ਸੁੂੰਡੀਆਂ ਵਾਲੀਆਂ ਮੁਸ਼ਕੀਆਂ ਮਿਠਾਈਆਂ

ਚੰਡੀਗੜ੍ਹ 25 ਅਕਤੂਬਰ (ਸੁਖਵਿੰਦਰ ਸਿੰਘ ਬਾਵਾ )- ਤਿਉਹਾਰਾਂ ਨੂੰ ਲੈ ਕੇ ਲੋਕਾਂ ਵੱਲੋਂ ਮਿਠਾਈਆਂ ਦਾ ਲੈਣ ਦੇਣ ਕੋਈ ਨਵੀਂ ਰੀਤ ਨਹੀਂ ਹੈ ਪਰ ਕੁਝ ਲਾਲਚੀ ਲੋਕ ਥੋੜੇ ਮੁਨਾਫੇ ਲਈ ਪੁਰਾਣੀਆਂ ਅਤੇ ਘਟੀਆਂ ਮਟੀਰੀਅਲ ਤੋਂ ਤਿਆਰ ਕੀਤੀਆਂ ਮਿਠਾਈਆਂ ਦੀ ਵਿਕਰੀ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਦਾਓ ਤੇ ਲਾਉਣ ਤੋਂ ਵੀ ਗਰੇਜ ਨਹੀਂ ਕਰਦੇ।

ਭਾਵੇ ਸਰਕਾਰਾਂ ਲੱਖ ਦਾਅਵੇ ਕਰਨ ਕਿ ਤਿਉਹਾਰਾਂ ਦੇ ਸਮੇਂ ਘਟੀਆਂ ਮਿਠਾਈ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਸਿਹਤ ਵਿਭਾਗ ਵੀ ਵੱਡੇ ਵੱਡੇ ਦਾਅਵੇ ਕਰਦਾ ਹੈ ਪਰ ਪੈਸੇ ਲੈ ਕੇ ਲੋਕਾਂ ਨੂੰ ਜਹਿਰ ਵੇਚਣ ਵਾਲਿਆਂ ਵਿਚ ਕਮੀ ਨਹੀਂ ਆਈ ਹੈ। ਅੱਜ ਵੀ ਪੰਜਾਬ ਵਿਚ ਲੋਕਾਂ ਦੀ ਜਾਨ ਲੈਣ ਵਾਲੇ ਬਹੁਤ ਜਨਰਲ ਡਾਇਰ ਮੌਜੂਦ ਹਨ।Sweet Poison General Dyer

ਤਿਉਹਾਰਾਂ ਦੇ ਦਿਨਾਂ ਵਿਚ ਬਾਜ਼ਾਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਮਿਠਾਈ ਦੀ ਦੁਕਾਨਾਂ ਵੀ ਲਗਾਈਆਂ ਜਾਂਦੀਆਂ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ ਤੇ ਚੈਕਿੰਗ ਦੀ ਗੱਲ ਕਹੀ ਜਾਂਦੀ ਹੈ ਪਰ ਕੁਝ ਵੱਡੇ ਦੁਕਾਨਦਾਰ ਆਪਣੇ ਰਸੂਖ ਅਤੇ ਦਬਦਬੇ ਦੇ ਚਲਦੇ ਇਹਨਾਂ ਚੈਕਿੰਗਾਂ ਤੋਂ ਬਚ ਜਾਂਦੇ ਹਨ ਅਤੇ ਜੇ ਉਹਨਾਂ ਦੀ ਚੈਕਿੰਗ ਵੀ ਹੋ ਜਾਂਦੀ ਹੈ ਤਾਂ ਉੱਥੇ ਕੁਝ ਨਹੀਂ ਮਿਲਦਾ।

ਉੱਥੇ ਹੀ ਵੱਡੇ ਦੁਕਾਨਦਾਰਾਂ ਦੀ ਚੈਕਿੰਗ ਨਾ ਹੋਣ ਦੇ ਚਲਦੇ ਉਹਨਾਂ ਵੱਲੋਂ ਘਟੀਆ ਕਿਸਮ ਮਿਠਾਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੁਝ ਅਖੌਤੀ ਸਮਾਜ ਸੇਵੀ ਅਤੇ ਰਾਜਸੀ ਵਿਅਕਤੀਆਂ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾਂਦਾ ਹੈ ਉਹਨਾਂ ਦੀ ਸਰਪ੍ਰਸਤੀ ਕੀਤੀ ਜਾਂਦੀ ਹੈ। ਜਦ ਕਿ ਜਦੋਂ ਕਿਸੇ ਛੋਟੇ ਦੁਕਾਨਦਾਰ ਤੇ ਕੋਈ ਚੈਕਿੰਗ ਹੁੰਦੀ ਹੈ ਤਾਂ ਕੋਈ ਵੀ ਸਮਾਜ ਸੇਵੀ ਜਾਂ ਕੋਈ ਰਾਜਸੀ ਆਗੂ ਉਸਦੇ ਨਾਲ ਨਹੀਂ ਖੜਾ ਹੁੰਦਾ ।

