ਚੰਡੀਗੜ੍ਹ: 5 ਮਾਰਚ:

ਪੰਜਾਬ ਸਰਕਾਰ ਨੇ 5 ਤਹਿਸੀਲਦਾਰ ਅਤੇ 9 ਨਾਇਬ ਤਹਿਸੀਲਦਾਰ ਸਣੇੇ ਕੁੱਲ੍ਹ 14 ਅਫ਼ਸਰਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹਿਕ ਛੁੱਟੀ ਜਾਂ ਹੜਤਾਲ ਉੱਤੇ ਗਏ ਤਹਿਸੀਲਦਾਰਾਂ ਨੂੰ ਬੀਤੀ ਸ਼ਾਮ 5 ਵਜੇ (ਮੰਗਲਵਾਰ) ਤੱਕ ਕੰਮ ‘ਤੇ ਪਰਤਣ ਦਾ ਸਮਾਂ ਦਿੱਤਾ ਸੀ। 

ਜਿਨ੍ਹਾਂ ਤਹਿਸੀਲਦਾਰਾਂ ਅਤੇੇ ਨਾਇਬ ਤਹਿਸੀਲਦਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਕਮ ਨਹੀਂ ਮੰਨਿਆ ਸਰਕਾਰ ਨੇ ਉਨ੍ਹਾਂ ਮੁਅੱਤਲ ਕਰ ਦਿੱਤਾ। ਬਾਕੀਆਂ ਨੂੰ ਇਧਰੋ ਉਧਰ ਕਰਦਿਆ ਦੂਰ ਦਰਾਡੇ ਭੇਜ ਦਿੱਤਾ ਹੈ।

ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿੱਚ ਵੱਡੀ ਕਾਰਵਾਈ ਕਰਦੇ ਹੋਏ 235 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ 58 ਤਹਿਸੀਲਦਾਰ ਸ਼ਾਮਲ ਹਨ। ਜਦਕਿ 177 ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ ਕੀਤੇ ਗਏ ਹਨ। ਹਰ ਕਿਸੇ ਦੀ ਦੂਰ-ਦੂਰ ਤੱਕ ਬਦਲੀ ਕੀਤੀ ਗਈ ਹੈ।

ਸਰਕਾਰ ਨਾਲ ਪੰਗਾਂ ਪਿਆ ਮਹਿੰਗਾ

ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ  ਦਾ ਮੰਨਣਾ ਹੈ ਕਿ  ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ਵਿੱਚ ਹੜਤਾਲ ਕਰ ਰਹੇ ਹਨ, ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ। ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਕੰਮ ਨਾ ਰੁਕਣ, ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ, ਪਰ ਛੁੱਟੀ ਤੋੋਂ ਬਾਅਦ ਕਦੋੋਂ ਜਾਂ ਕਿੱਥੇ ਜੁਆਇਨ ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ।

ਇਹ ਵੀ ਪੜ੍ਹੋ – ਨਸ਼ਾ ਤਸਕਰਾਂ ‘ਤੇ ਇੱਕ ਹੋਰ ਕਾਰਵਾਈ