ਸੀਨੀਅਰ ਸਿਟੀਜ਼ਨ ਦਿਵਸ ਮਨਾਉਣ ਸਬੰਧੀ ਹੋਈ ਮੀਟਿੰਗ
ਸੰਗਰੂਰ 28 ਸਤੰਬਰ ਬਾਵਾ
-ਸਥਾਨਕ ਬਨਾਸਰ ਬਾਗ ਵਿਖੇ ਸਥਿਤ ਮੁੱਖ ਦਫ਼ਤਰ ਵਿੱਚ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪਾਲਾ ਮੱਲ ਸਿੰਗਲਾ ਦੀ ਪ੍ਧਾਨਗੀ ਅਤੇ ਗੁਰਪਾਲ ਸਿੰਘ ਗਿੱਲ ਸਰਪ੍ਰਸਤ ਦੀ ਦੇਖ ਰੇਖ ਹੇਠ ਹੋਈ । A meeting was held to celebrate Senior Citizen Day.

ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਹਾਜਰ ਮੈਂਬਰਾਂ ਦਾ ਸਵਾਗਤ ਕੀਤਾ, ਉਪਰੰਤ ਹਰ ਸਾਲ ਦੀ ਤਰਾਂ ਸੰਸਥਾ ਵੱਲੋਂ ਅੰਤਰ ਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਇੱਕ ਅਕਤੂਬਰ ਨੂੰ ਮਨਾਉਣ ਸਬੰਧੀ ਕੀਤੇ ਗਏ ਪ੍ਬੰਧਾਂ ਤੇ ਵਿਚਾਰ ਹੋਈ। ਪਿਛਲੀ ਮੀਟਿੰਗ ਵਿੱਚ ਬਣਾਈਆਂ ਕਮੇਟੀਆਂ ਵੱਲੋਂ ਕੀਤੇ ਗਏ ਵੱਖ ਵੱਖ ਪ੍ਬੰਧਾਂ ਦਾ ਮੁਲੰਕਣ ਕੀਤਾ ਗਿਆ ।
ਪਾਲਾ ਮੱਲ ਸਿੰਗਲਾ ਨੇ ਦੱਸਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਜਤਿੰਦਰ ਜੋਤਵਾਲ ਡਿਪਟੀ ਕਮਿਸ਼ਨਰ ਸੰਗਰੂਰ ਹੋਣਗੇ । ਉਨਾਂ ਦੇ ਨਾਲ ਡਾ ਲਵਲੀਨ ਬੜਿੰਗ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅਤੇ ਮਿਸਿਜ ਜਿਓਤੀ ਵਧਾਵਨ ਮੈਨੇਜਰ ਡੀ.ਬੀ.ਸੀ ਬੈਂਕ ,ਵਿਸੇਸ਼ ਮਹਿਮਾਨ ਹੋਣਗੇ। ਸਮਾਗਮ ਦੀ ਪ੍ਧਾਨਗੀ ਸੀਨੀਅਰ ਸਰਪ੍ਰਸਤ ਬਲਦੇਵ ਸਿੰਘ ਗੋਸਲ ਕਰਨਗੇ।

ਸੁਰਿੰਦਰ ਪਾਲ ਸਿੰਘ ਸਿਦਕੀ ਪੈ੍ਸ ਮੀਡੀਆ ਇੰਚਾਰਜ ਨੇ ਦੱਸਿਆ ਕਿ ਇਸ ਮੌਕੇ ਹੋ ਰਹੇ ਸਨਾਮਨ ਸਮਾਰੋਹ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਮੋਹਨ ਸ਼ਰਮਾ, ਗੁਰੂ ਅੰਗਦ ਦੇਵ ਲੰਗਰ ਸੇਵਾ ਸੁਸਾਇਟੀ, ਭਾਈ ਘਨੱਈਆ ਜੀ ਸੇਵਾ ਦੱਲ, ਸਟੇਟ ਸੋਸ਼ਲ ਵੈਲਫੇਅਰ ਸੁਸਾਇਟੀ, ਗੁਰਿੰਦਰ ਸਿੰਘ ਗਿੱਦੀ ਮੰਗਵਾਲ ਅਤੇ ਸੰਸਥਾ ਦੇ ਸੁਪਰ ਸੀਨੀਅਰ ਸਿਟੀਜਨ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਡਾ ਨਰਵਿੰਦਰ ਸਿੰਘ ਕੌਸ਼ਲ, ਗੁਰਿੰਦਰਜੀਤ ਸਿੰਘ ਵਾਲੀਆ, ਸੁਧੀਰ ਵਾਲੀਆ ਨੇ ਕਿਹਾ ਕਿ ਇਸ ਸਮਾਗਮ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਹਿੱਤ ਸਮੂਹ ਕਾਰਜਕਾਰੀ ਮੈਂਬਰਾਂ ਵਿੱਚ ਬਹੁਤ ਉਤਸ਼ਾਹ ਹੈ ।
ਇਸ ਮੀਟਿੰਗ ਵਿੱਚ ਮੱਘਰ ਸਿੰਘ ਸੋਹੀ, ਸੁਰਿੰਦਰ ਪਾਲ ਗੁਪਤਾ, ਗਿਆਨ ਚੰਦ ਸਿੰਗਲਾ , ਪੇ੍ਮ ਚੰਦ ਗਰਗ, ਗੁਰਮੀਤ ਸਿੰਘ ਕਾਲੜਾ, ਜਗਜੀਤ ਸਿੰਘ , ਗੁਰਮੀਤ ਸਿੰਘ ਪੂਨੀਆ ਕਲੋਨੀ, ਸੁਰਿੰਦਰ ਕੁਮਾਰ ਸ਼ੋਰੀ, ਹਰਬੰਸ ਲਾਲ ਜਿੰਦਲ ਆਦਿ ਹਾਜਰ ਸਨ।