Crime Mafia, Politics, Media and Punjab Government

Special Report By: Sukhwinder Bawa, Editor PN

ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਪਹਿਲਾ ਵਰ੍ਹਾ ਪੂਰਾ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਨੇ ਪਹਿਲੇ ਗੇਅਰ ਵਿਚ ਬਹੁਤ ਕੰਮ ਕੀਤੇ ਹਨ ਅਤੇ ਹੁਣ ਦੂਜੇ ਗੇਅਰ ਵਿਚ ਚੱਲੇਗੀ। ਇੱਥੇ ਇਹ ਸਾਫ਼ ਨਹੀਂ ਹੋ ਸਕਿਆ ਕਿ ਪੰਜਾਬ ਵਿਚ ਚੱਲ ਰਿਹਾ ਮਾਫ਼ੀਆ ਰਾਜ ਕਿੰਨਾ ਖ਼ਤਮ ਹੋਇਆ ਅਤੇ ਕਿੰਨਾ ਹੋ ਰਹਿ ਗਿਆ ਹੈ। ਜਿਸ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਕਿੰਨੇ ਵਰ੍ਹੇ ਹੋਰ ਚਾਹੀਦੇ ਹਨ ?

ਪਹਿਲੀ ਗੱਲ ਪੰਜਾਬ ਵਿਚ ਨਸ਼ਾ ਮਾਫ਼ੀਆਂ (ਸੁਦਾਗਰ) ਦਾ ਪਹਿਲੇ ਸਾਲ ਵਿਚ ਕੀ ਹੋਇਆ। ਰੇਤ ਮਾਫ਼ੀਆਂ ਨੂੰ ਕਾਬੂ ਕਰਨ ਲਈ ਬਹੁਤ ਉਪਰਾਲੇ ਕੀਤੇ ਗਏ। ਸਰਕਾਰੇ ਦਰਬਾਰੇ ਮੀਟਿੰਗਾਂ ਦਾ ਸਿਲਸਿਲਾ ਚੱਲਿਆ ਨਤੀਜਾ ਕੀ ਰਿਹਾ? ਸ਼ਰਾਬ ਮਾਫ਼ੀਆ ਪੰਜਾਬ ਵਿਚ ਆਪਣੀਆਂ ਗਤੀਵਿਧੀਆਂ ਬਰਕਰਾਰ ਰੱਖੀ ਬੈਠਾ ਹੈ ਜਾਂ ਫਿਰ ਉਸ ਦਾ ਲੱਕ ਟੁੱਟ ਗਿਆ? ਸਿੱਖਿਆ ਮਾਫ਼ੀਆ ਇਸ ਕਦਰ ਹਾਵੀ ਹੈ ਕਿ ਕੈਨੇਡਾ ਵਿਚ ਪੰਜਾਬ ਦੇ 700 – 800 ਵਿਦਿਆਰਥੀਆਂ ਨਾਲ ਧੋਖਾ ਹੋ ਗਿਆ, ਟਰਾਂਸਪੋਰਟ ਮਾਫ਼ੀਆ ਸਰਕਾਰੀ ਨੀਤੀਆਂ ਦੀਆਂ ਧੱਜੀਆਂ ਉਡਾਈ ਜਾ ਰਿਹਾ ਹੈ ਜਾਂ ਕਾਬੂ ਵਿਚ ਹੈ? ਕੇਬਲ ਮਾਫ਼ੀਆ ਦਾ ਰਾਜ ਜਿਉਂ ਦਾ ਤਿਉਂ ਹੈ। ਲੋਕ ਆਪਣੀ ਮਰਜ਼ੀ ਨਾਲ ਆਪਣਾ ਮਨੋਰੰਜਨ ਵੀ ਨਹੀਂ ਕਰ ਸਕਦੇ। ਸਰਕਾਰੀ ਪੱਖ ਹੀ ਸੁਣਨ ਨੂੰ ਮਿਲਦਾ ਹੈ। ਜਾਂ ਫਿਰ ਪੰਜਾਬ ਵਿਚ ਚੱਲ ਰਹੇ ਦਵਾਈਆਂ ਮਾਫ਼ੀਆ, ਸਰਕਾਰੀ ਵਿਭਾਗਾਂ ਦਾ ਰਾਜਨੀਤੀ ਕਰਨ ਜਾਂ ਫਿਰ ਭ੍ਰਿਸ਼ਟਾਚਾਰੀ ਦਾ ਜੇਲ੍ਹ ਵਿਚ ਜਾਣਾ ਪੰਜਾਬ ਦੇ ਹਿੱਤਾਂ ਲਈ ਕਿੰਨਾ ਕੁ ਕਾਰਗਰ ਸਿੱਧ ਹੋਇਆ ਹੈ ? ਅੱਜ ਕੁਝ ਕੁ ਵਿਸ਼ਿਆਂ ਤੇ ਚਰਚਾ ਕਰਨੀ ਬਣਦੀ ਹੈ।

ਪੂਰੀ ਕਹਾਣੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਟਾ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇
www. Punjabnama.com/e-paper/