ਇਕ ਪਾਸੇ ਪੰਜਾਬ ਵਿੱਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ । ਉਥੇ ਹੀ ਅੱਜ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸਰਹੱਦੀ ਖੇਤਰ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ ।

ਸਰਹੱਦੀ ਖੇਤਰ ਦੇ ਕਿਸਾਨਾਂ ਨੇ ਸ੍ਰੀ ਸੰਧੂ ਉਨਾਂ ਦੇ ਗਲ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ । ਇਸ ਮੌਕੇ ਭਾਜਪਾ ਉਮੀਦਵਾਰ ਸ੍ਰੀ ਤਰਨਜੀਤ ਸਿੰਘ ਸੰਧੂ ਵੱਲੋਂ ਕਿਹਾ ਕਿ ਕਿਸਾਨ ਸਾਡੇ ਭਰਾ ਹਨ । ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਸਾਨੂੰ ਹੀ ਕਰਨਾ ਪੈਣਾ ਹੈ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਰਕਾਰਾਂ ਦਾ ਫ਼ਰਜ਼ ਬਣਦਾ ਹੈ।

ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਮਿਲਣ ਤਰਨਜੀਤ ਸੰਧੂ ਪਹੁੰਚੇ ਸੀ ਔਰ ਇਸ ਮੌਕੇ ਤੇ ਕਿਸਾਨਾਂ ਨੇ ਉਹਨਾਂ ਦਾ ਫੁੱਲ ਬਰਸਾ ਕੇ ਸਵਾਗਤ ਕੀਤਾ ਤਰਨਜੀਤ ਸੰਧੂ ਸਰਹੱਦੀ ਇਲਾਕੇ ਦੇ ਵਿੱਚ ਗਏ ਕਿਸਾਨਾਂ ਨੂੰ ਮਿਲੇ ਤਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਹਾਰ ਪਾਏ ਗਏ ਔਰ ਉਹਨਾਂ ਦਾ ਫੁੱਲ ਬਰਸਾ ਕੇ ਸਵਾਗਤ ਕੀਤਾ ਗਿਆ ।

ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਮਿਲਣ ਵਾਸਤੇ ਬਾਰਡਰ ਤੇ ਆਏ ਹਨ ਤਾਂ ਜੋ ਮੌਕੇ ਦੇ ਵੇਖਿਆ ਜਾਵੇ ਕਿ ਕੀ ਮੁਸ਼ਕਲਾਂ ਹਨ ਅਤੇ ਉਹਨਾਂ ਦਾ ਹੱਲ ਕਿਵੇਂ ਕੀਤੀ ਜਾਣਾ ਹੈ। ਉਹਨਾਂ ਕਿਹਾ ਕਿ ਉਹ ਪਹਿਲਾ ਵੀ ਹੀ ਇਸ ਇਲਾਕੇ ਵਿਚ ਆਏ ਸਨ।

ਸ੍ਰੀ ਸੰਧੂ ਨੇ ਕਿਹਾ ਕਿ ਆਪਣੇ ਜਿਹੜੇ ਕਿਸਾਨ ਇਫੈਕਟ ਹੁੰਦੇ ਹਨ, ਆ ਬਾਰਡਰ ਏਰੀਆ ਤੋਂ ਤਾਰ ਦੇ ਨਾਲ । ਕਿਸਾਨ ਉਹਨਾਂ ਨੂੰ ਇੱਥੇ ਲੈ ਕੇ ਆਏ ਤੇ ਇਹਨਾਂ ਨੇ ਦਿਖਾਇਆ ਹੈ ਕਿ ਕੀ- ਕੀ ਇਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਨੇ l

ਇਹ ਵੀ ਪੜ੍ਹੋ :- ਬਾਦਲਾਂ ਨੇ ਢੀਂਡਸੇ ਮਾਂਜੇ ਬਾਦਲ ਬਦਲੇ ਦੇ ਮੂਡ ਵਿੱਚ

ਉਹਨਾਂ ਕਿਹਾ ਕਿ ਕੁਝ ਸਮੱਸਿਆਵਾਂ ਦਾ ਹੱਲ ਹੋ ਚੁੱਕਾ ਹੈ ਅਤੇ ਪਹਿਲਾ ਹੀ ਹੋਮ ਮ‌ਨਿਸਾਰ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਜੋ ਰਹਿ ਗਈਆਂ ਹਨ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਹ ਭਰੋਸਾ ਦਿੰਦੇ ਹਨ ਕਿ ਇਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਹਨ, ਉਹਨਾਂ ਨੂੰ ਬਿਲਕੁਲ ਸਿੱਧਾ ਦਿੱਲੀ ਤੱਕ ਪਹੁੰਚਾਵਾਂਗੇ

ਸ੍ਰੀ ਸੰਧੂ ਨੇ ਕਿਹਾ ਕਿ ਮੈਂ ਬਾਰ-ਬਾਰ ਇਹੋ ਹੀ ਗੱਲ ਕਰਦਾ ਆ ਕਿ ਜਿਹੜੀਆਂ ਵੀ ਸਰਕਾਰਾਂ ਰਹੀਆਂ ਹਨ ਜਾਂ ਇਸ ਵੇਲੇ ਹੈਗੀਆਂ ਨੇ । ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਵੱਲ ਉਹਨਾਂ ਨੂੰ ਖੁੱਲੀਆਂ ਅੱਖਾਂ ਨਾਲ ਦੇਖਣ ਦੀ ਜਰੂਰਤ ਹੈ । ਉਹਨਾਂ ਕਿਹਾ ਕਿ ਅਸੀਂ ਸਾਰੇ ਕਿਸਾਨ ਪਰਿਵਾਰ ਚੋਂ ਆਉਂਦੇ ਹਾਂ । ਮੈਂ ਸਮਝਦਾ ਹਾਂ ਕਿ ਕਿਸਾਨਾਂ ਦੀ ਆਮਦਨ ਵਧਣੀਆਂ ਚਾਹੀਦੀਆਂ ਤੇ ਉਹਦੇ ਕਈ ਤਰੀਕੇ ਹਨ ।
ਸ੍ਰੀ ਸੰਧੂ ਨੇ ਕਿਹਾ ਕਿ ਇਹ ਬਾਰਡਰ ਵਾਲਿਆਂ ਦੀ ਸਪੈਸਫਿਕ ਪ੍ਰੋਬਲਮ ਤਾਰਾ ਨਾਲ ਜੁੜੀ ਸੀ, ਇਸ ਕਰਕੇ ਮੈਂ ਆਪ ਦੇਖਣ ਆਇਆ ਤੇ ਹੁਣ ਅੱਗੇ ਵੀ ਅਗਰ ਇਹ ਮੈਨੂੰ ਆਪਣਾ ਨੁਮਾਇੰਦਾ ਚੁਣਦੇ ਹਨ ਤਾਂ ਉਹ ਬਿਲਕੁਲ ਕਿਸਾਨਾਂ ਨਾਲ ਦਿੱਲੀ ਜਾਣਗੇ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ।