ਸੰਗਰੂਰ:-14 ਅਕਤੂਬਰ
– ਅੱਜ ਇਥੇ ਯੂਨੀਅਨ ਦਫ਼ਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲਾ ਸੰਗਰੂਰ ਦੇ ਆਗੂਆਂ ਦੀ ਮੀਟਿੰਗ ਹੋਈ । ਜਿਸ ਵਿਚ ਮਾਨ ਸਰਕਾਰ ਦੀ ਮੁਲਾਜ਼ਮ,ਪੈਨਸ਼ਨਰ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਵਿਰੁੱਧ ਸੂਬਾਈ ਫੈਸਲੇ ਮੁਤਾਬਕ ਸੰਗਰੂਰ ਵਿਖੇ 17 ਅਕਤੂਬਰ ਨੂੰ ਅਰਥੀ ਫੂਕ ਮੁਜਾਹਰੇ ਅਤੇ 17 ਦਸੰਬਰ ਨੂੰ ਸੰਗਰੂਰ ਵਿਖੇ ਰਾਜ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਹੋਈ । Preparations for the Arthi Fook protest are completeÍ
ਮੀਟਿੰਗ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਸੀਤਾ ਰਾਮ ਸਰਮਾਂ ਨੇ ਕੀਤੀ । ਮੀਟਿੰਗ ਵਿੱਚ ਬਿਜਲੀ ਫੈਡਰੇਸ਼ਨ(ਏਟਕ) ਵੱਲੋਂ ਜੀਵਨ ਸਿੰਘ,ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਮੇਲਾ ਸਿੰਘ ਪੁੰਨਾਂਵਾਲ,ਰਮੇਸ ਕੁਮਾਰ ਹੈਲਥ,ਇੰਦਰ ਸਰਮਾਂ ਅਤੇ ਹੰਸਰਾਜ ਦੀਦਾਰਗੜੁ ਪੀ ਆਰ ਟੀ ਸੀ ਵਰਕਰ ਯੂਨੀਅਨ ਵੱਲੋਂ ਕਾ.ਮੁਹੰਮਦ ਖਲੀਲ,ਪੈਨਸ਼ਨਰ ਆਗੂ ਬਿੱਕਰ ਸਿੰਘ ਸਿਵੀਆ,ਸਿੰਚਾਈ ਵਿਭਾਗ ਵੱਲੋਂ ਮੁਹੰਮਦ ਸਰੀਫ,ਅਮਰੀਕ ਸਿੰਘ ਪ੍ਰੈਸ ਸਕੱਤਰ ਸਮੇਤ ਕਈ ਹੋਰ ਆਗੂ ਸਾਮਲ ਹੋਏ ।
ਆਗੂ ਦੱਸਿਆ ਕਿ 17 ਅਕਤੂਬਰ ਦੇ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਸੰਗਰੂਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਆਗੂਆਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੀਵਾਲੀ ਤੋਂ ਪਹਿਲਾਂ 10%ਡੀਏ ਬਕਾਏ ਸਮੇਤ ਦਿੱਤਾ ਜਾਵੇ, ਹਰ ਤਰਾਂ ਦੇ ਕੱਚੇ, ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ 01-01-04 ਤੋਂ ਭਰਤੀ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ । ਮੁਲਾਜ਼ਮ ਵਿਰੋਧੀ ਪੱਤਰ ਮਿਤੀ 15-1-15 ਅਤੇ 17-7-20 ਤੁਰੰਤ ਵਾਪਸ ਲਏ ਜਾਣ।