ਸੰਗਰੂਰ, 10 ਅਕਤੂਬਰ ਬਾਵਾ- ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਐਨ.ਐਸ. ਐਸ. ਯੂਨਿਟ ਨੰ : 03 (ਲੜਕੇ) ਤੇ ਯੂਨਿਟ ਨੰ : 4 ਲੜਕੀਆਂ ਦਾ ਪਿੰਡ ਮੰਗਵਾਲ ਵਿਖੇ ਪਿ੍ਰੰਸੀਪਲ ਸੁਖਬੀਰ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਅਫਸਰ ਪ੍ਰੋ : ਜਗਤਾਰ ਸਿੰਘ ਤੇ ਪ੍ਰੋ : ਗੁਲਸ਼ਨਦੀਪ ਦੁਆਰਾ ਲਗਾਇਆ ਸੱਤ ਰੋਜਾ ਕੈੰਪ ਅੱਜ ਸਮਾਪਤ ਹੋ ਗਿਆ । Ranbir College N.S. S. Camp left with indelible memories.

ਕੈੰਪ ਦੇ ਸਤਵੇਂ ਦਿਨ ਦੀ ਪਹਿਲੇ ਸੈਸ਼ਨ ਵਿੱਚ ਡਾ. ਮਨਦੀਪ ਕੌਰ ਮੁੱਖ ਵਕਤਾ ਦੇ ਤੌਰ ਤੇ ਪਹੁੰਚੇ । ਉਹਨਾਂ ਨੇ ਵਲੰਟੀਅਰਜ ਨਾਲ ਮਾਂ ਬੋਲੀ ਦੀ ਮਹਤਤਾ ਬਾਰੇ ਆਪਨੇ ਵਿਚਾਰ ਸਾਂਝੇ ਕੀਤੇ । ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹਿਦਾ ਹੈ ।

ਸਤਵੇਂ ਦਿਨ ਦੇ ਦੂਜੇ ਸੈਸ਼ਨ ਵਿੱਚ ਕੈੰਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ : ਮੀਨਾਕਸ਼ੀ ਮੜਕਨ, ਵਾਈਸ ਪਿ੍ਰੰਸੀਪਲ, ਸਰਕਾਰੀ ਰਣਬੀਰ ਕਾਲਜ, ਸੰਗਰੂਰ ਸਨ । ਪ੍ਰੋ : ਜਗਤਾਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ । ਪ੍ਰੋ : ਗੁਲਸ਼ਨਦੀਪ ਨੇ ਕੈੰਪ ਗਤਿਵਿਧਿਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ । ਮੁੱਖ ਮਹਿਮਾਨ ਨੇ ਆਪਨੇ ਭਾਸ਼ਣ ਵਿੱਚ ਵਲੰਟੀਅਰਜ ਨੂੰ ਸਮਾਜਿਕ ਗਤਿਵਿਧਿਆਂ ਵਿੱਚ੍ਹ ਭਾਗ ਲੈਣ ਲਈ ਪ੍ਰੇਰਿਆ । ਅੰਤ ਵਿੱਚ ਯੂਨਿਟ ਨੰ : 3 ਵਿੱਚੋਂ ਮੁਹੰਮਦ ਅਮੀਰ ਅਤੇ ਹਰਨਿੰਦਰ ਸਿੰਘ ਬੈਸਟ ਵਲੰਟੀਅਰ, ਗੁਰਤੇਜ ਸਿੰਘ ਤੇ ਲਵਪ੍ਰੀਤ ਸਿੰਘ ਬੈਸਟ ਵਰਕਰ, ਯੂਨਿਟ ਨੰ : 4 ਵਿੱਚੋਂ ਰੀਤੂ ਕੌਰ ਤੇ ਵੀਰਪਾਲ ਕੌਰ ਬੈਸਟ ਵਲੰਟੀਅਰ, ਕੁਲਵਿੰਦਰ ਕੌਰ ਤੇ ਪਿ੍ਰਯੰਕਾ ਬੈਸਟ ਵਰਕਰ ਚੁਣੇ ਗਏ ।

ਇਸ ਮੌਕੇ ਕਾਲਜ ਤੋਂ ਪ੍ਰੋ : ਜਗਸੀਰ ਸਿੰਘ, ਸ਼੍ਰੀ ਤਰਸੇਮ ਤਾਂਗੜੀ, ਸ਼੍ਰੀ ਪੁਨੀਤ ਕੁਮਾਰ, ਪਿੰਡ ਮੰਗਵਾਲ ਦੇ ਸਰਪੰਚ ਸ਼੍ਰੀ ਸਰਬਜੀਤ ਸਿੰਘ, ਸਾਬਕਾ ਸਰਪੰਚ ਲੱਖਾ ਸਿੰਘ ਅਤੇ ਵਲੰਟੀਅਰਜ਼ ਹਾਜ਼ਰ ਸਨ ।