ਸੰਗਰੂਰ, 10 ਸਤੰਬਰ
– ਸੰਗਰੂੂਰ ਜਿਲ੍ਹੇ ਦੇ ਉਘੇ ਉਦਯੋਗਪਤੀ, ਸਮਾਜ ਸੇਵਕ ਅਤੇ ਕਾਂਗਰਸੀ ਆਗੂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਜਦੀਕੀ ਸਾਥੀ ਆਈ ਐਮ ਸੀ ਕਮੇਟੀ ਦੇ ਸਾਬਕਾ ਚੇਅਰਮੈਨ ਦੀਪਕ ਮਘਾਨ ਤੇ ਆਪਣੇ ਚਹੇਤੇ ਨੂੰ ਖ਼ੁਸ਼ ਕਰਨ ਲਈ ਸਰਕਾਰੀ ਪੈਸੇ ਦੀ ਨਜਾਇਜ਼ ਵਰਤੋਂ ਦੇ ਗੰਭੀਰ ਦੋਸ਼ ਲਗਾਏ ਗਏ ਹਨ। The prominent social worker
ਆਰ ਟੀ ਆਈ ਅਕਟੀਵਿਸ਼ਟ ਵਲੋਂ ਪੰਜਾਬਨਾਮਾ ਨੂੰ ਦਿੱਤੇ ਦਸਤਾਵੇਜ ਅਨੁਸਾਰ ਸਮਾਜ ਸੇਵਕ ਦੀਪਕ ਮਘਾਨ ਨੂੰ ਪੰੰਜਾਬ ਸਰਕਾਰ ਨੇ ਸੰਗਰੂਰ ਜਿਲ੍ਹੇ ਦੇ ਇਕ ਵੱਡੇ ਉਦਯੋਗਪਤੀ ਅਤੇ ਸਮਾਜ ਸੇਵਕ ਨੂੰ ਹਟਾ ਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨਾਲ ਸਬੰਧਤ ਇਕ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਸੀ।
ਆਰ ਟੀ ਆਈ ਦਸਤਾਵੇਜਾਂ ਮੁਤਾਬਿਕ ਆਈ ਐਮ ਸੀ ਕਮੇਟੀ ਦੇ ਚੇਅਰਮੈਨ ਹੁੰਦਿਆ ਮਘਾਨ ਸਾਹਿਬ ਨੇ ਆਪਣੇ ਇਕ ਚਹੇਤੇ ਸਪਲਾਇਰ ਨੂੰ ਖ਼ੁਸ਼ ਕਰਨ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਅਧੀਨ ਆਏ ਲੱਖਾਂ ਰੁਪਏ ਸੰਸਥਾ ਦੀ ਪ੍ਰਿੰਸੀਪਲ ਨਾਲ ਮਿਲ ਕੇ ਕਾਗਜਾਂ ਦਾ ਢਿੱਡ ਭਰ ਕੇ ਲੁਟਾ ਦਿੱਤੇ।
ਪੰਜਾਬਨਾਮਾ ਟੀਮ ਵਲੋਂ ਆਰ ਟੀ ਆਈ ਦਸਤਾਵੇਜਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸੰਸਥਾ ਦੇ ਸਾਬਕਾ ਚੇਅਰਮੈਨ ਦੀਪਕ ਮਘਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਫੋਨ ਦਾ ਉਤਰ ਨਹੀਂ ਦਿੱਤਾ।
2 Comments
Sarbjit Singh
2 ਸਾਲ agoਸਿਰਫ ਪੰਜਾਬ ਨਾਮਾ ਚੈਨਲ ਨੇ ਹੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨੂੰ ਜਾਰੀ ਰੱਖਿਆ ਜਾਵੇ। ਆਈ .ਟੀ .ਆਈ .ਪਠਾਨਕੋਟ ਦੇ ਪ੍ਰਿੰਸੀਪਲ ਅਤੇ ਇਸਦੇ ਭ੍ਰਿਸ਼ਟਾਚਾਰੀ ਇੰਸਟਰਕਟਰਾਂ ਦੀ ਵੀ ਵਿਜੀਲੈਂਸ ਅਧਿਕਾਰੀਆਂ ਅਤੇ ਐਸ.ਐਸ.ਪੀ.