*ਆਮ ਆਦਮੀ ਪਾਰਟੀ ਲਹਿਰਾ ਦਫਤਰ ਵਿਖੇ ਲਗਾਇਆ ਆਧਾਰ ਕਾਰਡ ਦਾ ਕੈਂਪ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਅਗਸਤ :
ਹਲਕੇ ਲਹਿਰੇ ਦੇ ਐਮ ਐਲ ਏ ਸ਼੍ਰੀ ਬਰਿੰਦਰ ਗੋਇਲ ਵਕੀਲ ਵਲੋਂ ਇਲਾਕੇ ਵਿੱਚ ਸ਼ੋਸ਼ਲ ਵਰਕ ਦੇ ਕੰਮ ਲਗਾਤਾਰ ਜਾਰੀ ਹਨ। ਕੱਲ ਸ਼੍ਰੀ ਬਰਿੰਦਰ ਕੁਮਾਰ ਗੋਇਲ ਵਲੋਂ ਆਮ ਆਦਮੀ ਪਾਰਟੀ ਦਫਤਰ ਲਹਿਰਾ ਵਿੱਚ ਆਧਾਰ ਕਾਰਡ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪਹੁੰਚੇ ਇਲਾਕੇ ਦੇ ਲੋਕਾਂ ਨੇ ਬਹੁਤ ਤਾਰੀਫ਼ ਕੀਤੀ। ਸੈਂਕੜੇ ਲੋਕਾਂ ਨੇ ਇਸ ਕੈਂਪ ਵਿੱਚ ਫਾਇਦਾ ਚੁੱਕਿਆ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਮਨੀ ਗੋਇਲ ਨੇ ਦੱਸਿਆ ਕਿ ਬਰਿੰਦਰ ਗੋਇਲ ਦੀ ਦਿਸ਼ਾ ਨਿਰਦੇਸ਼ ਅਨੁਸਾਰ ਕਾਫੀ ਸਮੇਂ ਤੋਂ ਲਗਾਤਾਰ ਦਫਤਰ ਵਿੱਚ ਆਧਾਰ ਕਾਰਡ ਦੇ ਕੈਂਪ ਲਗ ਰਹੇ ਹਨ। ਸੁਵਿਧਾ ਕੇਂਦਰ ਵਿੱਚ ਲਿਮਿਟਡ ਟੋਕਨ ਹੋਣ ਕਾਰਨ ਕਾਫੀ ਲੋਕ ਆਧਾਰ ਕਾਰਡ ਦੀ ਸੁਵਿਧਾ ਤੌ ਵਾਂਜੇ ਰਹਿ ਜਾਂਦੇ ਹਨ। ਪਰ ਦਫਤਰ ਵਿੱਚ ਆਧਾਰ ਕਾਰਡ ਦੇ ਕੈਂਪ ਲੱਗਣ ਕਰਨ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਦਫਤਰ ਇੰਚਾਰਜ ਮਨਜੀਤ ਮੱਖਣ ਅਤੇ ਨੰਦ ਕੁਮਾਰ ਨੰਦੂ ਨੇ ਦੱਸਿਆ ਕਿ ਇਹ ਕੈਂਪ ਅੱਗੇ ਵੀ ਜਾਰੀ ਰਹਿਣਗੇ। ਦਫਤਰ ਵਿੱਚ ਬੁਢਾਪਾ ਪੈਨਸ਼ਨ , ਵਿਧਵਾ ਪੈਨਸ਼ਨ , ਅਤੇ ਲੇਬਰ ਕਾਰਡ (ਲਾਲ ਕਾਪੀ) ਦੇ ਫਾਰਮ ਬਿਲਕੁਲ ਫਰੀ ਭਰੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕੈਂਪ ਵਿੱਚ ਸ਼੍ਰੀ ਬਰਿੰਦਰ ਗੋਇਲ ਵਕੀਲ ਜੀ ਦੀ ਧਰਮ ਪਤਨੀ ਸੀਮਾ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਖਨੌਰੀ ਤੋਂ ਹੈਪੀ ਗੋਇਲ ਪਤਰਕਾਰ, ਅਸਲੀ ਬੰਟੀ ਮਹਿਕ ਟੈਂਟ ਵਾਲੇ , ਸੀਤਾ ਰਾਮ ਸ਼ਰਮਾ, ਡਾਕਟਰ ਸ਼ੀਸ਼ਪਾਲ ਮਲਿਕ ਕੱਚੀ ਖਨੌਰੀ ਵਾਲੇ ਸਪੈਸ਼ਲ ਕੈਂਪ ਵਿੱਚ ਪਹੁੰਚੇ ਅਤੇ ਲੋਕਾਂ ਦੀਆਂ ਸਮਸਿਆਵਾਂ ਸੁਣੀਆ। ਇਸ ਮੌਕੇ ਤੇ ਬਿੰਦਰ ਕੁਮਾਰ, ਮਨਜੀਤ ਮੱਖਣ , ਮਨਜੀਤ ਸਿੰਘ ਕੰਪਿਊਟਰ ਅਪਰੇਟਰ , ਪੰਕਜ ਸਿੰਗਲਾ, ਕੁਲਦੀਪ ਸਿੰਘ, ਸੰਜੀਵ ਕਾਲਾ, ਸ਼ੀਸ਼ਪਾਲ ਆਨੰਦ ਜਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਇੰਚਾਰਜ , ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ, ਮਜੂਦ ਸਨ l