ਸੰਗਰੂਰ 9 ਸਤੰਬਰ (ਹਰਿੰਦਰਪਾਲ ਸਿੰਘ ਖਾਲਸਾ)

– ਅੱਜ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ . ਜੋਗਿੰਦਰ ਪਾਲ ਨੂੰ ਜ਼ਿਲਾ ਪ੍ਰਧਾਨ, ਸੁਰਿੰਦਰ ਚੀਮਾ ਨੂੰ ਜਨਰਲ ਸਕੱਤਰ ਤੇ ਜੀਵਨ ਕੁਮਾਰ ਜ਼ਿਲ੍ਹਾ ਖਜਾਨਚੀ ਚੁਣਿਆ ਗਿਆ । Joginder Pal became the district president, Surinder Cheema became the general secretary

ਇਸ ਚੋਣ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਵਿਚ ਸੁਬਾ ਪ੍ਰਧਾਨ ਤੇਜਿੰਦਰ ਸਿੰਘ,ਸੁਬਾ ਸਕੱਤਰ ਨਰਿੰਦਰ ਸਿੰਘ,ਰੇਸ਼ਮ ਸਿੰਘ ਸੁਬਾ ਮੀਤ ਪ੍ਰਧਾਨ, ਸੰਦੀਪ ਸਿੰਘ ਸਹਾਇਕ ਪ੍ਰੈਸ ਸਕੱਤਰ,ਨਿਰਮਲ ਸਿੰਘ ਜ਼ਿਲਾ ਜਨਰਲ ਸਕੱਤਰ ਬਰਨਾਲਾ ਨੇ ਵਿਸ਼ੇਸ਼ ਭੁਮਿਕਾ ਨਿਭਾਈ ਕਰਮਿੰਦਰ ਸਿੰਘ ਜ਼ਿਲਾ ਪ੍ਰੈਸ ਸਕੱਤਰ ਤੇ ਮੈਡਮ ਜੋਤੀ ਨੂੰ ਜ਼ਿਲਾ ਸਿਨਿ ਮੀਤ ਪ੍ਰਧਾਨ ਚੁਣਿਆ ਗਿਆ ।

ਇਸ ਮੋਕੇ ਨਵ ਨਿਯੁਕਤ ਜ਼ਿਲਾ ਪ੍ਰਧਾਨ ਜੋਗਿੰਦਰ ਪਾਲ ਨੇ ਪ੍ਰਧਾਨ ਚੁਨਣ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਮੁਸਕਲਾਂ ਤੇ ਹੱਕਾ ਲਈ ਹਰ ਮੁਮਕਿਨ ਕੋਸ਼ਿਸ਼ ਕਰਾਂਗਾ ।

ਉਨ੍ਹਾਂ ਸੁਬਾ ਪ੍ਰਧਾਨ ਨਾਲ ਪਹੁੰਚੀ ਸਾਰੀ ਟੀਮ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਅੱਤਰੀ , ਅਸ਼ਵਨੀ ਸ਼ਰਮਾ,ਸੱਤਗੁਰ ਸਿੰਘ, ਮਲਵਿੰਦਰ ਸਿੰਘ,ਨੀਤੁ ਸੈਣੀ,ਕਮਲੇਸ਼ ਕੌਰ, ਅਮਰਿੰਦਰ ਸਿੰਘ ਜਗਸੀਰ ਸਿੰਘ,ਇੰਦਰ ਸਿੰਘ , ਕਮਲ,ਸਚਿਨ ਤੇ ਹੋਰ ਜ਼ਿਲ੍ਹਾ ਦਫ਼ਤਰ ਸਟਾਫ ਹਾਜ਼ਰ ਸਨ।

ਖਾਸ ਖਬਰਾਂ

ਸੰਗਰੂਰ ’ਚ ਲੱਗੇਗਾ ਸੂਬਾ ਪੱਧਰੀ ‘ਸਰਸ ਮੇਲਾ’: ਡਿਪਟੀ ਕਮਿਸ਼ਨਰ

ਪ੍ਰਨੀਤ ਕੌਰ ਨੇ ‘ਆਪ’ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਦੀ ਕੀਤੀ ਨਿਖੇਧੀ

ਮੰਡੀਆਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਜਾਵੇਗੀ- ਖੇਤੀਬਾੜੀ ਮੰਤਰੀ