ਭਾਰੀ ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ

ਅੰਬੇਡਕਰ ਮਿਸ਼ਨ ਤੇ ਸ਼ਰਦ ਪੂਰਨਿਮਾ ਕਮੇਟੀ ਨੇ ਖੁਸ਼ੀ ਵਜੋਂ ਵੰਡੇ ਲੱਡੂ ਤੇ ਪੌਦੇ

ਸੰਗਰੂਰ 8 ਅਕਤੂਬਰ

-ਸ੍ਰਿਸ਼ਟੀ ਰਚਇਤਾ, ਤ੍ਰਿਕਾਲਦਰਸ਼ੀ, ਲਵ ਕੁਸ਼ ਪਾਲਨ ਹਾਰ ਅਤੇ ਰਮਾਇਣ ਰਚਇਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਥਾਨਕ ਸ਼ਹਿਰ ਅੰਦਰ ਸਮੂਹ ਵਾਲਮੀਕਿ ਸਮਾਜ ਵੱਲੋਂ ਬੜੀ ਹੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਗਿਆ । Bhagwan Valmiki and Babasaheb put the pen in our hands.

ਜਿਸ ਸਬੰਧੀ ਧਰਮ ਗੁਰੂ ਡਾ ਦੇਵ ਸਿੰਘ ਅਦੈਵਤੀ  ਦੇ ਪੂਰਨ ਆਸ਼ਿਰਵਾਦ ਸਦਕਾ ਸ਼੍ਰੀ ਦਰਸ਼ਨ ਸਿੰਘ ਕਾਂਗੜਾ, ਸ਼੍ਰੀ ਮੁਕੇਸ਼ ਰਤਨਾਕਰ ਅਤੇ ਵੀਰਪਾਲ ਗਿੱਲ ਦੀ ਯੋਗ ਅਗਵਾਈ ਹੇਠ ਮਹਾਰਾਜਾ ਅਗਰਸੈਨ ਚੌਂਕ ਵਿਖੇ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਸ਼ਰਦ ਪੂਰਨਿਮਾ ਉਤਸਵ ਕਮੇਟੀ ਸੰਗਰੂਰ ਵੱਲੋਂ ਇੱਕ ਭਰਵਾਵਸਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸ਼ਾਮਿਲ ਹੋਏ ।

ਇਸ ਮੌਕੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੀ ਖੁਸ਼ੀ ਵਜੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਲੱਡੂ ਤੇ ਪੌਦੇ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਅਤੇ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਅਤੇ ਭਾਰਤੀ ਸਵਿਧਾਨ ਦੇ ਨਿਰਮਾਤਾ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਸਾਡੇ ਹੱਥਾਂ ਵਿੱਚ ਕਲਮ ਫੜਾਈ ਹੈ, ਜਿਸ ਨਾਲ ਅਸੀਂ ਅਪਣੇ ਪਰਿਵਾਰ ਦੀ ਤਰੱਕੀ ਕਰਨ ਦੇ ਨਾਲ-ਨਾਲ ਦੇਸ਼ ਨੂੰ ਵੀ ਹੋਰ ਬੁਲੰਦੀਆਂ ਤੇ ਲਿਜਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਭਗਵਾਨ ਵਾਲਮੀਕਿ ਜੀ ਅਤੇ ਬਾਬਾ ਸਾਹਿਬ ਜੀ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਅਹਿਮ ਜ਼ਰੂਰਤ ਹੈ । ਇਸ ਮੌਕੇ ਉਨ੍ਹਾਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ।

ਇਸ ਮੌਕੇ ਵੀਰ ਜੋਗਿੰਦਰ ਸਿੰਘ, ਕਮਲ ਕੁਮਾਰ ਗੋਗਾ, ਸੁਖਪਾਲ ਸਿੰਘ ਭੰਮਾਬੱਦੀ, ਹੈਪੀ,ਅਮਰਿੰਦਰ ਸਿੰਘ ਬੱਬੀ, ਅਮਿਤ ਕੁਮਾਰ, ਵੀਰਪਾਲ ਗਿੱਲ, ਸੰਜੀਵ ਕੁਮਾਰ ਬੇਦੀ, ਰਾਣਾ, ਜਗਸੀਰ ਸਿੰਘ ਜੱਗਾ, ਸ਼ਾਮ ਸਿੰਘ ਮਿਸ਼ਰਾ, ਸਾਜਨ ਕਾਂਗੜਾ, ਰਵੀ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਅਮਨ ਭਿੰਦਾ, ਰਾਜਨ,ਸੀਭੂ, ਰਵੀ ਸ਼ੰਕਰ, ਗੋਲਡੀ,ਨੀਰਜ ਕੁਮਾਰ ਸ਼ਰਮਾ ਪ੍ਰਧਾਨ ਮਨੀ ਮਹੇਸ਼ ਲੰਗਰ ਕਮੇਟੀ ਸੰਗਰੂਰ, ਰਾਜ ਕੁਮਾਰ ਸ਼ਰਮਾ ਹਰਮਨ, ਸੰਦੀਪ ਸਿੰਘ, ਪੁਸ਼ਵਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਗੋਇਲ ਰੋਕਸੀ ਆਦਿ ਹਾਜ਼ਰ ਸਨ।

ਆਪ ਦਾ ਮੁੱਖ ਉਦੇਸ਼ ਸੂਬੇ ਦੀ ਖੁਸ਼ਹਾਲੀ-ਨੌਨੀ