ਜਦੋਂ ਪੰਥਕ ਹੋਕਾ ਦਿੱਤਾ ਜਾ ਰਿਹਾ ਕਿ ਇਹ ਪੰਜਾਬ ਦੀ ਪੱਗ ਦਾ ਸਵਾਲ l ਹਰ ਪਾਰਟੀ ਪੰਥਕ ਦੱਸ ਰਹੀ ਹੈ, ਕੁਰਬਾਨੀਆਂ ਦਾ ਮੁੱਲ ਮੰਗਿਆ ਜਾ ਰਿਹਾ l ਪੰਥਕ ਸੀਟ ਸਿਰਫ ਇਕ ਨਹੀਂ ਹੋ ਸਕਦੀ l

ਅਸਲ ਵਿੱਚ ਜੋ ਕਿਹਾ ਜਾ ਰਿਹਾ ਕਿ ਇਕ ਸੀਟ ਪੰਥਕ ਹੈ ਬਾਕੀ ਹੈ ਨਹੀਂ, ਰਾਜਨੀਤੀ ਵਿੱਚ ਪੰਥਕ ਕੀ ਹੈ? ਤਾਂ ਸਿੱਖ ਵਿਦਵਾਨ ਪ੍ਰੋ ਸੁਖਦਿਆਲ ਸਿੰਘ ਪੁੱਛ ਰਹੇ ਨੇ ਕਿ ਫਿਰ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਆਨੰਦਪੁਰ ਸਾਹਿਬ ਦੀ ਸੀਟ ਗੈਰ ਪੰਥਕ ਕਿਸ ਤਰਾਂ ਹੈ?

ਪੰਜਾਬ ਸਾਰਾ ਹੀ ਪੰਥਕ ਸੂਬਾ ਹੀ ਹੈ। ਪੰਥਕ ਤੋਂ ਤੁਹਾਡਾ ਮਤਲਬ ਕੀ ਹੈ? ਪੰਥਕ ਦਾ ਮਤਲਬ ਆਪਣੇ ਆਪ ਵਿੱਚ ਇਕ ਵਿਚਾਰਧਾਰਾ ਹੈ, ਇਕ ਸੰਪੂਰਨ ਸਟੇਟ ਹੈ, ਜਿਸ ਨੂੰ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਵਿੱਚ ਚਲਾਇਆ ਜਾ ਰਿਹਾ ਹੈ।

ਸਿੱਖ ਵਾਧੇ ਵਾਲੀਆਂ ਸਾਰੀਆਂ ਸੀਟਾਂ ਹੀ ਪੰਥਕ ਹਨ, ਵਿਸ਼ੇਸ਼ਣ ਕਰਣਾ ਹੈ ਤਾਂ, ਇਸ ਨੂੰ ਖਾੜਕੂ ਲਹਿਰ ਨਾਲ, ਗਰਮ ਖਿਆਲੀ ਕੋਈ ਵੀ ਲਹਿਰ ਵਿੱਚ ਇਸ ਖੇਤਰ ਨੇ ਇਕ ਲੀਡਿੰਗ ਕਿਰਦਾਰ ਨਿਭਾਇਆ ਹੈ। ਖਾੜਕੂ ਵਾਦ ਵੇਲੇ ਖਡੂਰ ਸਾਹਿਬ ਦੇ ਨਾਲ ਨਾਲ ਅੰਮ੍ਰਿਤਸਰ ਅਤੇ ਗੁਰਦਾਸਪੁਰ ਵੀ ਉਸੇ ਤਰਾਂ ਹੀ ਸ਼ਾਮਲ ਸੀ।

ਜਮਹੂਰੀਅਤ ਵਿੱਚ ਕੋਈ ਵੀ ਧਾਰਮਿਕ ਉਮੀਦਵਾਰ ਨਹੀਂ ਹੁੰਦਾ, ਸਾਰੇ ਹੀ ਇਕ ਖੇਤਰ ਦਾ ਉਮੀਦਵਾਰ ਹੁੰਦਾ ਹੈ। ਸਰਕਾਰ ਕੇਂਦਰ ਵਿੱਚ ਹੀ ਬਣੇਗੀ, ਪੰਜਾਬ ਦਾ ਹਿੱਸਾ ਕੇਂਦਰ ਵਿੱਚ ਘੱਟ ਹੋਣ ਦੇ ਬਾਵਜੂਦ ਬਰਾਬਰ ਦੀ ਅਹਿਮੀਅਤ ਹੈ। ਪੂਰੇ ਸੂਬੇ ਵਿੱਚੋਂ ਇਕ ਵੀ ਯੋਗ ਉਮੀਦਵਾਰ ਪਾਰਲੀਮੈਂਟ ਵਿੱਚ ਚਲਿਆ ਗਿਆ ਤਾਂ ਬਹੁਤ ਹੈ।

ਸਿੱਖ ਹਿੰਦੂ ਹੋਣਾ ਜ਼ਰੂਰੀ ਨਹੀਂ, ਪੰਜਾਬੀ ਹੋਣਾ ਜ਼ਰੂਰੀ ਹੈ। ਹਰ ਪਾਰਟੀ ਨੇ ਸਰਬ ਧਰਮ ਉਮੀਦਵਾਰ ਹੀ ਖੜ੍ਹੇ ਕਤਿੇ ਹਨ। ਪੰਥਕ ਸੀਟ ਸਿਰਫ ਇਕ ਨਹੀਂ ਹੋ ਸਕਦੀ l

ਇਹ ਵੀ ਪੜ੍ਹੋ – ਪੰਜਾਬ ਸੀਆ ਕਿਥੇ ਨੂੰ

ਦੂਜਾ ਸਵਾਲ ਸਿਆਸੀ ਸਮੀਕਰਨ ਅੰਮ੍ਰਿਤਪਾਲ ਦੇ ਆਉਣ ਨਾਲ ਪੰਥਕ ਵੋਟ ਵੰਡੀ ਜਾ ਸਕਦੀ ਹੈ, ਜਾਂ ਕੀ ਹੋਵੇਗੇ। ਸਾਰੇ ਹੀ ਪਾਰਟੀਆਂ ਦੇ ਸਿੱਖ ਨੇਤਾ ਨੇ ਸਿਰਫ ਸਿਮਰਨਜੀਤ ਦੀ ਪਾਰਟੀ ਨੂੰ ਛੱਡ ਕੇ, ਅੰਮ੍ਰਿਤਪਾਲ ਸਿੱਖ ਮੁੱਦਿਆਂ ਦਾ ਮੁੱਦਈ ਬਣਕੇ ਉਭਰ ਰਿਹਾ ਹੈ, ਸਵਾਲ ਇਹ ਬਣਦਾ ਹੈ ਕਿ ਸਮੀਕਰਨ ਕੀ ਬਣਨਗੇ? ਅੰਮ੍ਰਿਤਪਾਲ ਦੀ ਕੀ ਸਿਆਸਤ ਹੈ ਅਤੇ ਬਾਕੀਆਂ ਦੀ ਕੀ.?

ਜਵਾਬ ਕੀ ਹੋਣਾ ਚਾਹੀਦਾ ਹੈ।

ਹੁਣ ਇਥੇ ਵੀ ਅਸੀਂ ਵੱਡੇ ਭੁਲੇਖੇ ਵਿੱਚ ਹਾਂ, ਕਿ ਸਿਰਫ ਅਕਾਲੀਆਂ ਦੀ ਵੋਟ ਟੁਟੇਗੀ, ਸ਼ਾਇਦ ਇਸੇ ਲਈ ਵਲਟੋਹਾ ਦੇ ਢਿੱਡ ਵਿੱਚ ਵੱਟ ਉਠ ਰਹੇ ਨੇ, ਪਰ ਇਹ ਗਲਤ ਹੈ, ਅਸੀਂ ਬਾਕੀ ਪਾਰਟੀਆਂ ਦੀਆਂ ਵੋਟਾਂ ਟੁਟਣ ਦੀ ਗੱਲ ਕਿਉਂ ਨਹੀਂ ਕਰ ਸਕਦੇ।

ਅੰਮ੍ਰਿਤਪਾਲ ਸਾਰਿਆਂ ਦੀਆਂ ਵੋਟਾਂ ਹੀ ਤੋੜੇਗਾ, ਸਿਰਫ ਅਕਾਲੀ ਦਲ ਨੂਂ ਹਾਰਦਾ ਆਖਣਾ ਭਾਵ ਅਸੀਂ ਅਕਾਲੀ ਦਲ ਨੂੰ ਜਿੱਤਦਾ ਦੇਖਣਾ ਚਾਹੁੰਦੇ ਹੀ ਨਹੀਂ। ਸਾਰਿਆਂ ਦੀਆਂ ਵੋਟਾਂ ਟੁੱਟਣਗੀਆਂ।

ਅੰਮ੍ਰਿਤਪਾਲ ਕੋਲ ਚੋਣ ਲੜਣ ਦਾ ਅਧਿਕਾਰ ਹੈ, ਉਹ ਸਿਰਫ ਅਕਾਲੀਆਂ ਦੀਆਂ ਵੋਟਾਂ ਨਹੀਂ ਸਭ ਦੀਆਂ ਤੋੜੇਗਾ, ਅਸੀਂ ਕੀ ਸਿਰਫ ਅਕਾਲੀਆਂ ਦੀਆਂ ਵੋਟਾਂ ਤੋੜਨਾ ਚਾਹੁੰਦੇ ਹਾਂ, ਜ਼ੀਰਾ ਅਤੇ ਭੁੱਲਰ ਦੀ ਧਾਰਮਕ ਪਿੱਠਭੂਮੀ ਹੈ। ਅੰਮ੍ਰਿਤਪਾਲ ਨੇ ਆਪਣੇ ਬਲਬੂਤੇ ਤੇ ਚੋਣ ਲੜਨੀ ਹੈ, ਹਰ ਇਕ ਦੇ ਹੋਣ ਨਾਲ ਫਰਕ ਤਾਂ ਪੈਂਦਾ ਹੈ।

