ਜੇ ਕਿਸੇ ਨੇ ਸੱਚਮੁਚ ਸਿੱਖੀ ਦੀ ਲੜਾਈ ਲੜਨੀ ਹੋਵੇ, ਉਸ ਲਈ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲਾਂ ਵਿੱਚ ਡੱਕੇ ਹੋਏ ਸਿੱਖਾਂ ਦਾ ਮਸਲਾ ਅਣਖ ਦਾ ਮਸਲਾ ਹੋਵੇ. ਪਰ ਚੰਦ ਕੁ ਲੋਕਾਂ ਤੋਂ ਬਿਨਾ ਕੌਣ ਲੜ ਰਿਹਾ ਹੈ! ਕੋਈ ਪੁੱਛੇ ਧੱਕੇ ਨਾਲ ਸਿੱਖਾਂ ਦਾ ਆਗੂ ਬਣੇ ਇਸ ਜ਼ਹਿਰਪਾਲ ਨੂੰ ਕਿ ਇਸਨੇ ਇਸ ਲੜਾਈ ਲਈ ਕੀ ਕੀਤਾ ਹੈ? ਗੁਰੂ ਗਰੰਥ ਸਾਹਿਬ ਬੇਅਦਬੀਆਂ ਦਾ ਮਾਮਲਾ ਵੀ ਵੱਡਾ ਸੀ ਪਰ ਉਹ ਕਦੇ ਉਸ ਨਹੀਂ ਲੜਿਆ. ਉਹ ਆਖਦਾ ਹੈ ਕਿ ਉਹ ਪੰਜਾਬ ਅੰਦਰ ਨਸ਼ਿਆਂ ਖਿਲਾਫ਼ ਲੜਦਾ ਹੈ ਪਰ ਦਿਸਦਾ ਹੈ ਕਿ ਉਸਨੇ ਕਦੇ ਨਸ਼ੇ ਦੇ ਕਿਸ ਸੌਦਾਗਰ ਨੂੰ ਘੇਰਿਆ ਹੋਵੇ ਜਾਂ ਕਿਤੇ ਕੋਈ ਰੀਹੈਬ ਖੋਲ੍ਹਿਆ ਹੋਵੇ? ਉਹ ਜੀਰਾ ਫੈਕਟਰੀ ਮੋਰਚੇ ਵਿੱਚ ਸ਼ਾਮਿਲ ਹੋਇਆ ਪਰ ਮੋਰਚੇ ਦਾ ਸਮਰਥਨ ਕਰਨ ਦੀ ਬਜਾਏ ਪੰਜਾਬ ਦੇ ‘ਲਾਲਿਆਂ’ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ, ਜਿਸ ਨਾਲ ਇੱਕ ਵਾਰ ਤਾਂ ਦਿੱਲੀ ਮੋਰਚੇ ਵਾਂਗ ਮੋਰਚਾ ਖਤਰੇ ਵਿੱਚ ਹੀ ਪੈ ਚੱਲਿਆ ਸੀ. ਉਹ ਖਾਲਿਸਤਾਨ ਦਾ ਦਾਅਵਾ ਕਰਦਾ ਹੈ ਪਰ ਸਿਵਾਏ ‘ਘੂਮਤ’ ਨਾਲ ਲੜਦੇ ਹਾਂ ਦਾ ਰੌਲਾ ਪਾਉਣ ਦੇ ਕਿਹੜੀ ਮੁਹਿੰਮ ਛੇੜੀ ਹੈ ਉਸਨੇ ਭਾਰਤ ਸਰਕਾਰ ਖਿਲਾਫ਼ ਕਿ ਖਾਲਿਸਤਾਨ ਦਾ ਨਕਸ਼ਾ ਵੀ ਬਣ ਜਾਵੇ!

ਪੂਰੀ ਕਹਾਣੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਟਾ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇
www. Punjabnama.com/e-paper/