ਮਸਤੂਆਣਾ ਸਾਹਿਬ 8 ਜੂਨ –

– ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਸ ਕਾਨਫਰੰਸ ਕਾਨਫਰੰਸ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਦਰਜਨਾਂ ਪਿੰਡਾਂ ਵਿੱਚ ਚੇਤਨਾ ਰੈਲੀਆਂ, ਮੀਟਿੰਗਾਂ ਕੀਤੀਆਂ ਗਈਆਂ ਅਤੇ ਇਸ ਸਬੰਧੀ ਪੋਸਟਰ ਲਗਾਏ ਗਏ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ।

ਕਾਨਫ਼ਰੰਸ ਵਿਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅਤੇ ਜੀਵਨ ਬਾਰੇ ਚਰਚਾ ਕੀਤੀ ਜਾਵੇਗੀ ਉਥੇ ਨਾਲ ਹੀ ਮੌਜੂਦਾ ਸਮੇਂ ਸੰਕਟ ਦਾ ਸ਼ਿਕਾਰ ਹੋਈ ਪੰਜਾਬ ਦੀ ਖੇਤੀ, ਵਾਤਾਵਰਨ ਅਤੇ ਪਾਣੀ ਬਾਰੇ ਚਰਚਾ ਕੀਤੀ ਜਾਵੇਗੀ। ਕਿਰਤੀ ਕਿਸਾਨ ਯੂਨੀਅਨ ਪਿਛਲੇ ਸਮੇਂ ਤੋਂ ਲਗਾਤਾਰ ਇਸ ਵਿਸ਼ੇ ਤੇ ਕੰਮ ਕਰ ਰਹੀ ਹੈ ਕਿ ਜੋ ਪੰਜਾਬ ਵਿਚ ਕਾਰਪੋਰੇਟ ਪੱਖੀ ਰਸਾਇਣਕ ਖੇਤੀ ਮਾਡਲ ਲਾਗੂ ਕੀਤਾ ਗਿਆ ਹੈ ਇਸ ਖੇਤੀ ਮਾਡਲ ਨੇ ਪੰਜਾਬ ਦੀ ਖੇਤੀ, ਪਾਣੀ,ਉਪਜਾਊ ਜ਼ਮੀਨ ਅਤੇ ਮਨੁੱਖੀ ਤੇ ਪਸ਼ੂਆਂ ਦੀ ਸਿਹਤ ਨੂੰ ਖ਼ਰਾਬ ਕੀਤਾ ਹੈ ।ਜੇਕਰ ਇਸ ਖੇਤੀ ਮਾਡਲ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਤਬਾਹੀ ਹੋ ਜਾਵੇਗੀ । ਇਸ ਕਰਕੇ ਹੁਣ ਸਮਾਂ ਆ ਗਿਆ ਹੈ ਕਿ ਇਸ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਪੱਖੀ ,ਮਨੁੱਖ ਪੱਖੀ, ਹੰਢਣਸਾਰ ਅਤੇ ਸਥਾਨਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਖੇਤੀ ਮਾਡਲ ਲਾਗੂ ਕੀਤਾ ਜਾਵੇ ।

ਕਿਰਤੀ ਕਿਸਾਨ ਯੂਨੀਅਨ ਵੱਲੋਂ “ਐਗਰੋ ਕਲਾਈਮੇਟ ਜ਼ੋਨ” ਬਣਾ ਕੇ ਖੇਤੀ ਕਰਨ ਦਾ ਮਾਡਲ ਪੇਸ਼ ਕੀਤਾ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਸਰਕਾਰ ਫ਼ਸਲਾਂ ਦੇ ‘ਕੁਦਰਤੀ ਉਤਪਾਦਨ ਇਲਾਕਿਆਂ’ ਅਨੁਸਾਰ ਪੈਦਾਵਾਰ ਕਰਵਾਵੇ ਅਤੇ ਸਾਰੀਆਂ ਫ਼ਸਲਾਂ ਦੇ ਲਾਗਤਾਂ ਅਨੁਸਾਰ ਸਰਕਾਰੀ ਰੇਟ ਤੈਅ ਕਰਕੇ ਉਹਨਾਂ ਨੂੰ ਖਰੀਦਣ ਦਾ ਬੰਦੋਬਸਤ ਕਰੇ। ਪੰਜਾਬ ਵਿੱਚ ਵੱਡੀ ਪੱਧਰ ਤੇ ਦਾਲਾਂ ,ਤੇਲ ਬੀਜਾਂ, ਬਾਗਾਂ ਅਤੇ ਹਰੇ ਚਾਰੇ ਹੇਠ ਰਕਬਾ ਵਧਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਧਰਤੀ ਹੇਠਲਾ ਪਾਣੀ ਰੀਚਾਰਜ ਕੀਤਾ ਜਾ ਸਕਦਾ ਹੈ ਤੇ ਨਹਿਰੀ ਪਾਣੀ ਸਾਰਾ ਸਾਲ ਸਾਰੇ ਖੇਤਾਂ ਨੂੰ ਦਿੱਤਾ ਜਾਵੇ ਅਤੇ ਜਦੋਂ ਇਸ ਦੀ ਲੋੜ ਨਾ ਹੋਵੇ ਤਾਂ ਵੱਖ ਵੱਖ ਮੋਘਿਆਂ ਤੇ ਰਿਚਾਰਜ ਪੁਆਇੰਟ ਬਣਾ ਕੇ ਇਸ ਨੂੰ ਧਰਤੀ ਹੇਠ ਪਾਇਆ ਜਾਵੇ ਅਤੇ ਦਰਿਆਈ ਪਾਣੀਆਂ ਵਿੱਚ ਜਹਿਰਾਂ ਪਾਉਣੀਆਂ ਸਖ਼ਤੀ ਨਾਲ ਬੰਦ ਕੀਤੀਆਂ ਜਾਣ।

ਇਸ ਬਦਲਵੇਂ ਖੇਤੀ ਮਾਡਲ ਸਬੰਧੀ ਕਾਨਫ਼ਰੰਸ ਵਿਚ ਵਿਸਥਾਰ ਵਿਚ ਚਰਚਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀ ਖੇਤੀ, ਪਾਣੀ ਅਤੇ ਵਾਤਾਵਰਨ ਨੂੰ ਬਚਾਇਆ ਜਾ ਸਕੇ ਅਤੇ ਮਨੁੱਖੀ ਸਿਹਤ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ ।ਇਸ ਕਾਨਫ਼ਰੰਸ ਵਿੱਚ ਜਿੱਥੇ ਕਿਰਤੀ ਕਿਸਾਨ ਯੂਨੀਅਨ ਦੇ ਸੂਬੇ ਅਤੇ ਜ਼ਿਲ੍ਹੇ ਦੇ ਬੁਲਾਰੇ ਸੰਬੋਧਨ ਕਰਨਗੇ ਉਥੇ ਉੱਘੇ ਖੇਤੀਬਾੜੀ ਮਾਹਰ ਅਤੇ ਅਰਥ ਸ਼ਾਸਤਰੀ ਡਾ. ਸੁਖਪਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਉਹ ਵੀ ਕਿਸਾਨਾਂ ਨਾਲ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ । ਆਗੂ ਨੇ ਅਗਾਂਹਵਧੂ ਲੋਕਾਂ/ ਕਿਸਾਨਾਂ ਨੂੰ ਇਸ ਕਾਨਫ਼ਰੰਸ ਵਿਚ ਵਧ ਚਡ਼੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।