ਸੰਗਰੂਰ, 11 ਅਕਤੂਬਰ, (ਸੁਖਵਿੰਦਰ ਸਿੰਘ ਬਾਵਾ)
– ਜਿਲਾ ਪੁਲਿਸ ਸੰਗਰੂਰ ਨੇ ਆਪਣੀਆਂ ਮੰਗ ਨੂੰ ਲੈ ਕੇ ਹਾਈਵੇ ਜਾਮ ਕਰਨ ਦੇ ਦੋਸ਼ ਵਿਚ ਪੰਜਾਬ ਨੰਬਰਦਾਰ ਐਸੋਸ਼ੀਏਸ਼ਨ (ਗਾਲਿਬ) ਨਾਲ ਸਬੰਧਤ ਪ੍ਰਧਾਨ ਸਮੇਤ ਕਰੀਬ 250 – 300 ਨੰਬਰਦਾਰਾਂ ਵਿਰੁੱਧ ਆਈ ਪੀ ਸੀ ਦੀਆਂ ਵੱਖ ਵੱਖ ਧਾਰਵਾਂ ਤਹਿਤ ਮੁਕੱਦਮਾਂ ਦਰਜ ਕੀਤਾ ਹੈ। Sangrur police registered cases against 300 numbers.

ਥਾਣਾ ਸਦਰ ਵਿਚ ਦਰਜ ਮੁਕੱਦਮੇ ਮੁਤਾਬਿਕ 10 ਅਕਤੂਬਰ ਨੂੰ ਪੰਜਾਬ ਨੰਬਰਦਾਰ ਐਸ਼ੋਸ਼ੀਏਸ਼ਨ ਗਾਲਿਬ ਵਲੋਂ ਆਪਣੀਆਂ ਮੰਗ ਨੂੰ ਲੈ ਕੇ ਸੰਗਰੂਰ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸ ਤਹਿਤ ਨੰਬਰਦਾਰ ਨੂੰ ਪ੍ਰਾਸ਼ਸਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਇਜਾਜਤ ਦਿੱਤੀ ਸੀ ਲੇਕਿਨ ਨੰਬਰਦਾਰਾਂ ਵਲੋਂ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਅਗਵਾਈ ਹੇਠ ਗੱਡੀਆਂ ਵਹੀਕਲਾਂ ਤੇ ਸਵਾਰ ਹੋ ਕੇ ਨਵਾ ਬਾਈਪਾਸ ਸੰਗਰੂਰ ਦੇ ਪੁੱਲ ਹੇਠ ਇਕੱਠੇ ਹੋ ਕੇ ਮਾਰਚ ਕੱਢਣ ਲੱਗੇ ਅਤੇ ਨੈਸ਼ਨਲ ਹਾਈਵੇ ਦੋਵੇ ਪਾਸਿਓ ਜਾਮ ਕਰ ਦਿੱਤਾ।

ਐਫ ਆਈ ਆਰ ਮੁਤਾਬਿਕ ਮੌਕੇ ਤੇ ਮੌਜੂਦ ਡਿਊਟੀ ਮੈਜੀਸਟ੍ਰੇਟ ਅਤੇ ਸੀਨੀਅਰ ਅਫਸਰਾਂ ਵਲੋਂ ਧਰਨਾਕਾਰੀਆਂ ਨੂੰ ਕਾਨੂੰਨ ਮੁਤਾਬਿਕ ਰੋਸ ਪ੍ਰਗਟ ਕਰਨ ਲਈ ਕਿਹਾ ਗਿਆ । ਨੰਬਰਦਾਰਾਂ ਨੂੰ ਦੱਸਿਆ ਗਿਆ ਕਿ ਜੋ ਜਗਾ ਪ੍ਰਸ਼ਾਸ਼ਨ ਵਲੋਂ ਰੋਸ ਪ੍ਰਦਰਸਨ ਲਈ ਦਿੱਤੀ ਗਈ ਹੈ ਉਹ ਉਸ ਸਥਾਨ ਤੇ ਚਲੇ ਜਾਣ ਲੇਕਿਨ ਨੰਬਰਦਾਰਾਂ ਵਲੋਂ ਪ੍ਰਸ਼ਾਸਨ ਅਤੇ ਡਿਊਟੀ ਮੈਜੀਸਟ੍ਰੇਟ ਦੀ ਕੋਈ ਗੱਲ ਨਹੀਂ ਮੰਨੀ। ਜਿਸ ਦੇ ਚਲਦਿਆ ਨੰਬਰਦਾਰਾਂ ਵਲੋਂ ਪੁਲਿਸ ਮੁਲਾਮਜਾਂ ਦੀ ਡਿਉਟੀ ਵਿਚ ਵਿਘਨ ਪਾਉਂਦਿਆ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ, ਜਿਸ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੋ ਗਈ ਅਤੇ ਆਮ ਪਬਲਿਕ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਪੰਜਾਬਨਾਮਾ ਨੂੰ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਪ੍ਰਦਸ਼ਨਕਾਰੀ ਨੰਬਰਦਾਰਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਿਬਕਲਾ ਸਮੇਤ ਆਲਮਜੀਤ ਸਿੰਘ, ਮਹਿੰਦਰ ਸਿੰਘ ਤੂਰ, ਹਰਵਿੰਦਰ ਸਿੰਘ ਮਸੀਤਾ, ਮਲਕੀਤ ਸਿੰਘ ਫਿਰੋਜ਼ਪੁਰ, ਜਗਸੀਰ ਸਿੰਘ ਮੁਕਤਸਰ, ਜਗਜੀਤ ਸਿੰਘ ਡਡੋਅੋ, ਕਰਨੈਲ ਸਿੰਘ ਕਪੂਰਥਲਾ, ਹਰਵਿੰਦਰ ਸਿੰਘ ਸਮਾਣਾ, ਜਸਦੀਪ ਸਿੰਘ ਪਟਿਆਲਾ, ਰਣਜੀਤ ਸਿੰਘ ਪਟਿਆਲਾ, ਮਹਿੰਦਰ ਸਿੰਘ ਮੁਬਾਰਕਪੁਰਾ, ਕਰਨੈਲ ਸਿੰਘ ਬਾਡਲਾ, ਜਸਵੀਰ ਸਿੰਘ ਦਹੇੜਕਾ, ਰਣਜੀਤ ਸਿੰਘ ਚਾਂਗਲੀ, ਹਰਵਿੰਦਰ ਸਿੰਘ ਗਾਲਿਬ, ਸਮੇਤ 250/300 ਨਾਮਾਲੂਮ ਵਿਅਕਤੀਆਂ ਵਿਰੁਧ ਥਾਣਾ ਸਦਰ ਵਿਚ ਆਈ ਪੀ ਸੀ ਦੀ ਧਾਰਾ 353,186,332,283,290,160,188,506,149 ਅਤੇ 8-ਬੀ ਨੈਸ਼ਨਲ ਹਾਈਵੇ ਐਕਟ ਅਧੀਨ ਮੁਕੱਦਮਾਂ ਦਰਜ ਕੀਤਾ ਹੈ । ਉਹਨਾ ਦੱਸਿਆ ਕਿ ਹਾਲੇ ਤੱਕ ਕਿਸੇ ਦੀ ਗਿ੍ਰਫਤਾਰ ਨਹੀਂ ਹੋਈ ਹੈ।