ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਆਈਕਾਨ ਮਸ਼ਹੂਰ ਗਾਇਕ ਜੈਜ਼ੀ ਬੀ ਨੂੰ ਉਹਨਾਂ ਦੇ ਗਾਏ ਇਕ ਗੀਤ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤਲਬ ਕਰ ਲਿਆ ਹੈ।ਜਿਸ ਵਿਚ ਉਹ ਗੀਤ ਰਾਹੀਂ ਔਰਤਾਂ ਦੀ ਤੁਲਨਾ ਭੇਡਾਂ ਨਾਲ ਕਰ ਰਿਹਾ ਸੀ।

ਤੁਹਾਨੂੰ ਦੱਸ ਦੇਈਏ ਕਿ ਪਹਿਲੀ ਅਪ੍ਰੈਲ ਨੂੰ ਗਾਇਕ ਜੈਜ਼ੀ ਬੀ ਦਾ ਜਨਮ ਦਿਨ ਹੁੰਦਾ ਹੈ ਅਤੇ ਜਨਮ ਦਿਨ ਤੇ ਮਹਿਲਾ ਕਮਿਸ਼ਨ ਨੇ ਉਸ ਨੂੰ ਕਾਨੂੰਨੀ ਨੋਟਿਸ ਭੇਜ ਕੇ ਜਨਮ ਦਿਨ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਹਨ। ਅਤੇ ਜਨਮ ਦਿਨ ਵਾਲੇ ਹੀ ਦਿਨ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ।

Jazzy B: ਪੰਜਾਬੀ ਗਾਇਕ ਜੈਜ਼ੀ ਨੂੰ ਜਨਮਦਿਨ 'ਤੇ ਮਹਿਲਾ ਕਮਿਸ਼ਨ ਨੇ ਦਿੱਤਾ ਤੋਹਫਾ, ਭੇਜਿਆ ਕਾਨੂੰਨੀ ਨੋਟਿਸ, 1 ਹਫਤੇ 'ਚ ਮੰਗਿਆ ਜਵਾਬ

ਕੀ ਹੈ ਮਾਮਲਾ

ਜੈਜ਼ੀ ਬੀ ਇੰਨੀਂ ਦਿਨੀਂ ਆਪਣੀ ਐਲਬਮ ‘ਉਸਤਾਦ ਜੀ ਕਿੰਗ ਫੋਰਐਵਰ’ ਕਰਕੇ ਕਾਫੀ ਵਿਵਾਦਾਂ ‘ਚ ਹਨ। ਉਨ੍ਹਾਂ ਦੀ ਐਲਬਮ ਦੇ ਗਾਣੇ ‘ਮੜ੍ਹਕ ਸ਼ਕੀਨਾਂ ਦੀ’ ‘ਚ ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ, ਹੁਣ ਮਹਿਲਾ ਕਮਿਸ਼ਨ ਨੇ ਇਸ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ। ਪੰਜਾਬੀ ਗਾਇਕ ਜੈਜ਼ੀ ਬੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

 

ਇਹ ਨੋਟਿਸ ਉਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਭੇਜਿਆ ਹੈ। ਨੋਟਿਸ ਵਿੱਚ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਈ-ਮੇਲ ਰਾਹੀਂ ਆਪਣਾ ਜਵਾਬ ਭੇਜਣ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਔਰਤਾਂ ਲਈ ਵਰਤਿਆ ਭੇਡ ਸ਼ਬਦ ਵਰਤਿਆ

ਦਰਅਸਲ, ਜੈਜ਼ੀ-ਬੀ ਦਾ ਗੀਤ ‘ਮੜ੍ਹਕ ਸ਼ਕੀਨਾਂ ਦੀ’ ਪਿਛਲੇ ਮਹੀਨੇ ਹੀ ਲਾਂਚ ਹੋਇਆ ਸੀ। ਪੰਜਾਬੀ ਗੀਤ ਨੂੰ ਜੀਤ ਕੱਦੋਵਾਲਾ ਨੇ ਲਿਖਿਆ ਹੈ। ਇਸ ਗੀਤ ਲਈ ਜੀਤ ਕੱਦੋਂਵਾਲਾ ਨੂੰ ਨੋਟਿਸ ਵੀ ਭੇਜਿਆ ਗਿਆ ਹੈ। ਗੀਤ ਵਿੱਚ ਔਰਤਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਔਰਤਾਂ ਦੀ ਤੁਲਨਾ ਭੇਡਾਂ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ :- ਜੱਸੀ ਦਰਬਾਰ ਸਾਹਿਬ ਚ ਹੋਏ ਨਤਮਸਤਕ

ਨੋਟਿਸ ‘ਚ ਸਾਫ ਲਿਖਿਆ ਹੈ ਕਿ ‘ਮੜ੍ਹਕ ਸ਼ਕੀਨਾਂ ਦੀ’ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਜੈਜ਼ੀ-ਬੀ ਦੁਆਰਾ ਗਾਇਆ ਗਿਆ ਹੈ ਅਤੇ ਜੀਤ ਕੱਦੋਵਾਲਾ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਔਰਤਾਂ ਲਈ ਭੇਡ ਸ਼ਬਦ ਵਰਤਿਆ ਗਿਆ ਹੈ। ਇਹ ਸਮਾਜ ਵਿੱਚ ਔਰਤਾਂ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਅਤੇ ਇਸ ਨਾਲ ਸਮਾਜ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ।