ਬਿਨਾਂ ਡਾਕਟਰਾ ਤੋਂ ਸਰਕਾਰੀ ਸੈਹ ਤੇ ਚੱਲ ਰਿਹਾ ਨਸਾ ਛੁਡਾਊ ਕੇਂਦਰ –ਓ ਪੀ ਗਰਗ
ਅਖੌਤੀ ਸਮਾਜ ਸੇਵਕਾਂ ਦੇ ਕਾਰਨਾਮਿਆਂ ਦਾ ਕੱਚਾ ਚਿੱਠਾ ਜਲਦੀ ਪ੍ਰੈਸ ਕਾਂਫਰੰਸ ਰਾਹੀ ਕਰਾਂਗੇ
ਸੰਗਰੂਰ, 21ਅਕਤੁਬਰ ( ਸੁਖਵਿੰਦਰ ਸਿੰਘ ਬਾਵਾ)- ਸਥਾਨਕ ਬਰਨਾਲਾ ਕੈਂਚੀਆਂ ਵਿਖੇ ਗੁਰੂ ਨਾਨਕ ਸਰਾਏ (ਧਰਮਸ਼ਾਲਾ) ਵਿਚ ਜਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਰੈਡ ਕਰਾਸ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਖਾਲੀ ਕਰਵਾਉਣ ਅਤੇ ਧਰਮਸ਼ਾਲਾਂ ਨੂੰ ਗਰੀਬਾਂ, ਬੇਘਰੇ ਅਤੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਲੋਕਾਂ ਦੇ ਵਾਰਸਾ ਲਈ ਵਰਤੋਂ ਵਿਚ ਲਿਆਉਣ ਲਈ ਲੋਕ ਭਲਾਈ ਸੰਘਰਸ ਦੇ ਪ੍ਰਧਾਨ ਬਾਬਾ ਗੁਰਨਾਮ ਸਿੰਘ ਭਿੰਡਰ ਮਰਨ ਵਰਤ ਤੇ ਬੈਠ ਗਏ ਅਤੇ ਨੋਬਲ ਹੈਲਪਿੰਗ ਹੈਡਸ ਫਾਉਂਡੇਸਨ ਦੇ ਪ੍ਰਧਾਨ ਸਤਿੰਦਰ ਸੈਣੀ ਨੇ ਉਨ੍ਹਾਂ ਦਾ ਸਾਥ ਦਿੰਦੇ ਹੋਏ ਭੁਖ ਹੜਤਾਲ ਸੁਰੂ ਕਰ ਦਿੱਤੀ । Bapu Bhinder fasted to death and Saini went on hunger strike.
ਪੰਜਾਬਨਾਮਾ ਨਾਲ ਜਾਣਕਾਰੀ ਸਾਂਝੀ ਕਰਦਿਆ ਸਤਿੰਦਰ ਸੈਣੀ ਨੇ ਦੱਸਿਆ ਕਿ ਉਹਨਾਂ ਵਲੋਂ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਧਰਮਾਸਾਲਾਂ ਨੂੰ ਗਰੀਬਾਂ ਅਤੇ ਮਰੀਜ਼ਾਂ ਦੇ ਵਾਰਸਾਂ ਨੂੰ ਵਰਤਣ ਲਈ ਰਹਿਣ ਦਿਓ। ਰੈਡ ਕਰਾਸ ਨਸ਼ਾਂ ਛੂਡਾਊ ਹਸਪਤਾਲ ਨੂੰ ਕਿਸੇ ਹੋਰ ਜਗਾਂ ਸਿਫਤ ਕਰ ਦਿਓ ਜਾਂ ਫਿਰ 20 ਮੀਟਰ ਦੀ ਦੂਰੀ ਤੇ ਚੱਲ ਰਹੇ ਸਰਕਾਰੀ ਹਸਪਤਾਲ ਵਿਚ ਸਿਫਟ ਕਰ ਦਿਓ । ਉਹਨਾ ਕਿਹਾ ਕਿ ਇਸ ਸਬੰਧੀ ਸਥਾਨਕ ਵਿਧਾਇਕ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਉਹਨਾ ਭਰੋਸਾ ਜਿਤਾਇਆ ਸੀ ਕਿ ਉਹ ਜਲਦੀ ਹੀ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਮਾਮਲੇ ਦੇ ਹੱਲ ਲਈ ਯਤਨ ਕਰਨਗੇ। ਲੇਕਿਨ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾ ਦੀ ਬੇਨਤੀ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਦੀ ਡੰਗ ਟਪਾਊ ਨੀਤੀ ਤੋਂ ਮਜਬੂਰ ਹੋ ਕੇ ਉਹਨਾਂ ਵਲੋਂ ਭੁੱਖ ਹੜਤਾਲ ਅਤੇ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਸੰਗਰੂਰ ਵਿਚ ਨਸਾ ਛੁਡਾਊ ਕੇਂਦਰ ਨਹੀਂ ਸੀ ਜਿਸ ਕਾਰਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਇਹ ਸੈਂਟਰ ਖੋਲ੍ਹਿਆ ਸੀ ਪਰ ਹੁਣ ਸਿਵਲ ਹਸਪਤਾਲ 12 ਬੈਡਾਂ ਦਾ ਸੈਂਟਰ ਹੈ ਅਤੇ ਘਾਬਦਾਂ ਵਿਚ 50 ਬੈਡਾ ਦਾ ਸੈਂਟਰ ਹੈ, ਜਿਥੇ ਮਾਹਰ ਸਰਕਾਰੀ ਡਾਕਟਰਾਂ ਦੀ ਟੀਮ ਕੰਮ ਕਰ ਰਹੀ ਹੈ ਉਥੇ ਹੀ ਸੈਂਟਰ ਗੁਰੂ ਨਾਨਕ ਸਰਾਏ ਵਿਚ ਚੱਲ ਰਹੇ ਨਸ਼ਾ ਛੂਡਾਊ ਸੈਂਟਰ ਵਿਚ ਕੋਈ ਸਥਾਈ ਡਾਕਟਰ ਨਹੀਂ ਹੈ । ਇਹ ਸਿਰਫ ਸੰਗਰੂਰ ਦੇ ਕੁਝ ਅਖੋਤੀ ਸਮਾਜ ਸੇਵਕਾਂ ਦੀਆਂ ਮੀਟਿੰਗਾਂ ਅਤੇ ਲੋੜਾਂ ਪੂਰੀਆਂ ਦੇ ਯਤਨਾਂ ਤਹਿਤ ਜਿਲ੍ਹਾ ਪ੍ਰਸ਼ਾਸਨ ਨੂੰ ਗੁਮਰਾਹ ਕਰਕੇ ਉਹਨਾਂ ਵਲੋਂ ਕਾਬਜ ਰਹਿਣ ਦੀ ਨੀਅਤ ਨਾਲ ਗੈਰ ਕਾਨੂੰਨੀ ਕਾਬਜ ਹਨ। ਉਹਨਾ ਕਿਹਾ ਕਿ ਅਖੌਤੀ ਸਮਾਜ ਸੇਵਕਾਂ ਬਾਰੇ ਵੀ ਜਲਦੀ ਹੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਮਰਨ ਵਰਤ ਤੇ ਬੈਠੇ ਬਾਪੂ ਭਿੰਡਰ ਨੇ ਪੰਜਾਬਨਾਮਾ ਨੂੰ ਦੱਸਿਆ ਕਿ ਉਹ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਸਰਾਏ ਖਾਲੀ ਕਰਵਾਉਣ ਲਈ ਲਿਖਕੇ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਤੇ ਪ੍ਰਸਾਸਨ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਸੈਂਟਰ ਚਲਾ ਰੱਖਿਆ, ਜਿਸ ਦੀ ਹੁਣ ਬਾਕੀ ਸੈਂਟਰ ਖੁਲਣ ਕਾਰਨ ਲੋੜ ਨਹੀਂ । ਸੰਸਥਾ ਦੇ ਮੈਂਬਰ ਓ ਪੀ ਗਰਗ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦਿਆ ਕਿਹਾ ਕਿ ਜਿਸ ਹਸਪਤਾਲ ਵਿਚ ਡਾਕਟਰ ਹੀ ਨਹੀਂ, ਉਥੇ ਨਸ਼ਾ ਕੌਣ ਛਡਵਾਉਂਦਾ । ਕੀ ਤੁਹਾਡੇ ਨੱਕ ਥੱਲੇ ਚਲਦੇ ਬਿਨਾਂ ਡਾਕਟਰੀ ਹਸਪਤਾਲ ਤੇ ਕਾਰਵਾਈ ਕਰਨੀ ਬਣਦੀ ਨਹੀਂ ? ਉਨ੍ਹਾਂ ਕਿਹਾ ਕਿ ਇਸ ਗੁਰੂ ਨਾਨਕ ਸਰਾਏ ਨੂੰ ਖਾਲੀ ਕਰਵਾਇਆ ਜਾਵੇ ਅਤੇ ਇਸ ਸੈਂਟਰ ਦੀ ਨਿਆਇਕ ਜਾਂਚ ਕਰਵਾਈ ਜਾਵੇ । ਇਹ ਸੈਂਟਰ ਬਿਨਾਂ ਡਾਕਟਰ ਕਦੋਂ ਦਾ ਤੇ ਕਿਵੇਂ ਚਲਦਾ ਹੈ। ਇਸ ਸਰਾਏ ਨੂੰ ਖਾਲੀ ਕਰਵਾ ਕੈਂਸਰ ਹਸਪਤਾਲ,ਸਿਵਲ ਹਸਪਤਾਲ ਤੇ ਰਾਹਗੀਰਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਜਿਨ੍ਹਾਂ ਦੇਰ ਸਰਾਏ ਖਾਲੀ ਨਹੀਂ ਹੁੰਦੀ ਮਰਨ ਵਰਤ ਤੇ ਭੁਖ ਹੜਤਾਲ ਚਾਲੁ ਰਹੇਗੀ ਜੇਕਰ ਉਹਨਾਂ ਕਿਹਾ ਕਿ ਜੇਕਰ ਮੋਹਨ ਸਰਮਾ ਨੇ ਸੇਵਾ ਹੀ ਕਰਨੀ ਹੈ ਤਾ ਉਨ੍ਹਾਂ ਕੋਲ ਸਮਸਾਨ ਘਾਟ ਹਰੀਪੁਰਾ,ਤੇ ਵਿਰਧ ਆਸਰਮ ਹਨ ਉੱਥੇ ਕਰਨ ਕੋਈ ਨਹੀਂ ਰੋਕਦਾ।
ਇਸ ਮੌਕੇ ਮਨਪ੍ਰੀਤ ਸਿੰਘ ਨਮੋਲ , ਪ੍ਰਕਾਸ ਚੰਦ, ਸੁਬੇਦਾਰ ਰਾਮ ਸਿੰਘ, ਕਿ੍ਸਨ ਪੁਰੀ, ਸੰਦੀਪ ਸੈਣੀ, ਤਰਸੇਮ ਥਲੇਸਾ, ਰਸਪਾਲ ਟੀਪੂ, ਮਿਠੂ ਸਿੰਘ ਅਕੋਈ ਸਾਹਿਬ, ਮੱਘਰ ਸਿੰਘ, ਹਰਭਜਨ ਕੌਰ ਬਲਿਆਲ, ਜਸਪ੍ਰੀਤ ਕੌਰ ਭੱਟੀਵਾਲ, ਸੇਰੋਂ ਕੌਰ ਰੇਤਗੜ, ਨਿਰਮਲ ਸਿੰਘ ਡੀਸੀ, ਯਾਦਵਿੰਦਰ ਹਨੀਂ ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜਰ ਸਨ।