(ਸੁਖਵਿੰਦਰ ਸਿੰਘ ਬਾਵਾ)
ਸੰਗਰੂਰ, 28 ਫਰਵਰੀ  –
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿ. ਜ਼ਿਲ੍ਹਾ ਸੰਗਰੂਰ ਜੋ ਕਿ ਪੰਜਾਬ ਸਟੇਟ ਪੈਨਸ਼ਨਰ ਕਨਫਡਰੇਸ਼ਨ ਰਜਿ ਮੁਖ ਦਫਤਰ ਲੁਧਿਆਣਾ ਨਾਲ ਐਫੀਲੇਟਿਡ ਹੈ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਮੁਖ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਨੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਆਈ ਐਸ ਅਤੇ ਸ੍ਰੀ ਸੁਰੇਂਦਰ ਲਾਂਬਾ ਆਈ ਪੀ ਐਸ, ਐਸ ਐਸ ਪੀ ਸੰਗਰੂਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਲਿਖਤੀ ਰੂਪ ਵਿੱਚ ਧਿਆਨ ਵਿੱਚ ਲਿਆਂਦਾ ਤੇ ਵੱਖ ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਭਾਗਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Work of pensioners should be done on priority basis

ਖਾਸ ਕਰਕੇ ਬਜ਼ੁਰਗ ਪੈਨਸ਼ਨਰਾਂ ਨੂੰ ਵਿਭਾਗਾਂ ਅਤੇ ਨਿੱਜੀ ਕਾਰਨਾਂ ਕਰਕੇ ਪੁਲਿਸ ਵਿਭਾਗ ਵਿੱਚੋਂ ਜਦੋਂ ਕੋਈ ਕੰਮ ਪੈਂਦਾ ਹੈ ਤਾਂ ਬਹੁਤ ਹੀ ਮੁਸ਼ਕਲ ਆਉਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਸੋਸੀਏਸ਼ਨ ਨਾਲ ਸਬੰਧਤ ਜਿਲੇ ਵਿੱਚ 9 ਯੂਨਿਟਾਂ ਜਿਨਾ ਵਿੱਚ ਸੰਗਰੂਰ ਤੋੰ ਪ੍ਰਧਾਨ ਜੀਤ ਸਿੰਘ ਢੀਂਡਸਾ ਭਵਾਨੀਗੜ ਗੋਪਾਲ ਕ੍ਰਿਸ਼ਨ, ਧੂਰੀ ਸੁਖਦੇਵ ਸ਼ਰਮਾ, ਸੁਨਾਮ ਪ੍ਰੇਮ ਅਗਰਵਾਲ, ਲਹਿਰਾਗਾਗਾ ਜਰਨੈਲ ਸਿੰਘ, ਮੂਣਕ ਮੇਘ ਸਿੰਘ, ਦਿੜ੍ਹਬਾ ਕ੍ਰਿਸ਼ਨ ਕੁਮਾਰ, ਅਮਰਗੜ ਰਜਿੰਦਰ ਸਿੰਘ ਸਲਾਰ, ਸ਼ੇਰਪੁਰ ਵੇਦ ਸਿੰਘ ਸਿੱਧੂ ਅਤੇ ਮੂਣਕ ਮੇਘ ਸਿੰਘ ਦੀ ਅਗਵਾਈ ਵਿੱਚ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਕਈ ਯੂਨਿਟਾਂ ਕੋਲ ਬੈਠਣ ਲਈ ਦਫ਼ਤਰ ਨਹੀਂ ਹਨ ਤੇ ਉਨ੍ਹਾਂ ਯੂਨਿਟਾਂ ਲਈ ਦਫ਼ਤਰ ਮੁਹੱਈਆ ਕਰਵਾਉਣ ਦੀ ਸ੍ਰੀ ਅਰੋੜਾ ਨੇ ਮੰਗ ਕੀਤੀ। ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਤੁਰੰਤ ਹੀ ਜਿਲੇ ਨਾਲ ਸਬੰਧਤ 52 ਵਿਭਾਗਾਂ ਦੇ ਮੁਖੀਆਂ ਨੂੰ ਲਿਖਤੀ ਰੂਪ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ। ਜਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੈਨਸ਼ਨਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਵਿਭਾਗਾਂ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਪੈਨਸ਼ਨਰ ਆਗੂ ਜਦੋਂ ਵੀ ਆਪਣੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਤੁਹਾਡੇ ਕੋਲ ਆਉਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਮੁਲਾਕਾਤ ਦਾ ਸਮਾਂ ਦੇ ਕੇ ਮਸਲੇ ਹੱਲ ਕੀਤੇ ਜਾਣ। ਇਸ ਤਰ੍ਹਾਂ ਹੀ ਸੁਰੇਂਦਰ ਲਾਂਬਾ ਐਸ ਐਸ ਪੀ ਸੰਗਰੂਰ ਜੀ ਵੱਲੋਂ ਸਮੂਹ ਪੁਲਿਸ ਅਧਿਕਾਰੀਆਂ ਥਾਣਾ ਮੁਖੀਆਂ,  ਚੌਂਕੀ ਇੰਚਾਰਜਾਂ ਨੂੰ ਪੱਤਰ ਜਾਰੀ ਕਰਕੇ ਬਜ਼ੁਰਗ ਪੈਨਸਨਰਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਿਹਾ ਅਤੇ ਵਿਸ਼ਵਾਸ ਦਿਵਾਇਆ ਸਾਰੇ ਪੈਨਸ਼ਨਰ ਅਤੇ ਸੀਨੀਅਰ ਸਿਟੀਜਨ ਸਾਡੇ ਲਈ ਸਤਿਕਾਰਯੋਗ ਹਨ ਇਨ੍ਹਾਂ ਦੀ ਹਰ ਮੁਸ਼ਕਲ ਪਹਿਲ ਦੇ ਆਧਾਰ ਤੇ
ਹੱਲ ਕੀਤੀ ਜਾਵੇਗੀ। ਜੇਕਰ ਕਿਸੇ ਵੀ ਤਰਾਂ ਦੀ ਦਿੱਕਤ ਆਉਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਕਿਸੇ ਵੀ ਬਜ਼ੁਰਗ ਪੈਨਸ਼ਨਰਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਸ੍ਰੀ ਆਰ ਐਲ ਪਾਂਧੀ ਨੇ ਦੱਸਿਆ ਕਿ 14 ਮਾਰਚ ਨੂੰ ਕੰਨਫੈਡਰੇਸ਼ਨ ਦੀ ਹੋਣ ਵਾਲੀ ਸੂਬਾ ਕਮੇਟੀ ਦੀ ਚੋਣ ਦੀ ਤਿਆਰੀ ਅਤੇ ਜਿਲਾ ਕਾਰਜਕਰਨੀ ਦੇ ਗਠਨ ਲਈ 3 ਮਾਰਚ  ਦਿਨ
ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਯੂਨਿਟਾਂ ਦੀ ਪ੍ਰਧਾਨ ਅਤੇ ਜਨਰਲ ਸਕੱਤਰਾਂ ਦੀ ਮੀਟਿੰਗ ਸੱਦ ਲਈ ਗਈ ਹੈ। ਜਿਸ ਵਿੱਚ ਜ਼ਿਲਾ ਡੈਲੀਗੇਟ ਅਤੇ ਯੂਨਿਟਾਂ ਦੇ ਡੈਲੀਗੇਟਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਰਜਿੰਦਰ ਸਿੰਘ ਸਲਾਰ, ਰਵਿੰਦਰ ਸਿੰਘ ਗੁਡੂ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਖਾਲਸਾ, ਤਿਲਕ ਰਾਜ ਸਤੀਜਾ ਆਦਿ ਮੌਜ਼ੂਦ ਸਨ