ਸਕੂਲ ਗਰਾਉਂਡ ਵਿਚੋਂ ਬਿਜਲੀ ਦੇ ਖੰਬੇ ਜਲਦੀ ਹਟਾਏ ਜਾਣ- ਬੱਬੂ ਬਲਜੋਤ

180

ਸੰਗਰੂਰ, 26 ਅਗਸਤ (ਬਾਵਾ) ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਗਰਾਉਂਡ ਵਿਚ ਲੱਗੇ ਬਿਜਲੀ ਦੇ ਖੱਬੇ ਨੂੰ ਜਲਦੀ ਹਟਾਉਣ ਦਾ ਭਰੋਸਾ ਦਿੱਤਾ ਹੈ।


ਪੰਜਾਬਨਾਮਾ ਨੂੰ ਜਾਣਕਾਰੀ ਦਿੰਦਿਆ ਬੱਬੂ ਸਿੰਘ ਵਲਜੋਤ,ਪ੍ਰਧਾਨ ਵਿਧਾਨ ਸਭਾ ਹਲਕਾ ਯੂਥ ਕਾਂਗਰਸ ਸੰਗਰੂਰ ਨੇ ਦੱਸਿਆ ਕਿ ਰਾਮ ਨਗਰ ਇਨਕਲੇਵ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਗਰਾਉਂਡ ਵਿਚ ਬਿਜਲੀ ਦਾ ਇਕ ਖੱਬਾ ਲੱਗਿਆ ਹੋਇਆ ਹੈ ਜਿਸ ਕਾਰਨ ਸਕੂਲ ਵਿਚ ਪੜਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਹਨਾਂ ਦੇ ਮਾਪਿਆ ਦੇ ਜੇਹਨ ਵਿਚ ਕਰੰਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ।

ਉਹਨਾ ਦੱਸਿਆ ਕਿ ਮੁਹੱਲਾ ਨਿਵਾਸੀਆਂ ਡਾ ਧਨਵੰਤ ਸਿੰਘ ,ਰਾਮ ਸਰੂਪ , ਰਵੀ ਵਲਜੋਤ, ਸੰਦੀਪ ਬਾਤਿਸ ਤੇ ਰਾਮ, ਸੈਣੀ ਮਿਸਤਰੀ, ਲਾਲ ਸਿੰਘ, ਮੱਘਰ ਸਿੰਘ, ਰਿੰਕੂ ਵਲੋਂ ਬਿਜਲੀ ਬੋਰਡ ਦੇ ਐਸ ਡੀ ਓ ਮਹਿੰਦਰ ਸਿੰਘ ਸਬ ਡਵੀਜਨ ਬਡਰੁੱਖਾਂ ਨਾਲ ਗੱਲਬਾਤ ਕੀਤੀ ਉਹਨਾ ਆਪਣਾ ਜੇ.ਈ ਖੁਸ਼ਦੀਪ ਸਿੰਘ ਨੂੰ ਭੇਜ ਕੇ ਮੌਕੇ ਦਾ ਜਾਇਜਾ ਲਿਆ ਅਤੇ ਮੁਹੱਲੇ ਵਿਚਲੀਆਂ ਹੋਰ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਨੂੰ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

Google search engine