ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤਾ ਆਜ਼ਾਦ, ਦੀ ਸੋਚ, ਉਹਨਾਂ ਦੇ ਦੀਵਾਲੀਏਪਣ, ਝੂਠ ਅਤੇ ਚਤਰਾਈਆਂ ਕਰਦਾ ਔਰਤਾਂ ਦੀ ਸ਼ਾਨ ਵਿਚ ‘ਅਪਮਾਨਜਨਕ ਟਿੱਪਣੀਆਂ ਵਾਲਾ ਵਿਅੰਗ’ ਸੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਦੀ ਹਰ ਪਾਸਿਓ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਆਪ ਆਗੂਆਂ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬੀ ਬੁੱਧੀਜੀਵੀ, ਕਾਰਕੁੰਨ ਅਤੇ ਸਿਆਸੀ ਆਗੂ ਇਨ੍ਹਾਂ ਟਿੱਪਣੀਆਂ ਦੀ ਨਿਖੇਧੀ ਕਰਨ ਲਈ ਅੱਗੇ ਆਏ ਹਨ, ਇਹ ਦਾਅਵਾ ਕਰਦੇ ਹੋਏ ਕਿ ਅਜਿਹੇ ਬਿਆਨ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਯੋਗਦਾਨ ਨੂੰ ਢਾਹ ਲਗਾਉਂਦੇ ਹਨ, ਸਗੋਂ ਨੁਕਸਾਨਦੇਹ ਰੂੜ੍ਹੀਵਾਦ ਨੂੰ ਵੀ ਕਾਇਮ ਰੱਖਦੇ ਹਨ।

‘ਆਪ’ ਲੀਡਰਸ਼ਿਪ ਤੋਂ ਮੁਆਫੀ ਮੰਗਣ ਦੀ ਕੀਤੀ  ਮੰਗ

ਆਮ ਆਦਮੀ ਪਾਰਟੀ ਦੇ ਬੈਨਰ ਹੇਠ ਚੱਲ ਰਹੇ ਵਟਸਅੱਪ ਗਰੁੱਪ “AAP Twitter Squad Punjab” ਵਿਚ ਗੁਰਮੀਤ ਆਜ਼ਾਦ, ਬੁੱਧੀਜੀਵੀ ਵਿੰਗ ਸੂਬਾ ਪ੍ਰਧਾਨ, ਇਕ ਪੋਸਟ ਸਾਂਝੀ ਕਰਦੇ ਨੇ । ਜਿਸ ਵਿਚ, ਮੈਥ ਦੇ ਇਕ ਸਵਾਲ ਦੇ ਜੁਵਾਬ ਨੂੰ ਇਸਤਰੀ ਨਾਲ ਜੋੜ ਕੇ ਦਿੱਤਾ ਜਾਂਦਾ ਹੈ।

ਗੁਰਮੀਤਾ ਆਜ਼ਾਦ ਮੈਥ ਦੇ ਇਕ ਸਵਾਲ ਵਿਚ 1+1 =3 ਕਰਨਾ ਹੋਵੇ ਤਾਂ ਕਿਵੇਂ ਹੋ ਸਕਦਾ ਹੈ। ਅਤੇ 1+1= 11 ਕਰਨਾ ਹੋਵੇ ਤਾਂ ਕਿਵੇਂ ਹੁੰਦੇ ਨੇ ਇਸ ਦਾ ਜਵਾਬ ਇਸ ਪੋਸਟ ਵਿਚ ਦਿੱਤਾ ਗਿਆ ਹੈ।

ਸਿਧੇ ਤੌਰ ਤੇ ਮੈਥ ਦੇ ਸਵਾਲ ਰਾਹੀ ਬੁੱਧੀਜੀਵੀ ਵਿੰਗ ਸੂਬਾ ਪ੍ਰਧਾਨ ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਸੈਅ ਦੱਸਦਾ ਹੈ

“ਜੇਕਰ   1+1 =  3 ਕਰਨਾ ਹੋਵੇ ਤਾਂ ਔਰਤ ਦਾ ‘ਵਿਆਹ ‘ ਕਰ ਦਿਓ ,

ਜੇਕਰ  1+1 = 11 ਕਰਨਾ ਹੋਵੈ ਤਾਂ ਔਰਤ ਦਾ ‘ਨਿਕਾਹ ‘ ਕਰ ਦਿਓ।”

