ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ

ਆਦਰਸ਼ ਸਮਾਜ ਦੀ ਸਿਰਜਣਾ ਲਈ ਵਾਲਮੀਕਿ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਲੋੜ : ਪੂਨਮ ਕਾਂਗੜਾ

ਮਾਲੇਰਕੋਟਲਾ 10 ਅਕਤੂਬਰ ( ਬਾਵਾ)

– ਸ੍ਰਿਸ਼ਟੀ ਰਚਇਤਾ, ਤ੍ਰਿਕਾਲਦਰਸ਼ੀ, ਲਵ ਕੁਸ਼ ਦੇ ਪਾਲਣਹਾਰ ਅਤੇ ਰਮਾਇਣ ਰਚਇਤਾ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਤੇ ਰਾਏਕੋਟ ਰੋਡ ਲਵ ਕੁਸ਼ ਨਗਰ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿਖੇ ਵਾਲਮੀਕ ਸਭਾ ਲਵ ਕੁਸ਼ ਨਗਰ ਦੇ ਪ੍ਰਧਾਨ ਸ਼੍ਰੀ ਐਸ ਕੇ ਹੰਸ ਅਤੇ ਵਾਇਸ ਪ੍ਰਧਾਨ ਸ਼੍ਰੀ ਰਮਨ ਕੁਮਾਰ ਚੱਢਾ ਦੀ ਯੋਗ ਅਗਵਾਈ ਹੇਠ ਸਤਿਸੰਗ ਦਾ ਆਯੋਜਨ ਕੀਤਾ ਗਿਆ । Organizing Satsang on Valmiki Ji’s Apparition Day.

ਮੁੱਖ ਮਹਿਮਾਨ ਵੱਜੋਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਯੋਗੇਸ਼ ਕੁਮਾਰ ਸੰਘ ਅਧਿਕਾਰੀ ਪਠਾਨਕੋਟ ਤੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਰਾਸ਼ਟਰੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ ਹਾਜ਼ਰੀ ਲਗਵਾਈ ਅਤੇ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਸੰਗਰੂਰ ਤੋਂ ਪਹੁੰਚੀ ਵੀਰ ਜੋਗਿੰਦਰ ਸਿੰਘ ਦੀ ਟੀਮ ਵੱਲੋਂ ਕੀਤਾ ਗਿਆ ।

ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਸਾਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਨੈਤਿਕਤਾ ਦੇ ਮਾਰਗ ਤੇ ਚੱਲਣ ਦੀ ਸਖ਼ਤ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਸਦੀਆਂ ਪਹਿਲਾਂ ਰਚਿਤ ਪਵਿੱਤਰ ਰਾਮਾਇਣ ਵਿੱਚ ਆਦਰਸ਼ ਜੀਵਨ ਬਤੀਤ ਕਰਨ ਦੀ ਦਿੱਤੀ ਗਈ ਸਿੱਖਿਆ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ । ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਪਵਿੱਤਰ ਰਾਮਾਇਣ ਮਨੁੱਖੀ ਕਦਰਾਂ-ਕੀਮਤਾਂ ਦੀ ਇੱਕ ਸਾਕਾਰ ਰਚਨਾ ਹੈ ।

ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਬਰਾਬਰਤਾ, ਆਦਰਸ਼ ਵਿਅਕਤੀ, ਆਦਰਸ਼ ਰਾਜਾ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਅਸੀਂ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਵਿੱਚ ਉਸਾਰੂ ਯੋਗਦਾਨ ਪਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚਲਦਿਆਂ ਸਾਨੂੰ ਇਸ ਪਵਿੱਤਰ ਮੌਕੇ ਤੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜ਼ੋ ਉਹ ਵੀ ਪੜ੍ਹ ਲਿਖ ਕੇ ਚੰਗੇ ਨਾਗਰਿਕ ਬਣਨ ਅਤੇ ਦੇਸ਼ ਤੇ ਸਮਾਜ ਦੀ ਤਰੱਕੀ ਵਿੱਚ ਅਪਣਾ ਯੋਗਦਾਨ ਪਾ ਸਕਣ।

ਇਸ ਮੌਕੇ ਉਨ੍ਹਾਂ ਸਭਨਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੱਤੀ ਪ੍ਰਬੰਧਕ ਕਮੇਟੀ ਵੱਲੋਂ ਮੈਡਮ ਪੂਨਮ ਕਾਂਗੜਾ ਸਣੇ ਆਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸ਼੍ਰੀ ਈਸ਼ਵਰ ਲਾਲ, ਸ਼੍ਰੀ ਬਲਵੀਰ ਬੱਗਣ, ਆਤਿਸ਼ ਚੱਢਾ, ਨਰਿੰਦਰ ਵੀਰ, ਜਤਿੰਦਰ ਵੀਰ, ਰਮਜ਼ਾਨ, ਥਿੰਦ ਬੱਗਾ ਖਾਨ, ਸੁਨੀਲ ਕੁਮਾਰ, ਪ੍ਰਵੀਨ,ਕੇਲਾਸ ਦੇਵੀ, ਸ਼ਿਵਮ ਪਰੋਚਾ,ਗੋਤਮ ਹੰਸ, ਰਿੰਕੂ, ਪਿਊਸ਼, ਆਕਾਸ਼, ਵਿਕਾਸ, ਮੁਨੀਸ਼ ਪਾਮਾ, ਅਸ਼ਵਨੀ ਸਹੋਤਾ,ਸੁਮੀਰ ਛਾਬੜਾ, ਪੁਸ਼ਕਰ, ਕਰਨ ਕਾਰਤਿਕ, ਵਿਸ਼ਾਲ ਦੂਤਾ,ਨੰਦਮ, ਮਨੀਸ਼ਾ ਗੂੱਡੂ, ਆਰਿਅਨ ਬਾਲੀ, ਰੌਬਿਨ, ਅਵੀ, ਦੀਪਕ, ਹਿਮਾਂਸ਼ੂ,ਪਰਿਆਂਸੂ, ਸੁਭਾਸ਼,ਬਾਲੀ ਡੂੱਗਨ, ਹਾਰਦਿਕ ਆਦਿ ਹਾਜ਼ਰ ਸਨ।