ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਿਹਾੜ ਜੇਲ੍ਹ ਵਿਚ ਮੁਲਾਕਾਤ ਨੇ ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ ਹਨ।

ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਦੋ ਮੁੱਖ ਮੰਤਰੀ ਜੇਲ੍ਹ ਵਿਚ ਮੁਲਾਕਾਤ ਕਰਨ, ਇਕ ਮੁਲਾਕਾਤੀ ਅਤੇ ਦੂਜਾ ਹਵਾਲਾਤੀ।

ਮੁਲਾਕਾਤ ਤੋਂ ਪਰਤੇ ਭਗਵੰਤ ਮਾਨ ਦੀਆਂ ਅੱਖਾਂ ਵਿਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਕਿਉਂ ਜੇਲ੍ਹ ਵਿਚ ਬੰਦ ਕੇਜਰੀਵਾਲ, ਉੱਥੇ ਬੈਠ ਕੇ ਵੀ ਆਮ ਲੋਕਾਂ ਦੀ ਭਲਾਈ ਲਈ ਸੋਚ ਰਿਹਾ ਹੈ। ਸੀਸ ਮਹਿਲ ਤੋਂ ਤਿਹਾੜ ਤੱਕ ਕਿਵੇਂ ਦਿੱਲੀ ਦਾ ਰਾਜਾ ਅੱਜ ਰੰਕ ਬਣਾ ਦਿੱਤਾ ਪਰ ਉਸ ਨੂੰ ਉੱਥੇ ਵੀ ਦੇਸ਼ ਦੇ ਭਵਿੱਖ ਦੀ ਚਿੰਤਾ ਸਤਾਈ ਜਾ ਰਹੀ ਹੈ।

ਤਿਹਾੜ ਜੇਲ੍ਹ ਚ ਮੁਲਾਕਾਤ ਕਰਕੇ ਪਰਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰ ਦੀਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਪ੍ਰਸ਼ਾਸਨ ਇਸ ਤਰ੍ਹਾਂ ਦੇਖ ਭਾਲ ਕਰ ਰਿਹਾ ਹੈ ਜਿਵੇਂ ਉਹ ਰਾਜਨੇਤਾ ਨਾ ਹੋ ਕੇ ਅੱਤਵਾਦੀ ਹੋਵੇ।

ਇਹ ਵੀ ਪੜ੍ਹੋ :- ਮਾਨ ਦਾ ਸਪਨਾ ਇਵੇਂ ਹੋਊ ਪੂਰਾ

ਭਗਵੰਤ ਮਾਨ ਅੱਜ ਗੁਜਰਾਤ ਵਿਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਪੁੱਜੇ ਸਨ। ਉਹਨਾਂ ਸੋਸ਼ਲ ਮੀਡੀਆ ਤੇ ਕਿਹਾ ਕਿ ਤਾਨਾਸ਼ਾਹ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਪ੍ਰਤੀ ਰਵੱਈਆ ਦੇਖ ਕੇ ਅੱਖਾਂ ‘ਚ ਹੰਝੂ ਆ ਗਏ… ਜੇਲ੍ਹ ‘ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ… ਮੋਦੀ ਸਾਬ੍ਹ, ਕੀ ਲੋਕਾਂ ਨੂੰ ਚੰਗੇ ਹਸਪਤਾਲ, ਸ਼ਾਨਦਾਰ ਸਕੂਲ, ਫ੍ਰੀ ਬੱਸ ਯਾਤਰਾ, ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਦੇਣਾ ਗੁਨਾਹ ਹੈ ?…

ਕਹਿੰਦੇ ਹਨ ਕਿ ਕੇਜਰੀਵਾਲ ਨੇ ਮੁਲਾਕਾਤ ਦੌਰਾਨ ਲੋਕ ਸਭਾ ਚੋਣਾਂ ਜਿੱਤਣ ਦੇ ਕਈ ਗੁਣ ਭਗਵੰਤ ਮਾਨ ਨਾਲ ਸਾਂਝੇ ਕੀਤੇ । ਅਜਿਹੀ ਜੇਲ੍ਹ ਮੁਲਾਕਾਤ ਸਦੀਆਂ ਤੱਕ ਯਾਦ ਕੀਤੀ ਜਾਵੇਗੀ।