ਇਹ ਹੈ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਦੀ ਮਾਨਸਿਕਤਾ । ਕਿਸੇ ਕੌਮ ਦੀ ਵਿਚਾਰਧਾਰਕ ਅਗਵਾਈ ਉਸ ਕੌਮ ਦੇ ਲੇਖਕਾ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਿੱਖਿਆ ਸਾਸਤਰੀਆਂ ਨੇ ਕਰਨੀ ਹੁੰਦੀ ਹੈ ਜੇਕਰ ਬੁੱਧੀਜੀਵੀ ਵਰਗ ਹੀ ‘ ਅਖੌਤੀ ਨਿਕਲੇ ਤਾਂ ਫਿਰ ਉਸ ਕੌਮ ਦਾ ਰੱਬ ਹੀ ਰਾਖਾ ਹੈ।

ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਦੱਸਣ ਵਾਲੇ ਗੁਰਮੀਤਾ ਆਜ਼ਾਦ ਔਰਤਾਂ ਦੀ ਕਿੰਨੀ ਇੱਜਤ ਕਰਦੇ ਨੇ ਸਾਫ ਅਤੇ ਸਪਸ਼ਟ ਵਿਖਾਈ ਦੇ ਰਿਹਾ ਹੈ।

ਗੁਰਮੀਤਾ ਆਜ਼ਾਦ ਵਰਗੇ ਲੋਕ ਬੁੱਧੀਮਾਨ ਹੋਣ ਦੇ ਨਾਲ ਨਾਲ ਅਤਿ ਮਹੱਤਵਕਾਂਖੀ ਵੀ ਹੁੰਦੇ ਹਨ ਅਤੇ ਉਹ ਆਪਣੀਆਂ ਮਹੱਤਵਕਾਖਿਆ ਦੀ ਪੂਰਤੀ ਲਈ ਕਿਸੇ ਵੀ ਸਾਧਨ ਨੂੰ ਵਰਤਣ ਤੋਂ ਸੰਕੋਚ ਨਹੀਂ ਕਰਦੇ ।

ਇਹ ਵੀ ਪੜ੍ਹੋ : ਆਥਣ ਦਾ ਹਨੇਰਾ ਬਣਦੀ ਪੰਜਾਬੀ ਯੂਨੀਵਰਸਿਟੀ

ਗੁਰਮੀਤਾ ਆਜ਼ਾਦ ਵਰਗੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਜਾਂ ਫਿਰ ਆਪੂੰ ਬਣੇ ਬੁੱਧੀਜੀਵੀਆਂ ਦਾ ਰੋਲੇ-ਘਚੋਲ ਨੇ ਸਮਾਜ ਦਾ ਮਹੌਲ ਗੰਦਲਾ ਕਰ ਦਿੱਤਾ ਹੈ। ਨਤੀਜੇ ਵਜੋਂ ਸਮਾਜ ਦੇ ਹਰ ਤਬਕੇ ਵਿਚ ਅਕਲ ਵਿਹੂਣੇ ਅੰਨੇ ਭਗਤਾ ਦੀ ਗਿਣਤੀ ਬੇਤਹਾਸਾ ਵੱਧ ਗਈ ਹੈ। ਅਕਲੋਂ ਕੋਰੀ ਭੀੜ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।

ਹਾਕਮਰਾਨ ਧਿਰ ਦੀਆਂ ਗੁੰਮਰਾਹ ਕੁਨ ਚਾਲਾਂ ਨੂੰ ਬੇਨਕਾਬ ਕਰਦਾ ਇਹ ਬੁੱਧੀਜੀਵੀ ਵਿੰਗ ਦਾ ਪ੍ਰਧਾਨ ਅਕਲ ਵਿਹੂਣੇ ਅੰਨੇ ਭਗਤਾਂ ਦੀ ਵਾਹ ਵਾਹ ਖੱਟ ਕੇ ਸਮਾਜ ਦੇ ਚਾਤਰ ਅਤੇ ਸ਼ਾਤਰ ਚਸਮੇ ਰਾਹੀ ਔਰਤਾਂ ਦੀ ਪੱਤ ਲਾਹਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।

ਗੁਰਮੀਤਾ ਆ਼ਜ਼ਾਦ ਵਰਗੇ ਸਮੇਂ ਦੇ ਹਾਕਮ, ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਦੱਸੋ ਲੋਕ ਕੀ ਕਰਨ l ‘ਆਪ’ ਲੀਡਰਸ਼ਿਪ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।