ਮਾਨ ਦੀ ਸਰਕਾਰ ਨੇ ਬਾਦਲਾਂ ਨੂੰ ਵੀ ਪਿਛੇ ਛੱਡਿਆ ਭਾਈ ਬਚਿੱਤਰ ਸਿੰਘ ਦੀ ਰਿਹਾਈ ਉਪਰੰਤ ਬੋਲੇ ਭਾਈ ਬਡਾਲਾ
ਸੰਗਰੂਰ 19 ਅਕਤੂਬਰ( ਹਰਿੰਦਰਪਾਲ ਸਿੰਘ ਖਾਲਸਾ)
-ਅੱਜ ਸਿਖ ਸਦਭਾਵਨਾ ਦਲ ਤੇ ਰਾਗੀ ਗ੍ਰੰਥੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਚਿੱਤਰ ਸਿੰਘ ਖਾਲਸਾ ਦੀ ਸੈਂਟਰ ਜੇਲ ਤੋਂ ਰਿਹਾਈ ਸਮੇਂ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਭਾਈ ਬਚਿੱਤਰ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ ਜੈਕਾਰੇ ਛੱਡੇ ਭਾਈ ਬਚਿੱਤਰ ਸਿੰਘ ਨੂੰ 17 ਤਾਰੀਖ ਦੀ ਰਾਤ ਭਾਰੀ ਫੋਰਸ ਸਮੇਤ ਘਰ ਦੇ ਨਜ਼ਦੀਕ ਗਿਰਫ਼ਤਾਰ ਕੀਤਾ ਗਿਆ ਸੀ। Governments are always tired of the Sikh community – Bhai Bachitar Singh.
ਇਸ ਸਮੇਂ ਭਾਈ ਬਡਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਬਾਦਲਾਂ ਨੂੰ ਵੀ ਮਾਤ ਪਾ ਦਿੱਤਾ ਬਾਦਲਾਂ ਨੇ ਕਿਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਾਂਦੇ ਸੰਗਤਾਂ ਨੂੰ ਨਹੀਂ ਰੋਕਿਆ ਅਸੀਂ ਕੋਈ ਸਿਆਸੀ ਨਹੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਅਸੀਂ ਲਾਪਤਾ 328 ਸਰੁਪਾ ਲਈ ਇਨਸਾਫ ਮੰਗ ਰਹੇ ਹਾਂ ।
ਉਨ੍ਹਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼ਾਂਤਮਈ ਨਗਰ ਕੀਰਤਨ ਕੱਢ ਰਹੇ ਹਾਂ ਪਰ ਆਮ ਆਦਮੀ ਦੀ ਸਰਕਾਰ ਨੇ ਪੁਲਿਸ ਫੋਰਸ ਪਾਣੀ ਦੀਆਂ ਤੋਪਾਂ ਗੂਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਲਗਾਕੇ ਰਾਹ ਰੋਕਿਆ ਤੇ ਸਾਡੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਚਿੱਤਰ ਸਿੰਘ ਨੂੰ ਇਕ ਦਿਨ ਪਹਿਲਾਂ ਗਿਰਫ਼ਤਾਰ ਕਰ ਮਾੜੀ ਸੋਚ ਦਾ ਪ੍ਰਤੱਖ ਸਬੂਤ ਦਿੱਤਾ ਜਿਵੇਂ ਕੋਈ ਵੱਡਾ ਕ੍ਰਾਈਮ ਕਰਨ ਜਾ ਰਿਹਾ ਹੋਵੇ ਇਥੇ ਹੀ ਬੱਸ ਨਹੀਂ 107/151 ਦੀ ਧਾਰਾ ਤਹਿਤ 3 ਲੱਖ ਦੀ ਜ਼ਮਾਨਤ ਭਰਵਾਈ ਜ਼ੋ ਵੱਧ ਤੋਂ ਵੱਧ 50 ਹਜ਼ਾਰ ਤੱਕ ਹੀ ਹੋ ਜਾਂਦੀ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਮਾਨ ਸਰਕਾਰ ਸਿੱਖ ਵਿਰੋਧੀ ਹੈ ਸਾਨੂੰ ਸੀ ਐਮ ਦੀ ਕੋਠੀ ਅੱਗੇ ਕੀਰਤਨ ਕਰਨ ਤੋਂ ਰੋਕਿਆ ਚੁੱਕ ਕੇ ਰਾਤ ਨੂੰ 150 ਕਿਲੋਮੀਟਰ ਬਾਹਰ ਸੁੱਟ ਦਿੱਤਾ ਪਰ 10 ਦਿਨਾਂ ਤੋਂ ਸਾਰੀਆਂ ਸੜਕਾਂ ਰੋਕੀ ਬੈਠੇ ਗਰੁੱਪ ਤੇ ਕਰਵਾਈ ਕਰਨ ਤੋਂ ਕੰਨੀ ਕਤਰਾਉਂਦੇ ਹਨ ।