ਸੰਗਰੂਰ, 10 ਅਕਤੂਬਰ (ਪਵਨ ਕੁਮਾਰ)

– ਰੈਵੀਨਿਊ ਰਿਟਾਇਰਡ ਕਾਨੂੰਗੋ/ਪਟਵਾਰ ਯੁਨੀਅਨ ਸੰਗਰੂਰ ਅਤੇ ਮਲੇਰਕੋਟਲਾ ਦੇ ਪ੍ਰਧਾਨ ਮਹਿੰਦਰ ਸਿੰਘ ਤਕੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟਵਾਰੀਆਂ ਦੀਆਂ ਖਾਲੀ ਭਰੇ ਤਾਂ ਜੋ ਤਾਂ ਕਿ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਮਿਲ ਸਕੇ। ਉੁਹ ਅੱਜ ਸੰਗਰੂਰ ਅਤੇ ਮਲੇਰਕੋਟਲਾ ਦੇ ਸੇਵਾ ਮੁਕਤ ਪਟਵਾਰੀ ਅਤੇ ਕਾਨੂੰਗੋ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਪੁੱਜੇ ਸਨ। Vacancies of Patwaris to be filled permanently-Takipur.

ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਪਟਵਾਰੀਆਂ ਦੀਆਂ ਖਾਲੀ ਪਈਆਂ 1766 ਆਸਾਮੀਆਂ ਨੂੰ ਪੁਰ ਕਰਨ ਲਈ ਠੇਕ ਦੇ ਆਧਾਰ ਤੇ ਭਰਤੀ ਕਰਨ ਲਈ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਅਤੇ ਤਨਖਾਹ 25 ਹਜ਼ਾਰ ਤੋਂ ਵਧਾ ਕੇ 35 ਹਜ਼ਾਰ ਰੁਪੈ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਵਕਤੀ ਤੌਰ ਤੇ ਲੋਕ ਹਿੱਤਾ ਨੂੰ ਮੁੱਖ ਰੱਖਦੇ ਹੋਏ ਪਬਲਿਕ ਦੇ ਕਾਫੀ ਲੰਬੇ ਸਮੇਂ ਤੋਂ ਲਮਕਦੋ ਕੰਮਾਂ ਨੁੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਲਿਆ ਗਿਆ ਹੈ ਪਰ ਫਿਰ ਵੀ ਨਵੇਂ ਪਟਵਾਰੀਆਂ ਦੀ ਭਰਤੀ ਲਈ ਜਥੇਬੰਦੀ ਪੁਰਜੋਰ ਮੰਗ ਕਰਦੀ ਹੈ ।

ਜਨਰਲ ਸਕੱਤਰ ਹਰਮੇਲ ਸਿੰਘ ਬਾਲਦ ਕਲਾਂ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਮੋਨਮੋਹਨ ਲਾਲ ਧੂਰੀ, ਜੁਗਰਾਜ ਸਿੰਘ ਰਟੋਲ ਅਤੇ ਜਸਪਾਲ ਕੁਮਾਰ ਸ਼ਰਮਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਜਥੇਬੰਦੀ ਨੇ ਸਖਤ ਹਦਾਇਤ ਕੀਤੀ ਹੈ ਕਿ ਜਿਹੜੇ ਸਾਥੀ ਮੁੜ ਸੇਵਾ ਜੁਆਇੰਨ ਕਰਨਗੇ ਉਹ ਪਬਲਿਕ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਪੂਰੀ ਇਮਾਨਦਾਰੀ, ਮਹਿਨਤ, ਲਗਨ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਣਗੇ।

ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਮੁਕਤ ਕਾਨੂੰਗੋ ਅਤੇ ਪਟਵਾਰੀਆਂ ਦੇ ਰਹਿੰਦੇ ਬਕਾਇਆ ਮੈਡੀਕਲ ਬਿਲ ਅਤੇ ਲੀਵ ਇੰਨਕੈਸ਼ਮੈਂਟ ਬਿਲ ਤੁਰੰਤ ਮੁਕੰਮਲ ਕਰਵਾਏ ਜਾਣ ਅਤੇ ਜਿਹੜੇ ਸੇਵਾ ਮੁਕਤ ਪਟਵਾਰੀ ਅਤੇ ਕਾਨੂੰਗੋ ਦੇ ਪੇਨਸ਼ਨ ਰਿਵਾਇਜ਼ ਹੋ ਚੁੱਕੇ ਹਨ ਪ੍ਰੰਤੂ ਉਹਨਾ ਦੀਆਂ ਸੇਵਾ ਪੱਤਰੀਆਂ ਬਹੁਤ ਹੀ ਦੇਰੀ ਨਾਲ ਏ ਜੀ ਦਫਤਰ ਪੰਜਾਬ ਵਲੌਂ ਵਾਪਸ ਆ ਰਹੀਆਂ ਹਨ ਇਹ ਤੁਰੰਤ ਵਾਪਿਸ ਭੇਜੀਆਂ ਜਾਣ ਅਤੇ ਜਿਨਾਂ ਸੇਵਾ ਮੁਕਤ ਕਾਨੂੰਗੋ ਅਤੇ ਪਟਵਾਰੀਆਂ ਨੇ ਪਹਿਲਾ ਹੀ ਜੁਆਇੰਨ ਕੀਤਾ ਹੋਇਆ ਹੈ ਉਹਨਾ ਦੀਆਂ ਤਨਖਾਹ ਕਈ ਮਹੀਨਿਆਂ ਤੋਂ ਜਾਰੀ ਨਹੀਂ ਹੋਈ ਤੁਰੰਤ ਜਾਰੀ ਕੀਤੀ ਜਾਵੇ।