ਵੱਖ ਵੱਖ ਦਲਿਤ ਆਗੂਆਂ ਨੇ ਕੀਤਾ ਵਿਸ਼ੇਸ਼ ਸਨਮਾਨ
ਬਠਿੰਡਾ, 19 ਅਕਤੂਬਰ
– ਪੰਜਾਬ ਭਰ ਵਿੱਚ ਦਲਿਤ ਵਰਗ ਨੂੰ ਇਨਸਾਫ਼ ਦਿਵਾਉਣ ਲਈ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਸਦਕਾ ਅੱਜ ਬੱਲੂਆਣਾ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਿਤ ਮੈਂਬਰ ਬਲਾਕ ਸੰਮਤੀ, ਸਰਪੰਚਾ, ਮਨਰੇਗਾ ਕਮੇਟੀਆਂ ਤੇ ਵੱਖ ਵੱਖ ਆਗੂਆਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । My first duty is to bring justice to the SC community: Poonam Kangra.
ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ, ਮੈਡਮ ਬਲਜਿੰਦਰ ਕੌਰ ਸੁਬਾ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ, ਮੈਡਮ ਨੀਰੂ ਗਰਗ ਡੀ ਡੀ ਪੀ ਓ ਬਠਿੰਡਾ ਅਤੇ ਮੈਡਮ ਸਤਵੀਰ ਕੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਸ਼ਾਮਿਲ ਹੋਏ ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਗੁਰਜੰਟ ਸਿੰਘ, ਮੈਡਮ ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਸਾਬਕਾ ਸਰਪੰਚ ਜਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਲਈ ਇੱਕ ਮਸੀਹਾ ਵੱਜੋਂ ਕੰਮ ਕਰ ਰਹੇ ਹਨ, ਜਦ ਵੀ ਕਿਸੇ ਦਲਿਤ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਹੈ ਤਦ ਹੀ ਮੈਡਮ ਪੂਨਮ ਕਾਂਗੜਾ ਚੱਟਾਨ ਵਾਂਗ ਨਾਲ ਖੜਦੇ ਹਨ ਅਤੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਦੇ ਹਨ।
ਮੈਡਮ ਪੂਨਮ ਕਾਂਗੜਾ ਦਲਿਤਾਂ ਦੀ ਮਸੀਹਾ: ਜਰਨੈਲ ਸਿੰਘ ਸਰਪੰਚ
ਚਮਕੌਰ ਸਿੰਘ ਹੈਪੀ ਰਾਏਕੇ ਮੈਂਬਰ ਪੀਪੀਸੀਸੀ, ਦਰਸ਼ਨ ਸਿੰਘ ਸੰਧੂ ਬਲਾਕ ਪ੍ਰਧਾਨ ਕਾਂਗਰਸ ਰਾਮਾ,ਜਸਕਰਨ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਤੇ ਗੁਰਮੀਤ ਸਿੰਘ ਦਿਉਣ ਸਰਪੰਚ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਨੇ ਪੰਜਾਬ ਅੰਦਰ ਦਲਿਤਾਂ ਦੇ ਹਿੱਤਾਂ ਲਈ ਕਈ ਅਜਿਹੇ ਇਤਿਹਾਸਕ ਕੰਮ ਕੀਤੇ ਹਨ ਜਿਨ੍ਹਾਂ ਤੇ ਦਲਿਤ ਸਮਾਜ ਨੂੰ ਮਾਣ ਹੈ । ਉਨ੍ਹਾਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਦੀ ਬੁਲੰਦ ਆਵਾਜ਼ ਅਤੇ ਗਰਜ਼ਦੀ ਸ਼ੇਰਨੀ ਹਨ ਜੋ ਦਲਿਤ ਵਰਗ ਦੀ ਹਰ ਮੁਸ਼ਿਕਲ ਨੂੰ ਹੱਲ ਕਰਵਾ ਰਹੇ ਹਨ । ਜਿਸ ਦਿਨ ਤੋਂ ਮੈਡਮ ਪੂਨਮ ਕਾਂਗੜਾ ਨੇ ਐਸ ਸੀ ਕਮਿਸ਼ਨ ਪੰਜਾਬ ਦੇ ਮੈਂਬਰ ਵਜੋਂ ਜ਼ਿਮੇਵਾਰੀ ਸੰਭਾਲੀਂ ਹੈ ਉਸੇ ਦਿਨ ਤੋਂ ਹੀ ਉਹ ਦਲਿਤ ਸਮਾਜ ਦੀ ਸੇਵਾ ਲਈ ਦਿਨ-ਰਾਤ ਇੱਕ ਕਰ ਰੱਖੀ ਹੈ।
ਉਨ੍ਹਾਂ ਕਿਹਾ ਕਿ ਜਦ ਕਿਸੇ ਵੀ ਦਲਿਤ ਅਤੇ ਗਰੀਬ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ ਅਤੇ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਹ ਮੈਡਮ ਪੂਨਮ ਕਾਂਗੜਾ ਪਾਸ ਜਾਂਦਾ ਹੈ ਅਤੇ ਉਸ ਨੂੰ ਹਰ ਪੱਖੋਂ ਪੁਰਾ ਇੰਨਸਾਫ਼ ਮਿਲਦਾ ਹੈ ਮੈਡਮ ਪੂਨਮ ਕਾਂਗੜਾ ਵੱਲੋਂ ਅਨੇਕਾਂ ਹੀ ਦਲਿਤਾਂ ਤੇ ਤਸ਼ੱਸਦ ਕਰਨ ਵਾਲਿਆਂ ਤੇ ਵੱਡੀਆਂ ਕਾਰਵਾਈਆਂ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਦਿਲੋਂ ਸਲੂਟ ਕਰਦੇ ਹਾਂ ਮੈਡਮ ਪੂਨਮ ਕਾਂਗੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਇੱਕ ਐਸ ਸੀ ਵਰਗ ਨਾਲ ਸਬੰਧਤ ਵਿਅਕਤੀ ਨੂੰ ਇਨਸਾਫ਼ ਦਿਵਾਉਣਾ ਉਹਨਾਂ ਦੀ ਪਹਿਲੀ ਜ਼ਿਮੇਵਾਰੀ ਹੈ ਅਤੇ ਉਹ ਆਪਣੀ ਜ਼ਿਮੇਵਾਰੀ ਨੂੰ ਹੀ ਨਿਭਾ ਰਹੇ ਹਨ।
ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ( ਮੈਡਮ ਪੂਨਮ ਕਾਂਗੜਾ ) ਨਾਲ ਸੰਪਰਕ ਕਰ ਸਕਦੇ ਹਨ ਉਨ੍ਹਾਂ ਅੱਜ ਦੇ ਵਿਸ਼ੇਸ਼ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਗੁਰਚਰਨ ਸਿੰਘ ਸਰਪੰਚ ਵਿਰਕ ਕਲਾਂ, ਜਸਵੰਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਪੰਚ, ਰਣਧੀਰ ਸਿੰਘ ਧੀਰਾ ਵਿਰਕ ਖ਼ੁਰਦ, ਰੇਸ਼ਮ ਸਿੰਘ ਸਰਪੰਚ,ਜਸਪ੍ਰੀਤ ਸਿੰਘ ਜੱਸੀ, ਗੁਰਚਰਨ ਸਿੰਘ ਬੱਲੂਆਣਾ, ਜਗਸੀਰ ਸਿੰਘ ਮਹਿਰਾ, ਸੁੱਖਾ ਸਿੰਘ, ਅਰਸ਼ਦੀਪ ਸਿੰਘ, ਭਿੰਦਰ ਸਿੰਘ,ਸੁਖਬੀਤ ਸਿੰਘ,ਬਬਲੀ ਰਾਮ ਪੰਚ, ਕੇਵਲ ਸਿੰਘ ਬਾਜਕ, ਪੁਸ਼ਵਿੰਦਰ ਸਿੰਘ ਹੈਪੀ,ਰਾਣੀ ਕੌਰ, ਰੇਸ਼ਮਾ ਕੌਰ, ਬਸੰਤ ਕੌਰ, ਕਰਨੈਲ ਕੌਰ ਅਤੇ ਨਾਜ਼ਰ ਸਿੰਘ, ਸੁਬਾ ਸਿੰਘ, ਬੀਰਾ ਸਿੰਘ,ਮੇਜ਼ਰ ਸਿੰਘ ਪ੍ਰੇਮੀ ਆਦਿ ਹਾਜ਼ਰ ਸਨ।