ਅਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਸਾਕਾਰ ਕਰਨ ਦਾ ਪ੍ਰਣ
ਸੰਗਰੂਰ 28 ਸਤੰਬਰ  ( ਬਾਵਾ)
– ਅੱਜ ਇਥੇ ਕਾ.ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਹੀਦੇ ਆਜਮ ਸ: ਭਗਤ ਸਿੰਘ ਦਾ 115 ਵਾਂ ਜਨਮ ਦਿਨ (ਜਨਮ 28 ਸਤੰਬਰ 1907)ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਸੰਗਰੂਰ ਵੱਲੋਂ ਸਾਨੋਂ ਸੌਕਤ ਨਾਲ ਮਨਾਇਆ । The 115th birth anniversary of Shaheed Azam S: Bhagat Singh was celebratedÍ
ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ:ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਅਜਾਦੀ ਪ੍ਰਵਾਨਿਆਂ ਨੇ ਇੱਕ ਇਹੋ ਜਿਹੇ ਅਜ਼ਾਦ ਭਾਰਤ ਦਾ ਸੁਪਨਾਂ ਲਿਆ ਸੀ,ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਸਭ ਨੂੰ ਰੱਜਵੀਂ ਰੋਟੀ, ਤਨ ਢਕਣ ਲਈ ਕੱਪੜਾ,  ਸਿਰ ਤੇ ਛੱਤ, ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਨਸੀਬ ਹੋਣ।  ਕਿਸੇ ਨਾਲ ਜੁਲਮ, ਬੇਇਨਸਾਫ਼ੀ ਅਤੇ ਵਿਤਕਰਾ ਨਾ ਹੋਵੇ,ਭਾਵ ਬਰਾਬਰੀ ਅਤੇ ਸਾਂਝੀਵਾਲਤਾ ਦਾ ਸਮਾਜ ਹੋਵੇ।
ਅਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਉਪਰੰਤ ਦੇਸ਼ ਦੀ ਹਾਲਤ ਕੀ ਹੈ ? ਸ: ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਕਿੰਨੇ ਸੁਪਨੇ ਪੂਰੇ ਹੋਏ ਅਤੇ ਕਿੰਨੇ ਅਧੂਰੇ ਪਏ ਹਨ ? ਕਿਵੇਂ ਹੋਣਗੇ ਭਗਤ ਸਿੰਘ ਦੇ ਸੁਪਨੇ ਸਾਕਾਰ ?
ਇਨਾਂ ਗੱਲਾਂ ਤੇ ਵਿਚਾਰਾਂ ਕਰਨ ਅਤੇ ਨਵਾਂ ਸੰਕਲਪ ਲੈਣ ਲਈ ਪੰਜਾਬ ਭਰ ਦੇ ਨੌਜਵਾਨ ਅਤੇ ਵਿਦਿਆਰਥੀ ਹਰ ਸਾਲ ਵਾਂਗ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵੱਲ ਵਹੀਰਾਂ ਘਤ ਕੇ ਗਏ ਹਨ । ਜਿਹੜੇ ਸਾਥੀ ਕੁੱਝ ਕਾਰਨਾ ਕਰਕੇ ਜਲੰਧਰ ਨਹੀਂ ਜਾ ਸਕੇ ਉਹਨਾਂ ਸਾਥੀਆਂ ਵੱਲੋਂ ਇਥੇ  ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਵਿੱਚ ਸਹੀਦਾਂ ਦੇ ਸੁਪਨੇ ਸਾਕਾਰ ਕਰਨ ਤੱਕ ਜਦੋ ਜਹਿਦ ਜਾਰੀ ਰੱਖਣ ਦਾ ਪ੍ਣ ਲਿਆ।
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ,ਸਕੱਤਰ ਗੁਰਪ੍ਰੀਤ ਸਿੰਘ ਮੰਗਵਾਲ,ਜਿਲਾ ਪ੍ਰਧਾਨ ਸੀਤਾ ਰਾਮ ਸਰਮਾਂ,ਜਨਰਲ ਸਕੱਤਰ ਕਨਵਰਜੀਤ ਸਿੰਘ,ਕਲਾਸ ਫੋਰ ਯੂਨੀਅਨ ਦੇ ਜਿਲਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ,ਜਨਰਲ ਸਕੱਤਰ ਰਮੇਸ਼ ਕੁਮਾਰ ,ਸੱਤਪਾਲ ਮੌੜ,ਹੰਸਰਾਜ ਦੀਦਾਰਗੜ ਨੇ ਸੰਬੋਧਨ ਕੀਤਾ।ਇਹਨਾਂ ਤੋਂ ਇਲਾਵਾ ਅਮਰਜੀਤ ਸਿੰਘ,ਰਣਜੀਤ ਸਿੰਘ (ਹਸਪਤਾਲ)ਇੰਦਰ ਸਰਮਾਂ ਧੂਰੀ,ਨਿਗਾਹੀ ਰਾਮ ਕੁਠਾਲਾ,ਰਾਕੇਸ ਧੂਰੀ,ਬੀਰਾ ਸਿੰਘ ਸੁਨਾਮ,ਕੇਵਲ ਸਿੰਘ ਗੁੱਜਰਾਂ,ਜਸਵੀਰ ਸਿੰਘ ਦਿੜਬਾ,ਹਾਕਮ ਸਿੰਘ ਮਾਲੇਰਕੋਟਲਾ,ਰਾਜੂ ਮੰਡੀਬੋਰਡ, ਹਾਜਰ ਸਨ। ਸਮਾਗਮ ਉਪਰੰਤ ਜਿਲਾ ਫੈਡਰੇਸ਼ਨ ਦੀ ਮੀਟਿੰਗ ਵਿੱਚ ਮੋਗਾ ਕਾਨਫਰੰਸ ਲਈ ਡੈਲੀਗੇਟ ਚੁਣੇ ਗਏ। ਸਿਵਲ ਸਰਜਨ ਸੰਗਰੂਰ ਵੱਲੋਂ ਰੈਗੂਲਰ ਅਤੇ ਠੇਕਾ ਅਧਾਰਿਤ ਮੁਲਾਜ਼ਮਾਂ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਨਿਪਟਾਰਾ ਨਾ ਕਰਨ ਤੇ ਅਕਤੂਬਰ ਦੇ ਦੂਜੇ ਹਫਤੇ ਮੁੜ ਸੰਘਰਸ਼ ਅਰੰਭ ਕੀਤਾ ਜਾਵੇ।