ਸਿੱਖਿਆ ਦਾ ਚਾਨਣ ਮੁਨਾਰਾ ਰਹੀ ਪੰਜਾਬੀ ਯੂਨੀਵਰਸਿਟੀ ਆਪਣੀ ਪ੍ਰਸ਼ਾਸਨਿਕ ਅਸਮਰੱਥਾਂ ਕਾਰਨ ਅੱਜ ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰ ਆਖਰੀ ਸਾਹ ਭਰ ਰਹੀ ਹੈ। ਜੇਕਰ ਯੂਨੀਵਰਸਿਟੀ ਦਾ ਜਲਦੀ ਓਵਰਆਲ ਨਾ ਕੀਤਾ ਗਿਆ ਤਾਂ ਇਸ ਸੰਸਥਾਂ ਨੂੰ ਗੁਮਨਾਮੀ ਦੇ ਆਲਮ ਵਿਚ ਜਾਣ ਤੋਂ ਕੋਈ ਰੋਕ ਨਹੀਂ ਸਕੇਗਾ।

ਯੂਨੀਵਰਸਿਟੀ ਦੀ ਗੁਆਚੀ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਲਈ ਸਾਬਕਾ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ, ਮੁੜ ਸੁਰਜੀਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ।

ਕੁਝ ਦਿਨ ਪਹਿਲ ਪੰਜਾਬਨਾਮਾ ਨੇ ਪੰਜਾਬੀ ਯੂਨੀਵਰਸਿਟੀ ਦੀ ਇਕ ਪ੍ਰੋਫੈਸਰ ਦੀ ਚਿੱਠੀ ਨਸ਼ਰ ਕੀਤੀ ਸੀ ਕਿ ਉਚ ਸਿੱਖਿਆ ਪ੍ਰਾਪਤ ਫੈਕਲਟੀ ਪੰਜਾਬੀ ਭਾਸ਼ਾ ਦੀ ਕਿਵੇਂ ਘੀਸੀ ਕਰਵਾ ਰਹੀ ਹੈ।

ਭਾਸ਼ਾ ਮਾਹਰਾ ਨੇ ਉਸ ਚਿੱਠੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਨਵਨਿਯੁਕਤ ਵਾਈਸ ਚਾਂਸਲਰ ਨੂੰ ਇਸ ਮਾਮਲੇ ਦੀ ਪੜਤਾਲ ਕਰਵਾਉਣ ਅਤੇ ਯੂਨੀਵਰਸਿਟੀ ਵਿਚ ਹੋ ਰਹੀਆਂ ਅਕਾਦਮਿਕ ਕਾਰਜਾਂ ਵਿਚ ਵਿਆਪਕ ਬੇਨਿਯਮੀਆਂ ਤੇ ਝਾਤ ਮਾਰਨ ਲਈ ਇਕ ਉਚ ਪੱਧਰੀ ਕਮੇਟੀ ਗਠਤ ਕਰਨ ਅਤੇ ਪੜਤਾਲ ਕਰਵਾਉਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਪੱਤਰਕਾਰ ਬਰਜਿੰਦਰ ਹਮਦਰਦ ਸਮੇਤ 26 ਤੇ ਪਰਚਾ ਦਰਜ

ਕਿਸੇ ਸਮੇਂ ਸੱਭਿਆਚਾਰਕ ਵਿਰਾਸਤ ਅਤੇ ਅਕਾਦਮਿਕ ਉੱਤਮਤਾ ਦਾ ਗੜ੍ਹ ਮੰਨੀ ਜਾਣ ਵਾਲੀ ਪੰਜਾਬੀ ਯੂਨੀਵਰਸਿਟੀ ਹੁਣ ਨਿਰਾਸ਼ਾ ਦੀ ਡੂੰਘਾਈ ਵਿੱਚ ਡਿੱਗਦੀ ਨਜ਼ਰ ਆ ਰਹੀ ਹੈ, ਜੋ ਇਸ ਦੇ ਇਤਿਹਾਸ ਵਿੱਚ ਇੱਕ ਦੁਖਦਾਈ ਅਧਿਆਇ ਹੈ।ਇਸ ਦੀ ਸਥਾਪਨਾ 1962 ਵਿੱਚ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਪ੍ਰਸਾਰ ਦੇ ਨੇਕ ਦ੍ਰਿਸ਼ਟੀਕੋਣ ਨਾਲ ਕੀਤੀ ਗਈ ਸੀ।

