ਜੱਸੀ ਕਰਤਾਰਪੁਰੀਆ, ਹਰਪ੍ਰੀਤ ਸਿੰਘ ਪੂਨੀਆਂ ਅਤੇ ਅਕਰਮਣ ਸਿੰਘ ਸ਼ੰਮੀ ਡਾਇਰੈਕਟਰ ਨਿਯੁਕਤ

ਸੰਗਰੂਰ 25 ਅਗਸਤ (ਬਾਵਾ) – ਅਦਾਰਾ ਪੰਜਾਬਨਾਮਾ ਵਲੋਂ ਜਿਲ੍ਹਾ ਸੰਗਰੂਰ ਵਿਚ ਅਦਾਰੇ ਦੀਆਂ ਭੱਵਿਖ ਨੀਤੀਆਂ ਬਣਾਉਣ ਅਤੇ ਪੰਜਾਬ ਦੀ ਧਰਾਤਲ ਤੇ ਅਵਾਮ ਵਿਚ ਸੰਵਾਦ ਪੈਦਾ ਕਰਨ ਦੀ ਵਿਲੱਖਣ ਕੋਸ਼ਿਸ ਲਈ ਸੰਗਰੂਰ ਵਿਚ ਆਪਣਾ ਦਫਤਰ ਖੋਲ ਰਿਹਾ ਹੈ ਅਤੇ ਇਸ ਦਫਤਰ ਲਈ ਪੰਜਾਬਨਾਮਾ ਪ੍ਰਬੰਧਕੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਇਸੇ ਲੜੀ ਤਹਿਤ ਪੰਜਾਬਨਾਮਾ ਸਲਾਹਕਾਰ ਕਮੇਟੀ ਗਠਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿਚ ਸੂਝਵਾਨ ਅਤੇ ਗਿਆਨਵਾਨ ਇਨਸਾਨ ਸ਼ਾਮਲ ਹੋਣ ਅਤੇ ਸਮਾਜ ਵਿਚਲੀਆਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਹੋਵੇ ਜਿਸ ਨੂੰ ਮੌਜੂਦਾ ਮੀਡੀਆ ਵਲੋਂ ਅਣਗੋਲਿਆ ਕੀਤਾ ਜਾਦਾ ਰਿਹਾ ਹੈ।

ਇਸੇ ਲੜੀ ਤਹਿਤ ਪੰਜਾਬਨਾਮਾ ਨੂੰ ਅਜਿਹੀਆਂ ਸਖਸੀਅਤਾਂ ਦੀ ਜਰੂਰਤ ਹੈ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਮਨੁੱਖਤਾਂ ਦੀ ਸੇਵਾ ਲਈ ਪੰਜਾਬਨਾਮਾ ਦੇ ਮੌਢੇ ਨਾਲ ਮੌਢਾ ਲਾ ਕੇ ਇਸ ਕਰਜ ਨੂੰ ਸਫਲਤਾ ਵੱਲ ਲਿਆਉਣ ਵਿਚ ਮੱਦਦਗਾਰ ਹੋਣ । ਮੁੱਖ ਸੰਪਾਦਕ ਗੁਰਮਿੰਦਰ ਸਿੰਘ ਸਮਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਗਰੂਰ ਦਫਤਰ ਪੰਜਾਬਨਾਮਾ ਦਾ ਤੀਸਰਾ ਅਜਿਹਾ ਦਫਤਰ ਹੋਵੇਗਾ ਜਿਥੋਂ ਅਵਾਮ ਦੀ ਅਵਾਜ਼ ਨੂੰ ਪੰਜਾਬਨਾਮਾ ਲਾਇਵ ਦੇ ਮਾਧਿਅਮ ਰਾਹੀ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।

ਉਹਨਾ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਹਰ ਨਾਗਿਰਕ ਦੀ ਅਵਾਜ਼ ਡੀਜੀਟਲ ਨਿਊਜ਼ ਪੈਪਰ ਅਤੇ ਡੀਜੀਟਲ ਮੀਡੀਆ ਦੇ ਹਰ ਪਲੇਟਫਾਰਮ ਤੇ ਸੁਣੀ ਜਾਂ ਵੇਖੀ ਜਾ ਸਕੇਗੀ। ਉਹਨਾ ਕਿਹਾ ਕਿ ਸੰਗਰੂਰ ਚੈਪਟਰ ਲਈ ਪੰਜਾਬਨਾਮਾ ਦੇ ਵੱਖ ਵੱਖ ਪ੍ਰੋਗਰਾਮਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਹਰ ਕਮੇਟੀ ਵਿਚ ਪੰਜ ਪੰਜ ਡਾਇਰੈਕਟਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸੰਗਰੂਰ ਲੋਕ ਸਭਾ ਹਲਕੇ ਦੀ ਹਰ ਸਮੱਸਿਆ ਨੂੰ ਅਵਾਮ ਦੀ ਅਵਾਜ਼ ਬਣਾ ਕੇ ਹੱਲ ਕਰਵਾਇਆ ਜਾ ਸਕੇ।

ਇਸੇ ਲੜੀ ਵਿਚ ਪੰਜਾਬਨਾਮਾ ਵਲੋਂ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਜੱਸੀ ਕਰਤਾਰਪੁਰੀਆ ਨੂੰ ਪੰਜਾਬਨਾਮਾ ਸਲਾਹਕਾਰ ਕਮੇਟੀ ਦਾ ਡਾਇਰੈਕਟਰ, ਸਮਾਜ ਸੇਵੀ ਹਰਪ੍ਰੀਤ ਸਿੰਘ ਪੂਨੀਆਂ ਨੂੰ ਪੰਜਾਬਨਾਮਾ ਸਿੱਖਿਆ ਸਲਾਹਕਾਰ ਕਮੇਟੀ ਦਾ ਡਾਇਰੈਕਟਰ ਅਤੇ ਸਮਾਜਸੇਵਕ ਅਕਰਮਣ ਸਿੰਘ ਸ਼ੰਮੀ ਨੂੰ ਪੰਜਾਬਨਾਮਾ ਖੇਡ ਸਲਾਹਕਾਰ ਕਮੇਟੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਸ੍ਰ. ਸਮਦ ਨੇ ਕਿਹਾ ਕਿ ਪੰਜਾਬਨਾਮਾ ਹਰ ਉਸ ਸਖਸ਼ੀਅਤ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਪਾਸ ਦਿਲ ਅਤੇ ਦਿਮਾਗ ਤੋਂ ਮਨੁੱਖਤਾਂ ਦੀ ਭਲਾਈ ਲਈ ਕੁਝ ਕਰਨ ਦਾ ਜਜਬਾ ਹੈ ਉਹ ਪੰਜਾਬਨਾਮਾ ਦੇ ਵੱਟਸਐਪ ਨੰਬਰ 905 666 4887 ਤੇ ਆਪਣੇ ਵਿਚਾਰ ਭੇਜ ਸਕਦੇ ਹਨ ਅਤੇ ਅਦਾਰਾ ਸਮੇਂ ਸਮੇਂ ਉਹਨਾਂ ਦਾ ਸਹਿਯੋਗ ਪ੍ਰਾਪਤ ਕਰਦਾ ਰਹੇਗਾ।