ਪੰਜਾਬੀ ਆਪਣੀਆਂ ਤਿੰਨ ਮਾਵਾਂ ਧਰਤੀ, ਜਨਨੀ ਮਾਂ, ਬੋਲੀ ਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਮਾਰਕਸ ਨੇ ਕਿਹਾ ਸੀ ਕਿ ਸਰਮਾਏਦਾਰੀ ਮਨੁੱਖ ਨੂੰ ਆਪਣੇ ਮੂਲ ਨਾਲੋਂ ਤੋੜਦੀ ਹੈ। ਇਸਨੂੰ ਅੰਗਰੇਜੀ ਵਿੱਚ ਏਲੀਨੇਸ਼ਨ ਕਹਿੰਦੇ ਹਨ।
ਮਨੁੱਖ ਕੁਦਰਤ, ਸਮਾਜ, ਪਰਿਵਾਰ ਅਤੇ ਖੁਦ ਆਪਣੇ ਆਪ ਤੋਂ ਟੁੱਟ ਜਾਂਦਾ ਹੈ ਜਿਸ ਨੂੰ ਸੈਲਫ ਏਲੀਨੇਸ਼ਨ ਕਹਿੰਦੇ ਹਨ। ਗੁਰਬਾਣੀ ਮਨੁੱਖ ਨੂੰ ਆਪਣੇ ਮੂਲ ਨਾਲ ਜੋੜਨ ਦਾ ਫਲਸਫਾ ਹੈ। ਚੇਤੰਨ ਮਨੁੱਖ ਆਪਣੀ ਹੋਂਦ ਦਾ ਤੱਤਸਾਰ ਸਮਝ ਕੇ ਸਮੁੱਚੇ ਬ੍ਰਹਿਮੰਡ ਨਾਲ ਜੁੜ ਜਾਂਦਾ ਹੈ।
ਇਸ ਮਨੁੱਖ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜੋ ਮਨੁੱਖ ਆਪਣੀ ਹੋਂਦ ਬਾਰੇ ਚੇਤੰਨ ਨਹੀਂ ਹੁੰਦਾ ਅਤੇ ਚੇਤਨਾ ਤੋਂ ਵਿਹੁਣਾ ਰਹਿ ਜਾਂਦਾ ਹੈ, ਉਸ ਨੂੰ ਮਨਮੁੱਖ ਕਿਹਾ ਜਾਂਦਾ ਹੈ। ਮਨਮੁੱਖ ਦਾ ਅੰਤ ਮਾੜਾ ਹੁੰਦਾ ਹੈ। ਮਨੁੱਖ ਨੂੰ ਕੁਦਰਤ ਨਾਲ ਜੋੜਨ ਵਿੱਚ ਧਰਤੀ ਦੀ ਮੁੱਖ ਭੂਮਿਕਾ ਹੈ। ਧਰਤੀ ਮਾਂ ਤੋਂ ਟੁੱਟਿਆ ਮਨੁੱਖ ਆਪਣੀਆਂ ਦੂਜੀਆਂ ਦੋਵਾਂ ਮਾਵਾਂ ਤੋਂ ਵੀ ਟੁੱਟ ਜਾਂਦਾ ਹੈ। ਅੱਜ ਆਪਣੀ ਧਰਤੀ ਨਾਲੋਂ ਟੁੱਟਣ ਦਾ ਰੁਝਾਨ ਸੰਸਾਰ ਵਿੱਚ ਸਭ ਤੋਂ ਜਿਆਦਾ ਪੰਜਾਬੀਆਂ ਵਿੱਚ ਦੇਖਣ ਨੂੰ ਮਿਲਦਾ ਹੈ।