ਸੁਨਾਮ ਸ਼ਹਿਰ ਦੀ ਇਕ ਹਲਵਾਈ ਅਤੇ ਬੇਕਰੀ ਦੀ ਮਸ਼ਹੂਰ ਦੁਕਾਨ ਜਿਥੋਂ ਇਕ ਵਿਅਕਤੀ ਨੇ ਇਕ ਹਜ਼ਾਰ ਰੁਪਏ ਵਿਚ ਘਰ ਲਈ ਇਕ ਮਿਠਿਆਈ ਦਾ ਵਧੀਆਂ ਇਕ ਕਿਲੋਂ ਵਾਲਾ ਡੱਬਾ ਖਰੀਦਿਆ। ਵਿਅਕਤੀ ਮਿਠਿਆਈ ਦਾ ਡੱਬਾ ਘਰ ਲੈ ਕੇ ਗਿਆ ਤਾਂ ਜਦੋਂ ਘਰਦਿਆ ਨੇ ਡੱਬਾ ਖੋਲਿਆ ਤਾਂ ਮਿਠਿਆਈ ਵਿਚ ਦੋ ਤਿੰਨ ਸੁੰਡੀਆਂ ਚੱਲ ਰਹੀਆਂ ਸਨ।

ਵਿਅਕਤੀ ਮੁੜ ਮਿਠਿਆਈ ਦੀ ਦੁਕਾਨ ਤੇ ਗਿਆ ਤੇ ਸਾਰੀ ਗੱਲ ਦੱਸੀ ਤਾਂ ਦੁਕਾਨਦਾਰ ਲੜਣ ਤੇ ਉਤਾਰੂ ਹੋ ਗਿਆ। ਫਿਰ ਰੋਲਾ ਵਧਦਾ ਵੇਖ ਆਪਣੇ ਅਸਰ ਰਸੂਕ ਵਾਲੇ ਸੁਨਾਮ ਦੇ ਸਮਾਜ ਸੇਵੀ, ਪੱਤਰਕਾਰ ਅਤੇ ਰਾਜਸੀ ਆਗੂ ਨੂੰ ਬੁਲਾ ਕੇ ਵਿਅਕਤੀ ਦੀ ਬੇਇਜਤੀ ਕੀਤੀ ਅਤੇ ਪੈਸੇ ਮੋੜ ਦਿੱਤੇ। ਅੱਗੋਂ ਅਸਰ ਰਸੂਕ ਵਾਲੇ ਇਕ ਵਿਅਕਤੀ ਵਲੋਂ ਮਿਠਿਆਈ ਮੋੜਣ ਆਏ ਵਿਅਕਤੀ ਦੀ ਵੀਡੀਓ ਬਣਾ ਲਈ ਅਤੇ ਉਸ ਨੂੰ ਸੋਸਲ ਮੀਡੀਆਂ ਤੇ ਪਾਉਣ ਦਾ ਡਰਾਵਾ ਦੇ ਕੇ ਉਸ ਦਾ ਮੂੰਹ ਬੰਦ ਰੱਖਣ ਲਈ ਕਹਿ ਦਿੱਤਾ। ਤਾਂ ਜੋ ਮਾਮਲਾ ਸਿਹਤ ਵਿਭਾਗ ਪਾ ਨਾ ਪੁੱਜ ਸਕੇ। ਪਰ ਉਹ ਇਹ ਭੁੱਲ ਗਏ ਕਿ ਜਦੋਂ ਮਿਠਿਆਈ ਖਰੀਦਣ ਵਾਲੇ ਵਿਅਕਤੀ ਦੇ ਘਰਦਿਆਂ ਨੇ ਮਿਠਿਆਈ ਦੇ ਡੱਬੇ ਵਿਚ ਸੁੰਡੀਆਂ ਵੇਖੀਆਂ ਤਾਂ ਉਹਨਾ ਨੇ ਵੀ ਵੀਡੀਓ ਬਣਾ ਲਈ ਸੀ ।

ਇਹ ਗੱਲ ਸਿੱਖ ਕੌਮ ਦਾ ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਸੁਨਾਮ ਦੀ ਜੋ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੀ ਸ਼ਹਿਰ ਹੈ ਵਿਚ ਇਕ ਜਨਰਲ ਡਾਇਰ ਪੈਦਾ ਹੋ ਗਿਆ ਹੈ ਜਿਸ ਨੇ ਪੈਸੇ ਅਤੇ ਰਾਜਸੀ ਅਸਰ ਰਸੂਕ ਦੇ ਚਲਦਿਆ ਉਸ ਵਲੋਂ ਸਰਕਾਰ ਅਤੇ ਆਮ ਲੋਕਾਂ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ।

ਸਰਕਾਰੀ ਅਧਿਕਾਰੀਆਂ ਵਲੋਂ ਇਸ ਜਨਰਲ ਡਾਇਰ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਵਿਖਾਈ ਜਾ ਰਹੀ ਕਿਉਂ ਕਿ ਉਸ ਦੀ ਅਪਰੋਜ ਉਪਰ ਤੱਕ ਹੈ।

Watch Vedio