਸ੍ਰੀ ਅਰੋੜਾ ਨੇ ਇਹ ਵੀ ਦੱਸਿਆ ਕਿ ਪੰਜਾਬ ਲਾਦੇ ਸਮੁੱਚੇ ਜਿਲ੍ਹਿਆਂ ਅਤੇ ਕੰਨਫੈਡਰੇਸਨ ਨਾਲ ਸੰਬੰਧਤ ਸਮੂਹ ਯੂਨਿਟਾਂ ਵਿੱਚੋਂ ਇਸ ਚੋਣ ਇਜਲਾਸ ਵਿੱਚ ਵੱਡੀ ਗਿਣਤੀ ਵਿੱਚ ਡੈਲੀਗੇਟ ਭਾਗ ਲੈਣਗੇ।