ਲਹਿਰ ਲਹਿਰ ਲਹਿਰਾਏ ਰੇ ਝੰਡਾ ਬਜਰੰਗ ਬਲੀ ਕਾ ਪਰ ਝੂੰਮੇ ਸ਼ਰਧਾਲੂ

ਸੰਗਰੂਰ 29 ਅਗਸਤ-

ਸਥਾਨਕ ਸ੍ਰੀ ਪ੍ਰਾਚੀਨ ਸਿਵ ਮੰਦਿਰ ਧੂਰੀ ਗੇਟ ਵਿਖੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾ ਸ੍ਰੀ ਸੁੰਦਰਕਾਂਡ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਪਹਿਲਾ ਸੰਗੀਤਮਈ ਸ੍ਰੀ ਸੁੰਦਰਕਾਂਡ ਦਾ ਪਾਠ ਬੜੀ ਉਤਸਾਹ ਅਤੇ  ਸ਼ਰਧਾ ਨਾਲ ਕਰਵਾਇਆ ਗਿਆ।

ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਐਡਵੋਕੇਟ ਪਵਨ ਗੁੱਪਤਾ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਰਜਿੰਦਰ ਗੋਇਲ, ਸ੍ਰੀ ਸਾਲਾਸਰਧਾਮ ਲੰਗਰ ਕਮੇਟੀ ਦੇ ਪ੍ਰਧਾਨ ਜੋਗਿੰਦਰਪਾਲ ਕਾਕਾ ਬਾਗੜੀ, ਬਲਦੇਵ ਕਿਸ਼ਨ ਗੁੱਪਤਾ ਅਤੇ ਰਕੇਸ਼ ਕੁਮਾਰ ਗੋਇਲ ਦੀ ਦੇਖਰੇਖ ਹੇਠ  ਨਾਲ ਸ੍ਰੀ ਗਣੇਸ਼ ਪੂਜਣ ਅਗਰਵਾਲ ਸਭਾ ਦੇ ਪ੍ਰਧਾਨ ਸ੍ਰੀ ਪਵਨ ਗੁੱਪਤਾ ਜੋ ਕਿ ਸੁਸਾਇਟੀ ਦੇ ਵੀ ਚੇਅਰਮੈਨ, ਉਨ੍ਹਾਂ ਦੀ ਧਰਮ ਪਤਨੀ ਆਸ਼ਾ ਰਾਣੀ, ਸ੍ਰੀ ਰਾਜਿੰਦਰ ਗੋਇਲ, ਸੱਮਾ ਰਾਣੀ, ਬਲਦੇਵ ਗੁੱਪਤਾ, ਪ੍ਰਵੀਨ ਕੁਮਾਰੀ, ਰਕੇਸ਼ ਗੋਇਲ, ਪੂਨਮ ਗੋਇਲ, ਜਗਦੀਪ ਸ਼ਰਮਾ, ਕ੍ਰਿਸ਼ਨ ਕੁਮਾਰ ਗਰਗ ਅਤੇ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਪੂਰੀ ਵਿਧੀ ਨਾਲ ਕਰਵਾਇਆ ਗਿਆ।

ਪਵਿੱਤਰ ਜੋਤ ਪਰਚੰਡ ਕਰਨ ਦੀ ਰਸਮ ਸਟੇਟ ਸੋਸਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ, ਕੋਸ਼ਲ ਕੁਮਾਰ, ਸਤੀਸ਼ ਭੋਲਾ, ਅਸ਼ਵਨੀ ਗਰਗ, ਅਸੀਸ਼ ਕੁਮਾਰ ਆਸ਼ੂ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ ਅਤੇ ਰਾਜ ਕੁਮਾਰ ਰਾਜੂ ਵੱਲੋਂ ਸਾਂਝੇ ਤੌਰ ਤੇ ਰੋਸ਼ਨ ਕੀਤੀ ਗਈ।

ਸੰਗੀਤਮਈ ਸ੍ਰੀ ਸੁੰਦਰ ਕਾਂਡ ਦੇ ਪਾਠ ਦੀ ਸ਼ੁਰੂਆਤ ਮਸ਼ਹੂਰ ਭਜਨ ਗਾਇਕ ਮੁਨੀਸ਼ੀ ਦੱਤ ਸ਼ਰਮਾ, ਬਰਨਾਲੇ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗਣੇਸ਼ ਵੰਦਨਾ ਕਰਕੇ ਕੀਤੀ ਗਈ। ਇਸ ਉਪਰੰਤ ਦੇਰ ਰਾਤ ਤੱਕ ਉਨ੍ਹਾਂ ਵੱਲੋਂ ਬਾਲਾਜੀ ਦਾ ਗੁਣਗਾਨ ਕੀਤਾ ਗਿਆ। ਸ਼ਿਵ ਅਰਾਧਨਾ ਅਤੇ ਮਾਤਾ ਦੀਆਂ ਭੇਂਟਾਂ ਗਾ ਕੇ ਹਾਜਰੀਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਵੱਲੋਂ ਗਾਈਆਂ ਭੇਟਾਂ ਲਹਿਰ ਲਹਿਰ ਲਾਹਿਰਾਏ ਰੇ ਝੰਡਾ ਬਜਰੰਗ ਬਲੀ ਕਾ, ਬਾਲਾ ਜੀ ਪ੍ਰਣਾਮ ਆਪਕੇ ਚਰਨੋਂ ਮੇਂ। ਮੇਰੇ ਘਰ ਆਓ ਬਾਲਾ ਜੀ ਅਤੇ ਸ਼ਿਵ ਭਗਵਾਨ ਦੇ ਗੀਤਾਂ ਦੇ ਸਮੁੱਚਾ ਪੰਡਾਲ ਬਾਲਾ ਜੀ ਅਤੇ ਸ਼ਿਵ ਸ਼ੰਕਰ ਬੋਲੇ ਨਾਥ ਦੇ ਜੈਕਾਰਿਆਂ ਨਾਲ ਗੁੰਜ ਉੱਠੀਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਮੌਕੇ ਤੇ ਧੂਰੀ ਤੋਂ ਸ਼ਿਵ ਕੁਮਾਰ ਆਪਣੇ ਸਾਥੀਆਂ ਨਾਲ ਪਹੁੰਚੇ। ਇਸ ਮੌਕੇ ਤੇ ਸੂਰਜ ਭਾਨ, ਰਕੇਸ਼ ਗੁੱਪਤਾ, ਸੁਨੀਲ ਕੁਮਾਰ, ਨਰੇਸ਼ ਕੁਮਾਰ, ਵਿਜੈ ਕੁਮਾਰ ਹੈਪੀ, ਨਰੇਸ਼ ਕੁਮਾਰ ਪੈਪਸੀ, ਅਸ਼ਵਨੀ ਗਰਗ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੁਸਾਇਟੀ ਦੇ ਮੈਂਬਰ ਅਤੇ ਨਗਰ ਨਿਵਾਸੀ ਮੌਜੂਦ ਸਨ। ਸੁਸਾਇਟੀ ਵੱਲੋਂ ਆਇਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਬਾਲਾਜੀ ਦਾ ਭੰਡਾਰਾ ਅਟੁੱਟ ਵਰਤਾਇਆ ਗਿਆ।