ਪਿਛਲੇ ਕੁਝ ਸਾਲਾਂ ਵਿੱਚ, ਪੰਜਾਬੀ ਯੂਨੀਵਰਸਿਟੀ, ਵਿੱਤੀ ਕੁਪ੍ਰਬੰਧਨ ਤੋਂ ਲੈ ਕੇ ਪ੍ਰਸ਼ਾਸਨਿਕ ਅਸਮਰੱਥਾ ਤੱਕ ਕਈ ਚੁਣੌਤੀਆਂ ਨਾਲ ਜੂਝ ਰਹੀ ਹੈ।

ਇਹ ਵੀ ਪੜ੍ਹੋ : ਰੰਗਲਾ ਪੰਜਾਬ ਮੇਰਾ ਗੰਧਲਾ ਹੋ ਗਿਆ

ਇਨ੍ਹਾਂ ਮੁੱਦਿਆਂ ਨੇ ਇਸ ਦੇ ਬੁਨਿਆਦੀ ਢਾਂਚੇ, ਅਕਾਦਮਿਕ ਪ੍ਰੋਗਰਾਮਾਂ ਅਤੇ ਸਮੁੱਚੀ ਸਾਖ ‘ਤੇ ਅਸਰ ਪਾਇਆ ਹੈ। ਇਹ ਗਿਰਾਵਟ ਉਦੋਂ ਸਿਖਰ ‘ਤੇ ਪਹੁੰਚ ਗਈ ਜਦੋਂ ਯੂਨੀਵਰਸਿਟੀ ਦੇ ਅਕਾਦਮਿਕ ਕਾਰਜਾਂ ਵਿੱਚ ਵਿਆਪਕ ਬੇਨਿਯਮੀਆਂ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾਕਟਰ ਅਰਵਿੰਦ ਦੁਆਰਾ ਕੀਤੇ ਗਏ ਗਲਤ ਕੰਮਾਂ ਅਤੇ ਧੋਖਾਧੜੀਆਂ ਦੀ ਇੱਕ ਬੇਅੰਤ ਸੂਚੀ ਜ਼ਨਤਕ ਕਰ ਦਿੱਤੀ ਗਈ।

ਡਾ: ਸੁਮਨ ਪ੍ਰੀਤ ਵਿਰਕ, ਐਸੋਸੀਏਟ ਪ੍ਰੋਫੈਸਰ ਅਤੇ ਸਾਬਕਾ HoD, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ ਵਿਗਿਆਨ ਵਿਭਾਗ ਦੇ ਇਕ ਪੱਤਰ ਜੋ ਵਾਈਸ ਚਾਂਸਲਰ ਨੂੰ ਲਿਖ‌ਿਆ ਗਿਆ ਸੀ, ਨੇ ਯੂਨੀਵਰਸਿਟੀ ਵਿਚ ਹੋਈਆਂ ਨਿਯੁਕਤੀਆਂ ਦੀ ਪੰਡ ਖਿਲਾਰ ਦਿੱਤੀ । ਜਿਸ ਨਾਲ ਇਸ ਤਬਾਹਕੁੰਨ ਝਟਕੇ ਯੂਨੀਵਰਸਿਟੀ ਕੰਪਲੈਕਸ ਵਿਚ ਵੇਖੇ ਜਾਣ ਲੱਗੇ। ਦਾਖਲ‌ਿਆਂ ਵਿੱਚ ਗਿਰਾਵਟ ਆਈ ਅਤੇ ਫੈਕਲਟੀ ਦਾ ਮਨੋਬਲ ਹੇਠਲੇ ਪੱਧਰ ‘ਤੇ ਪਹੁੰਚ ਗਿਆ।

ਰਾਜਨੀਤਕਿ ਪ੍ਰਭਾਵ ਹੇਠ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਲੋਂ ਲਏ ਗਏ ਗਲਤ ਫੈਸਲਿਆਂ ਤੇ ਮੁੜ ਵਿਚਾਰ ਕਰਨਾ ਯੂਨੀਵਰਸਿਟੀ ਦਾ ਨਿੱਜੀ ਕੰਮ ਹੈ ।

ਪੰਜਾਬਨਾਮਾ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦਾ, ਪਰ ਉਮੀਦ ਕਰਾਂਗੇ ਕਿ ਡਾਂ ਸੁਮਨ ਵਿਰਕ ਵਲੋਂ ਚੁੱਕੇ ਮੁੱਦੇ ਮੁੜ ਤੋਂ ਵਿਚਾਰੇ ਜਾਣਗੇ ਅਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ, ਮਾਲਵੇ ਨਾਲ ਸਬੰਧ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਪੰਜਾਬੀ ਯੂਨੀਵਰਸਿਟੀ ਦੀ ਡਿੱਗ ਰਹੀ ਸ਼ਾਖ ਨੂੰ ਬਚਾਉਣ ਲਈ ਯਤਨਸ਼ੀਲ ਕਦਮ ਉਠਾਉਣਗੇ।