My life Bhagwant Mann: Passed a year of Punjab government

ਪੰਜਾਬ ਵਿੱਚ ਸਰਕਾਰ ਬਦਲੀ ਅਤੇ ਕੋਰੋਨਾ ਤੋਂ ਸਾਫ਼ ਆਬੋ ਹਵਾ ਵਿੱਚ ਇਸ ਤਰਾਂ ਲੱਗ ਰਿਹਾ ਸੀ, ਕਿ ਪੰਜਾਬ ਦੇ ਫੇਫੜੇ ਗੁਰਦੇ, ਦਿਲ ਅਤੇ ਗੰਦੇ ਹੋ ਚੁੱਕੇ ਖ਼ੂਨ ਦਾ ਵਧੀਆ ‘ਤੇ ਪੱਕਾ ਇਲਾਜ ਹੋ ਜਾਵੇਗਾ। ਖ਼ਾਨਦਾਨੀ ਵੈਦ ਤਾਂ ਨਹੀਂ ਪਰ ਵੈਦਾਂ ਦਾ ਵੈਦ ਪੰਜਾਬ ਦੀ ਨਬਜ਼ ਨੂੰ ਸਹੀ ਸਮਝਦਾ ਹੈ, ਇਸੇ ਲਈ ਪੰਜਾਬ ਨੇ ਆਪਣੇ ਆਪ ਨੂੰ ਇਸ ਵੈਦ ਦੇ ਹਵਾਲੇ ਕਰ ਦਿੱਤਾ।

ਅਫ਼ਸੋਸ ਸਰਕਾਰ ਬਣਦੇ ਹੀ, ਜਿੱਥੇ ਆਮ ਲੋਕਾਂ ਵਿੱਚ ਸੌਖੇ ਦਿਨਾਂ ਦੇ ਸੁਪਨੇ ਦੇਖ ਕੇ ਉਤਸ਼ਾਹ ਸੀ, ਉੱਥੇ ਨਾਲ ਹੀ ਨਵੇਂ ਪਰਾਹੁਣਿਆਂ ਨੂੰ ਰਾਜ ਮਹਿਲਾਂ ਵਿੱਚ ਪੱਕੇ ਨਾ ਵੱਸਣ ਦੇ ਸਵਾਲ ਪੈਦਾ ਕਰਨ ਵਾਲਿਆਂ ਦਾ ਝੁਰਮਟ ਲੱਗ ਗਿਆ। ਉਨ੍ਹਾਂ ਨੂੰ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਆਪਣੀਆਂ ਕੁਰਸੀਆਂ ‘ਤੇ ਆਪਣੇ ਵਪਾਰ ਦਾ ਸਵਾਲ ਹੈ। ਭਗਵੰਤ ਮਾਨ ਨਵਾਂ ਸੀ, ਕੇਜਰੀਵਾਲ ਦੇ ਦਬਾਅ ਹੇਠ ਸੀ, ਕੇਂਦਰ ਦੇ ਵੀ ਦਬਾਅ ਹੇਠ ਸੀ, ਪਾਕਿਸਤਾਨ ਦੀਆਂ ਚਾਲਾਂ ਤੋਂ ਵੀ ਚਿੰਤਤ ਸੀ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰ ਕਰਨ ਦੀ ਤਰਜੀਹ ਨੇ ਇਹ ਭੁੱਲਾ ਦਿੱਤਾ ਕਿ ਕਾਨੂੰਨ ਦਾ ਰਾਜ ਹੀ ਸਹੀ ਮੰਨਿਆ ਜਾਂਦਾ ਹੈ।

ਸ਼ਰਾਰਤੀਆਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ, ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਗਿਆ। ਹਥਿਆਰਾਂ ਦਾ ਵਣਜਾਰਾ ਹਥਿਆਰਾਂ ਦੇ ਭੇਟਾ ਚੜ੍ਹ ਗਿਆ, ਪੰਜਾਬ ਨੂੰ ਬਹੁਤ ਅਫ਼ਸੋਸ ਹੋਇਆ ਤੇ ਹਾਲੇ ਤੱਕ ਉਹ ਅਫ਼ਸੋਸ ਬਰਕਰਾਰ ਹੈ। ਉਸ ਤੋਂ ਬਾਦ ਜੂਨ 22 ਵਿੱਚ ਮਾਤਾ ਕਾਲੀ ਜੀ ਦੇ ਪਟਿਆਲਾ ਮੰਦਿਰ ਵਿੱਚ ਖ਼ਾਲਿਸਤਾਨੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਟਾਕਰੇ ਨੂੰ ਰੋਕਣ ਲਈ ਪੁਲਿਸ ਵੱਲੋਂ ਬਹੁਤ ਹਲਕੇ ਤਰੀਕੇ ਨਾਲ ਸਾਰੇ ਮਸਲੇ ਨੂੰ ਨਜਿੱਠਿਆ ਗਿਆ, ਲੋਕਾਂ ਨੂੰ ਵਿਰੋਧੀਆਂ ਨੂੰ ਸਰਕਾਰ ‘ਤੇ ਨਰਾਜ਼ਗੀ ਹੋਈ ਅਤੇ ਨਾਲ ਹੀ ਸ਼ਰਾਰਤੀਆਂ ਦੇ ਹੌਸਲੇ ਵੱਧ ਗਏ।

ਫੇਰ ਨਾਇਬ ਤਹਿਸੀਲਦਾਰ ਦੇ ਹੋਏ ਪੇਪਰਾਂ ਵਿੱਚ ਵੱਡੇ ਘਪਲੇ ਸਾਹਮਣੇ ਆਏ। ਪੰਜਾਬ ਵਿੱਚ ਹਾਹਾ ਕਾਰ ਮੱਚ ਗਈ। ਥੋੜ੍ਹੀ ਦੇਰ ਬਾਦ ਦੀਪ ਸਿੱਧੂ ਦੀ ਜਗ੍ਹਾ ‘ਤੇ ਆਪਣੇ ਆਪ ਨੂੰ ਅੰਮ੍ਰਿਤਪਾਲ ਸਿੰਘ ਨੇ ਪ੍ਰਸਤੁਤ ਕੀਤਾ। ਆਉਣ ਸਾਰ ਉਸ ਨੇ ਇਸਾਈ ਪਾਦਰੀਆਂ ਨੂੰ ਧਮਕਾਇਆ। ਪੰਜਾਬ ਫੇਰ ਡਰ ਗਿਆ। ਇਕ ਨਵੇਂ ਰੂਪ ਵਿੱਚ ਵਿਗੜਦੇ ਹਾਲਤਾਂ ਦੀ ਤਸਵੀਰ ਦੇਖ ਕੇ।

ਪੂਰੀ ਕਹਾਣੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਟਾ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇
www. Punjabnama.com/e-paper/