ਸੰਗਰੂਰ, 21 ਅਕਤੂਬਰ (ਬਾਵਾ) ਸਥਾਨਕ  ਥਾਣਾ ਸਿਟੀ ਪੁਲਿਸ 1 ਨੇ ਇਕ ਔਰਤ ਨੂੰ ਦੋ ਮਹੀਨੇ ਬੰਦੀ ਬਣਾ ਕੇ ਰੱਖ ਅਤੇ ਉਸ ਨਾਲ ਗੈਂਗਰੇਪ ਕਰਨ ਦੇ ਦੋਸ਼ ਵਜੋਂ ਇਕ ਔਰਤ ਸਮੇਤ ਤਿੰਨ ਵਿਰੁਧ ਵਿਅਕਤੀਆਂ ਮੁਕੱਦਮਾਂ ਦਰਜ ਕੀਤਾ ਹੈੇ। A case has been registered against three people including a woman on the charge of rape.

ਮਿਲੀ ਜਾਣਕਾਰੀ ਮੁਤਾਬਕਿ ਸੰਗਰੂਰ ਦੀ ਇਕ ਔਰਤ 27 ਅਗਸਤ ਨੂੰ ਘਰੋਂ ਗੁੱਸੇ ਹੋ ਕੇ ਮਸਤੂਆਣਾ ਸਾਹਿਬ ਚਲੀ ਗਈ ਅਤੇ ਉਸ ਨੂੰ ਟੈਂਪੂ ਵਾਲਾ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਉਸ ਨੂੰ ਬਿਨਾਂ ਪੈਸੇ ਦਿੱਤੇ ਔਰਤ ਦੀ ਭੈਣ ਕੋਲ ਪਿੰਡ ਬਾਲੀਆ ਛੱਡ ਆਵੇਗਾ, ਆਪਣੇ ਨਾਲ ਲੈ ਗਿਆ ਅਤੇ ਦੋ ਮਹੀਨਿਆ ਤੱਕ ਆਪਣੇ ਇਕ ਹੋਰ ਸਾਥੀ ਅਤੇ ਸਾਥਣ ਨਾਲ ਬੰਦੀ ਬਣਾ ਕੇ ਉਸ ਔਰਤ ਨਾਲ ਬਲਾਤਕਾਰ ਕਰਦੇ ਰਹੇੇ। ਦੋ ਮਹੀਨਿਆ ਬਾਅਦ ਉਹ ਔਰਤ ਅਗਵਾਕਾਰਾ ਦੀ ਗਿ੍ਸਥ ਤੋਂ ਭੱਜ ਨਿਕਲੀ ਅਤੇ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾਂ ਦਰਜ ਕਰਵਾ ਦਿੱਤਾ।

ਦਰਜ ਮੁਕੱਦਮੇ ਅਨੁਸਾਰ ਸੰਗਰੂਰ ਦੇ ਹਰੇੜੀ ਰੋਡ ਦੀ ਪੀੜਤਾ 27 ਅਗਸਤ ਨੂੰ ਘਰੋਂ ਗੁੱਸੇ ਹੋ ਕੇ ਮਸਤੂਆਣਾ ਸਾਹਿਬ ਚਲੀ ਗਈ। ਜਿਥੇ ਉਸ ਨੇ ਆਪਣੀ ਨੇੜਲੇ ਪਿੰਡ ਰਹਿੰਦੀ ਭੈਣ ਕੋਲ ਜਾਣਾ ਸੀ ਅਤੇ ਪੀੜਤਾ ਪਾਸ ਕਿਰਾਏ ਲਈ ਪੈਸੇ ਨਹੀਂ ਸਨ। ਉਸ ਨੇ ਇਕ ਟੈਪੂ ਵਾਲੇ ਨੂੰ ਸਾਰੀ ਕਹਾਣੀ ਦੱਸੀ ਕਿ ਉਹ ਪਿੰਡ ਬਾਲੀਆਂ ਜਾਣਾ ਚਾਹੁਦੀ ਹੈ ਅਤੇ ਉਸ ਪਾਸ ਪੈਸੇ ਨਹੀਂ ਹਨ । ਟੈਂਪੂ ਵਾਲੇ ਪੀੜਤਾ ਨੂੰ ਮੁਫਤ ਵਿਚ ਬਾਲੀਆਂ ਛੱਡ ਆਉਣ ਲਈ ਰਾਜੀ ਹੋ ਗਿਆ ਅਤੇ ਪੀੜਤਾ ਉਸ ਨਾਲ ਟੈਪੂ ਵਿਚ ਬੈਠ ਕੇ ਚਲ ਪਈ ।

ਦਰਜ ਮੁਕੱਦਮੇ ਅਨੁਸਾਰ ਟੈਂਪੂ ਵਾਲਾ ਪੀੜਤਾ ਨੂੰ ਸੰਗਰੂਰ ਦੀ ਬੱਗੂਆਣਾ ਬਸਤੀ ਵਿਚ ਲੈ ਗਿਆ ਜਿਥੇ ਪਹਿਲਾ ਤੋਂ ਹੀ ਇਕ ਔਰਤ ਮੌਜੂਦ ਸੀ, ਜਿਸ ਨੇ ਉਸ ਨੂੰ ਕੋਈ ਨਸੀਲੀ ਵਸਤੂ ਖਵਾ ਕੇ ਬੇਹੋਸ਼ ਕਰ ਦਿੱਤਾ ਅਤੇ ਦੋ ਮਹੀਨਿਆ ਤੱਕ ਬੰਦੀ ਬਣਾ ਕੇ ਟੈਂਪੂਵਾਲਾ ਅਤੇ ਉਸ ਦਾ ਇਕ ਸਾਥੀ ਪੀੜਤਾ ਨਾਲ ਲਗਾਤਾਰ ਬਲਾਤਕਾਰ ਕਰਦੇ ਰਹੇ । ਦਰਜ ਮੁਕੱਦਮੇ ਅਨੁਸਾਰ ਪੀੜਤਾ ਮੌਕਾ ਵੇਖ ਕੇ ਬਗੂਆਣਾ ਤੋਂ ਭੱਜ ਕੇ ਆਪਣੀ ਭੈਣ ਕੋਲ ਮਾਨਸਾ ਪਾਹੁੰਚ ਗਈ। ਸਾਰੀ ਕਹਾਣੀ ਦੱਸੀ। ਪੀੜਤਾ ਨੇ ਪ੍ਰੀਵਾਰ ਨਾਲ ਮਿਲ ਕੇ ਸਾਰੀ ਕਹਾਣੀ ਪੁਲਿਸ ਨੂੰ ਦੱਸੀ ਅਤੇ ਪੁਲਿਸ ਨੇ ਪੀੜਤਾ ਦੇ ਬਿਆਨਾਂ ਤੇ ਬਲਜਿੰਦਰ ਕੌਰ, ਹਰਜਿਦਰ ਸਿੰਘ ਗਗਨ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਆਈ ਪੀ ਸੀ ਧਾਰਾ 376 (2) (N) , 388, 344,346, 120B ਅਧੀਨ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।