ਪਠਾਨਕੋਟ ਵਲੋਂ ਜਾਂਚ ਸ਼ੁਰੂ ਹੋ ਗਈ ਹੈ। ਜਲਦ ਹੀ ਵੱਡੇ ਖ਼ੁਲਾਸੇ ਹੋਣਗੇ। ਮੁੱਖ ਦਫਤਰ ਚੰਡੀਗੜ੍ਹ ਦੇ ਕਈ ਉੱਚ ਅਧਿਕਾਰੀਆਂ ਨੇ 2019 ਵਿੱਚ ਇੰਸਟ੍ਰਕਟਰ ਤੋਂ ਗਰੁੱਪ ਇੰਸਟ੍ਰਕਟਰ ਦੀਆਂ ਕੀਤੀਆਂ ਗਈਆਂ ਪ੍ਰਮੋਸ਼ਨਾਂ ਵਿੱਚ ਵੀ ਘੱਪਲਾ ਕੀਤਾ ਗਿਆ ਹੈ। ਮੁੱਖ ਦਫਤਰ ਚੰਡੀਗੜ੍ਹ ਵਲੋ ਮੇਰੇ ਕਿਸੇ ਵੀ ਪੱਤਰ ਈਮੇਲ ਆਰ. ਟੀ.ਆਈ. ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਮੇਰੇ ਕੋਲ ਇੰਨ੍ਹਾ ਸਾਰੇ ਭ੍ਰਿਸ਼ਟਾਚਾਰੀਆਂ ਦੇ ਵਿਰੁਧ ਪੁੱਖਤਾ ਸਬੂਤ ਮੌਜੂਦ ਹਨ। ਕਈ ਪੁੱਖਤਾ ਸਬੂਤ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ, ਪ੍ਰਿੰਸੀਪਲ ਸੈਕਟਰੀ ਸਾਹਿਬ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਨੂੰ ਭੇਜ ਦਿਤੇ ਹਨ ਪ੍ਰੰਤੂ ਡਾਇਰੈਕਟਰ ਸਾਹਿਬ ਨੇ ਅੱਜ ਤੱਕ ਕੋਈ ਕਰਵਾਈ ਨਹੀਂ ਕੀਤੀ। ਪ੍ਰਿੰਸੀਪਲ ਪਿੱਛਲੇ 17 ਸਾਲਾਂ ਤੋਂ ਪਠਾਨਕੋਟ ਸੰਸਥਾ ਵਿੱਚ ਹੀ ਤੈਨਾਤ ਹੈ।
Sarbjit Singh
2 ਸਾਲ agoਸਿਰਫ ਪੰਜਾਬ ਨਾਮਾ ਚੈਨਲ ਨੇ ਹੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨੂੰ ਜਾਰੀ ਰੱਖਿਆ ਜਾਵੇ। ਆਈ .ਟੀ .ਆਈ .ਪਠਾਨਕੋਟ ਦੇ ਪ੍ਰਿੰਸੀਪਲ ਅਤੇ ਇਸਦੇ ਭ੍ਰਿਸ਼ਟਾਚਾਰੀ ਇੰਸਟਰਕਟਰਾਂ ਦੀ ਵੀ ਵਿਜੀਲੈਂਸ ਅਧਿਕਾਰੀਆਂ ਅਤੇ ਐਸ.ਐਸ.ਪੀ.ਪਠਾਨਕੋਟ ਵਲੋਂ ਜਾਂਚ ਸ਼ੁਰੂ ਹੋ ਗਈ ਹੈ। ਜਲਦ ਹੀ ਵੱਡੇ ਖ਼ੁਲਾਸੇ ਹੋਣਗੇ। ਮੁੱਖ ਦਫਤਰ ਚੰਡੀਗੜ੍ਹ ਦੇ ਕਈ ਉੱਚ ਅਧਿਕਾਰੀਆਂ ਨੇ 2019 ਵਿੱਚ ਇੰਸਟ੍ਰਕਟਰ ਤੋਂ ਗਰੁੱਪ ਇੰਸਟ੍ਰਕਟਰ ਦੀਆਂ ਕੀਤੀਆਂ ਗਈਆਂ ਪ੍ਰਮੋਸ਼ਨਾਂ ਵਿੱਚ ਵੀ ਘੱਪਲਾ ਕੀਤਾ ਗਿਆ ਹੈ। ਮੁੱਖ ਦਫਤਰ ਚੰਡੀਗੜ੍ਹ ਵਲੋ ਮੇਰੇ ਕਿਸੇ ਵੀ ਪੱਤਰ ਈਮੇਲ ਆਰ. ਟੀ.ਆਈ. ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਮੇਰੇ ਕੋਲ ਇੰਨ੍ਹਾ ਸਾਰੇ ਭ੍ਰਿਸ਼ਟਾਚਾਰੀਆਂ ਦੇ ਵਿਰੁਧ ਪੁੱਖਤਾ ਸਬੂਤ ਮੌਜੂਦ ਹਨ। ਕਈ ਪੁੱਖਤਾ ਸਬੂਤ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ, ਪ੍ਰਿੰਸੀਪਲ ਸੈਕਟਰੀ ਸਾਹਿਬ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਨੂੰ ਭੇਜ ਦਿਤੇ ਹਨ ਪ੍ਰੰਤੂ ਡਾਇਰੈਕਟਰ ਸਾਹਿਬ ਨੇ ਅੱਜ ਤੱਕ ਕੋਈ ਕਰਵਾਈ ਨਹੀਂ ਕੀਤੀ।