ਸੰਗਰੂਰ, 21 ਅਕਤੂਬਰ:
ਚੌਥੀ ਸਿਸਟੋਬਾਲ ਚੈਂਪੀਅਨਸ਼ਿਪ ਡੀ ਪੀ ਐੱਸ ਸਕੂਲ ਬੰਗਲੌਰ ਵਿਖੇ ਸੰਪੰਨ ਹੋਈ। ਪੰਜਾਬ ਦੇ ਸੀਨੀਅਰ ਮੁੰਡੇ ਦੂਸਰੇ ਸਥਾਨ ਅਤੇ ਸੀਨੀਅਰ ਕੁੜੀਆਂ ਤੀਸਰੇ ਸਥਾਨ ਤੇ ਜੇਤੂ ਰਹੀਆਂ। Er. Jakhepal became the Sistowal Acting President of Federation of India
ਇਸ ਮੌਕੇ ਫਾਰਮਰ ਯੂਨੀਅਨ ਮੰਤਰੀ ਕੇ ਰਹਿਮਾਨ ਖਾਨ, ਫੈਡਰੇਸ਼ਨ ਏਸ਼ੀਆ ਅਤੇ ਇੰਡੀਆ ਦੇ ਚੇਅਰਮੈਨ ਬੀ ਐਸ ਰਫੀਊਲਾ, ਸੈਕਟਰੀ ਜਨਰਲ ਮੁਹੰਮਦ ਅਕੀਬ, ਮੈਡਮ ਸੂਰਤੀ ਪ੍ਰਧਾਨ ਕਰਨਾਟਕ ਐਸੋਸੀਏਸ਼ਨ ਸਿਸਟੋਬਾਲ ਅਤੇ ਸ੍ਰੀ ਪਰਮਾਨੰਦ ਜਨਰਲ ਸੈਕਟਰੀ ਕਰਨਾਟਕਾ ਦੀ ਹਾਜ਼ਰੀ ਵਿੱਚ ਚੇਅਰਮੈਨ ਬਲਵਿੰਦਰ ਸਿੰਘ ਜਖੇਪਲ ਨੌਰਥ ਜੋਨ ਇੰਡੀਆ ਨੂੰ ਫੈਡਰੇਸ਼ਨ ਆਫ ਇੰਡੀਆ ਦੇ ਐਕਟਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ੋ ਪਿਛਲੇ ਲੰਬੇ ਸਮੇਂ ਤੋਂ ਸਟੇਟ ਪੱਧਰ ਅਤੇ ਨੈਸ਼ਨਲ ਮੁਕਾਬਲੇ ਕਰਵਾਉਣ ਲਈ ਮਿਹਨਤ ਕਰ ਰਹੇ ਹਨ।
ਪਿਛਲੇ ਦਿਨੀਂ 27 ਸੂਬਿਆਂ ਦੇ ਨੈਸ਼ਨਲ ਮੁਕਾਬਲਿਆਂ ਵਿੱਚ ਲੜਕੇ ਦੂਸਰੇ ਨੰਬਰ ਅਤੇ ਲੜਕੀਆਂ ਤੀਸਰੇ ਨੰਬਰ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਪੰਜਾਬ ਪਰਤ ਆਈ ਹੈ। ਆਈ ਟੀ ਆਈ ਇੰਪਲਾਈਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ, ਸਕੱਤਰ ਦਵਿੰਦਰ ਸਿੰਘ ਪਿਸ਼ੌਰ, ਜਸਵਿੰਦਰ ਸਿੰਘ ਪਿਸ਼ੌਰ, ਸੁਖਰਾਜ ਸਿੰਘ ਮਾਨ ਅਤੇ ਜਗਦੀਪ ਸਿੰਘ ਗੁੱਜਰਾਂ ਨੇ ਕਿਹਾ ਕਿ ਪੰਜਾਬ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਜ਼ਿਲ੍ਹਾ ਸੰਗਰੂਰ ਲਈ ਇਹ ਮਾਣਮੱਤੀ ਪ੍ਰਾਪਤੀ ਹੈ।