ਸੰਗਰੂਰ, 23 ਅਗਸਤ (ਸੁਖਵਿੰਦਰ ਸਿੰਘ ਬਾਵਾ) ਜਿਲਾ ਪੁਲਿਸ ਸੰਗਰੂਰ ਵਲੋਂ ਦੋ ਯੂਟਿਊਬ ਚੈਨਲ ਦੇ ਅਖੋਤੀ ਪੱਤਰਕਾਰਾਂ ਨੂੰ ਬਲੈਕ ਮੇਲ ਦੇ ਦੋਸ਼ ਵਿਚ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ । ਜਿਲਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੋਕਤੰਤਰ ਦੇ ਚੌਥੇ ਸਤੰਭ ਨੂੰ ਬਦਨਾਮ ਕਰਨ ਵਾਲੇ, ਬਲੇਕ ਮੇਲ ਕਰਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 2 ਅਖੌਤੀ ਪੱਤਰਕਾਰਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾਂ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤੀ ਗਿਆ ਜਿਥੋਂ ਅਦਾਲਤ ਨੇ ਉਕਤ ਪੱਤਰਕਾਰਾਂ ਨੂੰ ਜੇਲ ਭੇਜ ਦਿੱਤਾ ਹੈ।

ਪੁਲਿਸ ਮੁੱਖੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਪਾਸ ਜਸਵਿੰਦਰ ਸਰਮਾ ਸਾਬਕਾ ਫੋਜੀ ਵਾਸੀ ਖੇੜੀ ਅਤੇ ਅਕਾਸ਼ਦੀਪ ਸਿੰਗਲਾ ਮਾਲਕ ਸਾਈ ਮੇਡੀਕੋਲ ਸਟੋਰ ਨੇ ਸ਼ਿਕਾਇਤ ਦਰਜ ਕਰਵਾਈ ਸੀ  ਕਿ ਕੁਝ ਪੱਤਰਕਾਰਾਂ ਨੇ ਉਹਨਾਂ ਦੀ ਬਦਨਾਮੀ ਕਰਨ ਲਈ ਇਕ ਵੀਡੀਓ  ਬਲੇਕ ਮੇਲ ਦੇ ਮਕਸਦ ਨਾਲ ਬਣਾ ਕੇ ਆਪਣੇ ਯੂਟਿਊਬ ਚੈਨਲ ਤੇ ਅਪਲੋੜ ਕਰ ਦਿੱਤੀ ਸੀ ਜਿਸ ਨੂੰ ਹਟਾਉਣ ਲਈ ਪੈਸਿਆ ਦੀ ਮੰਗ ਕੀਤੀ ਗਈ ਸੀ।

ਪੁਲਿਸ ਨੇ ਦੋਵਾਂ ਵਿਅਕਤੀਆਂ ਦੀਆਂ ਸ਼ਿਕਾਇਤ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਜਾਂਚ ਦੌਰਾਨ ਦੋ ਪੱਤਰਕਾਰਾਂ ਨੂੰ ਦੋਸੀ ਬਣਾਇਆ ਗਿਆ ਜਦਕਿ ਦੋ ਹੋਰ ਪੱਤਰਕਾਰਾਂ ਨੂੰ ਜੋ ਮੌਕੇ ਤੇ ਮੌਜੂਦ ਸਨ ਪਰ ਉਹਨਾ ਵਲੋਂ ਬਣਾਈ ਵੀਡੀਓ ਕਿਸੇ ਚੈਨਲ ਤੇ ਨਹੀਂ ਚਲਾਈ ਗਈ ਪਾਇਆ ਅਤੇ ਉਹਨਾਂ ਨੂੰ ਪੜਤਾਲ ਦੌਰਾਨ ਸ਼ਿਕਾਇਤ ਵਿਚੋਂ ਬਾਹਰ ਕਰ ਦਿੱਤਾ ਗਿਆ।

 

ਥਾਣਾ ਸਿਟੀ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਿਲਾ ਪੁਲਿਸ ਮੁਖੀ ਵਲੋਂ ਪੜਤਾਲ ਕੀਤੀ ਸਿਕਾਇਤ ਮਿਲਣ ਉਪਰੰਤ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾਂ ਦਰਜ ਕਰਕੇ ਦੋਵਾਂ ਪੱਤਰਕਾਰਾਂ ਨੂੰ ਗਿ੍ਫਤਾਰ ਕਰ ਲਿਆ ਗਿਆ । ਉਹਨਾ ਦੱਸਿਆ ਕਿ ਗਿ੍ਰਫਤਾਰ ਪੱਤਰਕਾਰਾਂ ਬਾਰੇ ਜਿਲਾ ਲੋਕ ਸੰਪਰਕ ਅਫਸਰ ਨੇ ਵਿਭਾਗ ਪਾਸ ਪੱਤਰਕਾਰ ਹੋਣ ਦਾ ਕੋਈ ਰਿਕਾਰਡ ਨਾ ਹੋਣ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗਿ੍ਰਫਤਾਰ ਵਿਅਕਤੀ ਅਖੋਤੀ ਪੱਤਰਕਾਰ ਹਨ ਜੋ ਪੱਤਰਕਾਰੀ ਦੀ ਆੜ ਵਿਚ ਗੈਰਕਾਨੂੰਨੀ ਕਾਰੋਬਾਰ ਕਰ ਰਹੇ ਸਨ। ਉਹਨਾ ਦੱਸਿਆ ਕਿ ਗਿ੍ਰਫਤਾਰ ਕੀਤੇ ਵਿਅਕਤੀਆਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤੀ ਗਿਆ ਜਿਥੋ ਅਦਾਲਤ ਨੇ ਦੋਵਾਂ ਨੂੰ ਜੇਲ ਭੇਜ ਦਿੱਤਾ।

ਉਹਨਾ ਦੱਸਿਆ ਕਿ ਗਿ੍ਰਫਤਾਰ ਕੀਤੇ ਵਿਅਕਤੀਆਂ ਵਿਰੁੱਧ ਆਈ ਪੀ ਸੀ ਧਾਰਾ 420, 120ਬੀ, 506, 384, 511 ਅਧੀਨ ਮੁਕੱਦਮਾਂ ਦਰਜ ਕੀਤਾ ਗਿਆ ਹੈ। ਗਿ੍ਰਫਤਾਰ ਕੀਤੇ ਵਿਅਕਤੀਆਂ ਦਾ ਨਾਮ ਹਰਦੇਵ ਸਿੰਘ ਸੰਮੀ ਅਤੇ ਓਪਵਿੰਦਰ ਸਿੰਘ ਤਨੇਜਾ ਹੈ ਜਿਨਾ ਵਲੋਂ ਪੰਜਾਬ 19 ਨਿਊਜ ਚੈਨਲ ਅਤੇ ਤਹਿਲਕਾ ਨਾਮ ਦਾ ਫੇਸਬੁਕ ਪੇਜ ਚਲਾਇਆ ਜਾ ਰਿਹਾ ਹੈ।

 

CLICK HERE TO DOWNLOAD PUNJABNAMA APP

👇👇👇👇👇👇

Play Store: https://play.google.com/store/apps/de…

WEBSITE :- WWW.PUNJABNAMA.COM

90566 64887