ਉਨ੍ਹਾਂ ਕਿਹਾ ਕਿ ਅਸੀਂ ਗਿਰਫ਼ਤਾਰੀਆਂ ਤੋਂ ਡਰਨ ਵਾਲੇ ਨਹੀਂ ਸਾਡਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਗੂਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ।
ਬਚਿੱਤਰ ਸਿੰਘ ਨੇ ਕਿਹਾ ਕਿ ਸਰਕਾਰਾਂ ਜ਼ੋ ਵੀ ਹਕੁਮਤ ਕਰਦੀਆਂ ਹਨ । ਉਨ੍ਹਾਂ ਸਿੱਖ ਕੌਮ ਨਾਲ ਹਮੇਸ਼ਾ ਵਿਤਕਰਾ ਕੀਤਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜੇਕਰ ਮੈਂ ਸਿੱਖ ਨਾਂ ਹੂੰਦਾ ਮੇਰੀ ਜ਼ਮਾਨਤ 10-20 ਹਜ਼ਾਰ ਚ ਹੋਣੀ ਸੀ ਪਰ ਮੈਂ ਸਿੱਖ ਹਾਂ ਕੋਈ ਗੁਨਾਹ ਵੀ ਨਹੀਂ ਕੀਤਾ । ਮੇਰੀ ਜ਼ਮਾਨਤ 3 ਲੱਖ ਦੀ ਲਈ ਗਈ । ਸਰਕਾਰਾਂ ਤੇ ਪ੍ਰਸ਼ਾਸਨ ਨੇ ਹਮੇਸ਼ਾ ਸਿੱਖ ਕੌਮ ਨਾਲ ਬੇਗਾਨਿਆਂ ਵਾਲੇ ਹੱਥ ਕੰਡੇ ਆਪਣਾਏ, ਪਰ ਇਸ ਨਾਲ ਸਾਡੇ ਹੌਸਲੇ ਪਸਤ ਨਹੀਂ ਹੋਣਗੇ । ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ ।
ਇਸ ਉਪਰੰਤ ਜੇਲ ਅੱਗੇ ਬਚਿੱਤਰ ਸਿੰਘ ਦੀ ਬੇਟੀ, ਪਤਨੀ ਤੇ ਦੋਹਤੀ ਵੀ ਪਹੁੰਚੇ ਹੋਏ ਸਨ ਉਨ੍ਹਾਂ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਚੜਦੀਕਲਾ ਵਿਚ ਹੈ ਗੁਰੂ ਜ਼ੋ ਸੇਵਾ ਸਾਥੋਂ ਲੈ ਰਿਹਾ ਜ਼ੋ ਵੀ ਮੁਸ਼ਕਲਾਂ ਹੋਣ ਖਿੜੇ ਮੱਥੇ ਪ੍ਰਵਾਨ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਪ੍ਰੀਤ ਸਿੰਘ, ਪਰਮਜੀਤ ਸਿੰਘ ਭਕਣਾ ਅਮ੍ਰਿਤਸਰ ਸਾਹਿਬ,ਭਾਈ ਗੁਰਮੀਤ ਸਿੰਘ ਤੁਸੀਂ, ਭਾਈ ਇਕਵਾਲ ਸਿੰਘ ਮਨਾਵਾਂ, ਬਲਵਿੰਦਰ ਸਿੰਘ ਘਰਾਚੋਂ,ਭਾਈ ਸੱਤਪਾਲ ਸਿੰਘ, ਸੁਖਵਿੰਦਰ ਸਿੰਘ ਸੰਗਰੂਰ, ਗੁਰਵਿੰਦਰ ਸਿੰਘ ਮਲੇਰਕੋਟਲਾ,ਭਾਈ ਕੇਵਲ ਸਿੰਘ, ਭਾਈ ਕੁਲਵੰਤ ਸਿੰਘ ਬੁਰਜ, ਸੁਖਵਿੰਦਰ ਸਿੰਘ ਭੋਲਾ ਬਡਰੁੱਖਾਂ,ਭਾਈ ਗੁਰਪ੍ਰੀਤ ਸਿੰਘ ਭਾਈ ਗੁਰਮੀਤ ਸਿੰਘ ਤੋਂ ਇਲਾਵਾ ਸਿਖ ਸੰਗਤਾਂ ਹਾਜ਼ਰ ਸਨ ।