ਅਮਰਗੜ੍ਹ 9 ਜੂਨ
-ਪੰਜਾਬ ਅੰਦਰ ਅੱਜਕਲ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਆਮ ਆਦਮੀ ਪਾਰਟੀ ਸਰਕਾਰ ਚਲਾਉਣ ਵਿੱਚ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ।
ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਉੱਚਾ ਚੁੱਕਣ ਵਾਲੇ ਗਾਇਕ ਸੁਭਦੀਪ ਸਿੰਘ ਸਿੱਧੂ ਦੇ ਕਾਤਲਾ ਨੂੰ ਫੜਨ ਲਈ ਸਰਕਾਰ ਦੇ ਹੱਥ ਦਸ ਦਿਨਾ ਬਾਅਦ ਵੀ ਖਾਲੀ ਹਨ ਜਦਕਿ ਮੁੱਖ ਮੰਤਰੀ ਨੂੰ ਮਿਲਣ ਗਏ ਕਾਂਗਰਸੀ ਵਿਧਾਇਕਾ, ਸਾਬਕਾ ਵਿਧਾਇਕਾ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਮਹਿਲਾਂ ਕਾਂਗਰਸ ਨੇ ਕੀਤਾ। ਬੀਬੀ ਬਡਲਾ ਨੇ ਕਿਹਾ ਕਿ ਬਦਲਾਅ ਲਿਆਉਣ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਨੇ ਸ਼ਰਾਬ ਤਾਂ ਸਸਤੀ ਜਰੂਰ ਕਰ ਦਿੱਤੀ ਪਰ ਰੇਤ ਦੇ ਭਾਅ ਅਸਮਾਨ ਛੂਹ ਰਹੇ ਹਨ, ਬੇਰੁਜ਼ਗਾਰ ਸੜਕਾ ਉੱਪਰ ਹਨ, ਗੈਗਸ਼ਟਰ ਸਰੇਆਮ ਧਮਕੀਆ ਦੇ ਰਹੇ ਹਨ, ਨਿੱਤ ਦਿਹਾੜੇ ਕਤਲ ਹੋ ਰਹੇ ਹਨ।
ਬੀਬੀ ਬਡਲਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਤਿੰਨ ਮਹੀਨਿਆ ਵਿੱਚ ਹੀ ਆਪ ਸਰਕਾਰ ਦੇ ਅਸਲ ਚਿਹਰੇ ਤੋ ਜਾਣੂ ਹੋ ਚੁੱਕੇ ਹਨ । ਸਰਕਾਰ ਨੇ ਪੰਜਾਬ ਵਿੱਚ ਸਰਾਬ ਸਸਤੀ ਕਰਕੇ ਪੰਜਾਬ ਦੀਆਂ ਔਰਤਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ । ਇਸ ਲਈ ਸੰਗਰੂਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹਾਰ ਦਾ ਮੂੰਹ ਦੇਖਣਾ ਪਵੇਗਾ ਅਤੇ ਕਾਂਗਰਸ ਪਾਰਟੀ ਇਹ ਸੀਟ ਸਾਨ ਨਾਲ ਜਿੱਤੇਗੀ। ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਵਾਸੀਆ ਨੇ 92 ਸੀਟਾ ਦੇ ਨਾਲ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਪ੍ਰੰਤੂ ਜਿਸ ਤਰਾਂ ਪੰਜਾਬ ਅੰਦਰ ਅੱਜਕਲ ਡਰ ਅਤੇ ਭੈਅ ਦਾ ਮਾਹੌਲ ਹੈ ।
ਅਪਰਾਧੀ ਸਰੇਆਮ ਘੁੰਮ ਰਹੇ ਹਨ, ਲੁੱਟਾ-ਖੋਹਾ, ਕਤਲ ਰੋਜਾਨਾ ਹੋ ਰਹੇ ਹਨ ਜਿਸ ਕਰਕੇ ਪੰਜਾਬੀ ਅੱਜ ਆਪਣੇ ਫੈਸਲੇ ਤੇ ਪਛਤਾ ਰਹੇ ਹਨ ਅਤੇ ਪੰਜਾਬ ਵਿੱਚੋ ਆਪ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ ਜਿਸਦਾ ਮੁੱਢ ਸੰਗਰੂਰ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਨਾਲ ਬੰਨਿਆ ਜਾਵੇਗਾ ।