ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਦੇਸ਼ ਦੀ ਸੁਰਖਿਆ ਮੋਦੀ ਦੇ ਹੱਥਾਂ ਵਿਚ ਸੁਰਖਿਅਤ ਹੈ। ਅੱਜ ਹਲਕੇ ਦੇ ਵੱਖ ਵੱਖ ਇਲਾਕਿਆਂ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਹਦ ਦੀ ਵੀ ਮਜਬੂਤੀ ਨਾਲ ਰੱਖਵਾਲੀ ਕੀਤੀ ਹੈ, ਜਿਸ ਕਾਰਨ ਚੀਨ ਵਰਗੇ ਮੁਲਕਾਂ ਨੂੰ ਵੀ ਤ੍ਰੇਲਿਆ ਆ ਗਿਆ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ ਹਵਾ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਪੱਖ ਵਿੱਚ ਹੈ ਅਤੇ ਮੋਦੀ ਦਾ ਦੇਸ਼ ਦਾ ਮੁੜ ਤੋਂ ਪ੍ਰਧਾਨ ਮੰਤਰੀ ਬਨਣਾ ਤੈਅ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਨੂੰ ਵੋਟ ਪਾਉਣੀ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਰਾਜ ਪਾਠ ਦੌਰਾਨ ਦੇਸ਼ ਦਾ ਵਿਨਾਸ਼ ਹੀ ਕੀਤਾ ਅਤੇ ਖੇਤਰੀ ਪਾਰਟੀਆਂ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਖਰਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਇਸ ਸਮੇਂ ਭਾਜਪਾ ਦੇ ਹੱਕ ਵਿੱਚ ਮਜਬੂਤ ਹਵਾ ਹੈ, ਜਿਸ ਤੋਂ ਸਪਸ਼ਟ ਹੈ ਕਿ ਸੂਬੇ ਵਿੱਚੋਂ ਵੱਡੀ ਗਿਣਤੀ ਵਿਚ ਭਾਜਪਾ ਦੀ ਉਮੀਦਵਾਰ ਜੇਤੂ ਰਹਿਣਗੇਂ।

ਇਹ ਵੀ ਪੜ੍ਹੋ : ਪੰਜਾਬ ਵਿਚ ਚੋਣ ਅਖਾੜਾ ਭਖਿਆ,ਚੋਣ ਨਿਸ਼ਾਨ ਅਲਾਟ

ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੇ ਅਹਿਮ ਮੁੱਦੇ ਜਿਨ੍ਹਾਂ ਵਿੱਚ ਨਸ਼ਾ, ਬੇਰੋਜਗਾਰੀ, ਗੈਂਗਵਾਰ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਮਕਾਨ ਬਨਾਉਣ ਮਹਿੰਗਾ ਸੀ ਅਤੇ ਹੁਣ ਵੀ ਰੇਤ-ਬਜਰੀ ਦੇ ਵਧੇ ਰੇਟਾਂ ਕਾਰਨ ਆਮ ਵਿਅਕਤੀ ਆਪਣਾ ਘਰ ਬਨਾਉਣ ਮੁਸ਼ਕਿਲ ਹੋ ਰੱਖਿਆ ਹੈ।

ਅਖੀਰ ਵਿਚ ਅਰਵਿੰਦ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਦੇ ਹਰੇਕ ਵਰਗ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਲੋਕਸਭਾ ਚੋਣਾਂ ਵਿਚ ਆਪਣੀ ਦੋ ਸਾਲਾਂ ਦੀ ਇਕ ਵੀ ਉਪਲਬਧੀ ਦੱਸਣ ਵਿੱਚ ਨਾਕਾਮਯਾਬ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਹੁਣ ਉਨ੍ਹਾਂ ਵੱਲੋਂ ਮੋਦੀ ਦੇ ਹੱਕ ਵਿਚ ਇਕਜੁੱਟ ਹੋਣ ਦੀ ਸੋਚ ਬਣਾ ਲਈ।