ਅਮਰ ਗਰਗ ਕਲਮਦਾਨ ਨੇ ਆਪਣੀ ਪੁਸਤਕ ਦੇ ਵਿੱਚ ਇੰਨਾਂ ਤੱਥਾਂ ਦੀ ਨਿਸ਼ਾਨਦੇਹੀ ਕੀਤੀ ਹੈ। ‘ਇਹ ਭਾਵ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਆਯੋਜਤ ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮ ਲਤਾ ਦੀ ਪੁਸਤਕ ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ ਉਪਰ ਕਰਾਈ ਗਈ ਵਿਚਾਰ ਚਰਚਾ ਦੌਰਾਨ ਉਦਘਾਟਨੀ ਸ਼ਬਦ ਵਜੋਂ ਕਹੇ* ।
ਸਮਾਗਮ ਦੇ ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਕਲਾ ਪ੍ਰੀਸ਼ਦ ਚੰਡੀਗੜ੍ਹ ਅਤੇ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਨਿਰਮਲਾ ਗਰਗ, ਡਾ. ਭਗਵੰਤ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਕਮਲਜੀਤ ਟਿੱਬਾ, ਪਵਨ ਹਰਚੰਦਪੁਰੀ ਸ਼ਾਮਲ ਹੋਏ।
ਸ਼੍ਰੀ ਐਚ ਮਹਿੰਦਰ ਸਿੰਘ ਨੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਾਈ। ਜੋ ਆਕਰਸ਼ਨ ਦਾ ਕੇਂਦਰ ਰਹੀ। ਪੁਸਤਕ ਉਪਰ ਉਜਾਗਰ ਸਿੰਘ, ਜੋਗਿੰਦਰ ਕੌਰ ਅਗਨੀਹੋਤਰੀ, ਅਰਵਿੰਦਰ ਕੌਰ ਕਾਕੜਾ ਨੇ ਪੇਪਰ ਪੇਸ਼ ਕੀਤੇ। ਜਿੰਨਾਂ ਦਾ ਤੱਤ ਸਾਰ ਪੁਸਤਕ ਦੀਆਂ ਵਿਸ਼ੇਸ਼ ਵਿਲੱਖਣਤਾਵਾਂ ਨੂੰ ਉਜਾਗਰ ਕਰਨਾ ਰਿਹਾ।
ਪੁਸਤਕ ਦੀ ਅਜੋਕੇ ਪ੍ਰਸੰਗਾਂ ਵਿੱਚ ਮਹੱਤਤਾ ਨੂੰ ਇਨ੍ਹਾਂ ਪੇਪਰਾਂ ਦੁਆਰਾ ਉਭਾਰਿਆ ਗਿਆ। ਵਿਚਾਰ ਚਰਚਾ ਵਿੱਚ ਨਿਹਾਲ ਸਿੰਘ ਮਾਨ, ਸੁਖਦੇਵ ਔਲਖ, ਡਾ. ਰਾਕੇਸ਼ ਸ਼ਰਮਾ, ਜਗਦੀਪ ਸਿੰਘ, ਗੁਰਨਾਮ ਸਿੰਘ, ਸੁਰਜੀਤ ਸਿੰਘ, ਅਨੋਖ ਸਿੰਘ ਵਿਰਕ, ਜੋਰਾ ਸਿੰਘ ਮੰਡੇਰ, ਪਵਨ ਹਰਚੰਦਪੁਰੀ, ਕਮਲਜੀਤ ਟਿੱਬਾ, ਪ੍ਰਿੰਸੀਪਲ ਜਗਦੀਪ ਕੌਰ ਅਹੂਜਾ, ਗੁਲਜ਼ਾਰ ਸ਼ੌਂਕੀ, ਡਾ. ਭਗਵੰਤ ਸਿੰਘ, ਸੁਰਿੰਦਰ ਨਾਗਰਾ, ਪੂਰਨ ਚੰਦ ਜੋਸ਼ੀ, ਸੰਦੀਪ ਸਿੰਘ, ਚਰਨਜੀਤ ਸਿੰਘ, ਜਗਦੀਸ਼ ਸਿੰਘ ਭਲਵਾਨ, ਗੁਰਿੰਦਰ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਜੋਰਾ ਸਿੰਘ, ਪਰਮਜੀਤ ਸਿੰਘ, ਪ੍ਰੋ. ਜਗਧੀਰ ਸਿੰਘ, ਡਾ. ਰਾਜੀਵਪੁਰੀ ਨੇ ਹਿੱਸਾ ਲਿਆ।
ਤਿੱਖੀ ਬਹਿਸ ਹੋਈ, ਪੁਸਤਕ ਦੀ ਭਾਸ਼ਾ, ਸ਼ੈਲੀ ਅਤੇ ਵਿਸ਼ਿਆਂ ਦੇ ਉਪਰ ਗੰਭੀਰਤਾ ਸਹਿਤ ਸਾਰੇ ਵਿਦਵਾਨਾਂ ਨੇ ਚਰਚਾ ਕੀਤੀ। ਅਮਰ ਗਰਗ ਕਲਮਦਾਨ ਨੇ ਪੁਸਤਕ ਉਪਰ ਉਠਾਏ ਸਵਾਲਾਂ ਦਾ ਜਵਾਬ ਦਿੱਤਾ।
ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਮਾਗਮ ਬਹੁਤ ਉੱਚ ਪੱਧਰ ਦਾ ਸੀ, ਜਿਸ ਵਿੱਚ ਸਮਾਜਿਕ ਸੰਦਰਭਾਂ ਦੀ ਗੱਲ ਕੀਤੀ ਗਈ ਹੈ। ਕਿਉਂਕਿ ਪੰਜਾਬ ਨੂੰ ਬੌਧਿਕ ਅਗਵਾਈ ਦੀ ਬਹੁਤ ਵੱਡੀ ਲੋੜ ਹੈ, ਤਾਂ ਜੋ ਝੂਠੇ ਬਿਰਤਾਂਤ ਨੂੰ ਰੋਕਿਆ ਜਾ ਸਕੇ।
ਗਲੋਬਲ ਪੰਜਾਬੀ ਸੱਭਿਆਚਾਰ ਇੱਕ ਛਲਾਵਾ ਹੈ। ਅਸਲ ਵਿੱਚ ਇਹ ਸਾਮਰਾਜੀ ਖਪਤਕਾਰੀ ਸੱਭਿਆਚਾਰ ਜੋ ਪੰਜਾਬੀ ਸੱਭਿਆਚਾਰ ਨੂੰ ਨਿਗਲ ਰਿਹਾ ਹੈ। ਡਾ. ਸਵਰਾਜ ਸਿੰੰਘ ਇਸ ਦਿਸ਼ਾ ਵਿੱਚ ਨਿਰੰਤਰ ਯਤਨ ਕਰ ਰਹੇ ਹਨ ਅਤੇ ਅਮਰ ਗਰਗ ਦੀ ਪੁਸਤਕ ਵੀ ਇਸ ਦਿਸ਼ਾ ਵਿੱਚ ਅਗਲਾ ਕਦਮ ਹੈ।
ਡਾ. ਤੇਜਵੰਤ ਮਾਨ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਮਨੁੱਖ ਨੂੰ ਸੱਭਿਆਚਾਰ ਤੋਂ ਤੋੜਿਆ ਜਾ ਰਿਹਾ ਹੈ। ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਰਾਇਆ ਗਿਆ ਇਹ ਯਤਨ ਬਹੁਤ ਅਨੁੱਠਾ ਹੈ, ਜਿਸ ਵਿੱਚੋਂ ਸੱਭਿਆਚਾਰ ਦੇ ਵਿਸ਼ੇਸ਼ ਕਾਰਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅੱਜ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਇੱਕਜੁਟਤਾ ਦੀ ਜਰੂਰਤ ਹੈ।
ਇਹ ਵੀ ਪੜ੍ਹੋ :- ਜੇਲ੍ਹ ਵਿਚ ਦੋ ਮੁੱਖ ਮੰਤਰੀ ਦੀ ਬੈਠਕ
ਇਸ ਸਮੇਂ ਹੋਏ ਵਿਸ਼ੇਸ਼ ਕਵੀ ਦਰਬਾਰ ਵਿੱਚ ਨਾਹਰ ਸਿੰਘ ਮੁਬਾਰਕਪੁਰੀ, ਕੁਲਵੰਤ ਕੌਰ ਅਮਰੀਕਾ, ਧਰਮੀ ਤੁੰਗਾਂ, ਜੀਤ ਹਰਜੀਤ, ਸੁਰਿੰਦਰਪਾਲ ਸਿਦਕੀ, ਕੁਲਵੰਤ ਕਸਕ, ਅਸ਼ਵਨੀ ਸ਼ਰਮਾ ਨਾਭਾ, ਪੂਰਨ ਚੰਦ ਜੋਸ਼ੀ, ਕਮਲਜੀਤ ਸਿੰਘ, ਮੁਖਤਿਆਰ ਅਲਾਲ, ਬਾਜ ਸਿੰਘ ਮਹਿਲੀਆ, ਚਰਨ ਪੁਆਧੀ, ਸਤੀਸ਼ ਵਿਦਰੋਹੀ, ਮਨਪ੍ਰੀਤ ਕੌਰ, ਦਰਸ਼ਨ ਪ੍ਰੀਤੀਮਾਨ, ਸੁਰਿੰਦਰਪਾਲ ਕੌਰ ਧਨੌਲਾ, ਗੁਰਜਿੰਦਰ ਸਿੰਘ ਰਸੀਆ, ਮੀਤ ਸਕਰੌਦੀ ਅਤੇ ਨਿਰਮਲਾ ਗਰਗ ਆਦਿ ਨੇ ਭਾਗ ਲਿਆ।
ਇਸ ਅਵਸਰ ਤੇ ਪੁਆਧੀ ਸਾਹਿਤਕਾਰਾਂ ਦਾ ਸਨਮਾਨ ਵੀ ਕੀਤਾ ਗਿਆ। ਜਿੰਨਾਂ ਵਿੱਚ ਚਰਨ ਪੁਆਧੀ ਅਤੇ ਸਤੀਸ਼ ਵਿਦਰੋਹੀ ਸ਼ਾਮਲ ਹਨ। ਨਿੰਦਰ ਘੁਗਿਆਣਵੀਂ ਦਾ ਸਨਮਾਨ ਸੁਖਵਿੰਦਰ ਸਿੰਘ ਰਾਹੀਂ ਦਿੱਤਾ ਗਿਆ। ਅੰਮ੍ਰਿਤ ਅਜੀਜ ਨੇ ਰਸਭਿੰਨੀ ਅਵਾਜ ਦੇ ਵਿੱਚ ਸ਼ਬਦ ਅਤੇ ਗਜ਼ਲਾਂ ਦਾ ਗਾਇਨ ਕੀਤਾ। ਇਹ ਸਮਾਗਮ ਆਪਣੀਆਂ ਵਿਲੱਖਣ ਪੈੜਾਂ ਛੱਡ ਗਿਆ।
ਇਸ ਦੀ ਮੰਚ ਸੰਚਾਲਨਾ ਗੁਰਨਾਮ ਸਿੰਘ ਨੇ ਕੀਤੀ ਜਦਕਿ ਸ. ਉਜਾਗਰ ਸਿੰਘ ਦਾ ਪੇਪਰ ਸ. ਜਗਦੀਪ ਸਿੰਘ ਗੰਧਾਰਾ ਨੇ ਪੜਿਆ ਅਤੇ ਸੁਰਿੰਦਰਪਾਲ ਕੌਰ ਰਸੀਆ ਨੇ ਨਿੰਦਰ ਘੁਗਿਆਨਵੀਂ ਦਾ ਸ਼ੋਭਾ ਪੱਤਰ ਪੜਿ੍ਹਆ ।