ਇਕ ਉਮੀਦਵਾਰ ਲਈ ਚੋਣ ਮੈਦਾਨ ਖਾਲੀ ਕਰਨ ਦਾ ਕੋਈ ਭਾਵ ਹੀ ਨਹੀਂ ਚਾਹੀਦਾ, ਪਰ ਜੇਕਰ ਅੰਮ੍ਰਿਤਪਾਲ ਚੋਣਾਂ ਦੀ ਸਿਆਸਤ ਵਿੱਚ ਆਉਣਾ ਹੀ ਚਾਹੁੰਦਾ ਤਾਂ ਉਸ ਬਾਰੇ ਲਾਈਆਂ ਜਾ ਰਹੀਆਂ ‌ਕਿਆਸ-ਆਰਾਈਆਂ ਬੇਮਾਨਾ ਨੇ ਜਦੋਂ ਤੱਕ ਉਹ ਆਪਣਾ ਮਨੋਰਥ ਬਿਆਨ ਨਹੀਂ ਕਰਨਗੇ, ਹਾਲਾਂਕਿ ਉਨ੍ਹਾਂ ਦੇ ਮਾ-ਬਾਪ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ, ਅਤੇ ਖਾਲਿਸਤਾਨ ਦੀ ਮੰਗ ਅਤੇ ਬੰਦੀ ਸਿੰਘਾਂ ਦਾ ਮੁੱਦਾ ਦੋਵੇਂ ਆਪਸ ਵਿੱਚ ਉਤਰ ਦੱਖਣ ਜਿੰਨਾ ਫਰਕ ਰਖਦੇ ਨੇ।

ਬੰਦੀ ਸਿੰਘਾਂ ਦਾ ਮੁੱਦਾ ਸੰਵਿਧਾਨਕ, ਲੋਕਾਂ ਦਾ ਮੁੱਦਾ ਹੈ, ਅਤੇ ਖਾਲਿਸਤਾਨ ਪੰਜਾਬ ਦਾ ਮੁੱਦਾ ਨਹੀਂ ਹੈ, ਜਾਂ ਹਾਰੀਆਂ ਹੋਈਆਂ ਰਾਜਨੀਤਕ ਧਿਰਾਂ ਦਾ ਮੁੱਦਾ ਹੈ ਜਾਂ ਭਾਰਤੀ ਏਜੰਸੀਆਂ ਵੱਲੋਂ ਉਠਾਇਆ ਗਿਆ ਮੁੱਦਾ ਹੈ। ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ।

ਹੁਣ ਕਈ ਆਖਦੇ ਨੇ ਕਿ ਅੰਮ੍ਰਿਤਪਾਲ ਦੇ ਆਉਣ ਨਾਲ ਸਾਰੇ ਮੁੱਦੇ ਯੂਐਨ ਵਿੱਚ ਪਹੁੰਚ ਜਾਣਗੇ ਕੀ ਇਸ ਤਰਾਂ ਹੋਵੇਗਾ, ਉਸ ਬਾਰੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਨੂੰ ਹਾਸ਼ੀਏ ਵਿੱਚ ਕਿਉਂ ਲਿਆਂਦਾ ਜਾ ਰਿਹਾ ਹੈ, ਵਧੀਆ ਗੱਲ ਹੋ ਸਕਦੀ ਹੈ

ਜੇਕਰ ਉਹ ਮੁੱਦੇ ਪਾਰਲੀਮੈਂਟ ਵਿੱਚ ਚੱਕਦੇ ਨੇ, ਤਿਲੰਗਾਨਾ ਸੂਬਾ ਬਣਨ ਦਾ ਕਾਰਨ ਹੀ ਇਹੋ ਸੀ ਕਿ ਆਂਧਰਾ ਦੇ ਇਸ ਖੇਤਰ ਵਾਲੇ ਪਾਰਲੈਮੈਂਟ ਨੇ ਅਸਤੀਫਾਂ ਦੇ ਦਿੱਤਾ ਸੀ, ਭਾਵ ਜੇਕਰ ਪੰਜਾਬ ਨੂੰ 13 ਦੇ 13 ਬੰਦੇ ਹੀ ਪੰਜਾਬ ਲਈ ਸੂਝਵਾਨ ਇਮਾਨਦਾਰ ਮਿਲ ਜਾਣ ਇਸ ਤੋਂ ਵਧੀਆ ਕੀ ਹੋ ਸਕਦਾ ਹੈ, ਸਾਡੇ ਪੰਜਾਬ ਦੇ ਮੁੱਦੇ ਲਟਕਦੇ ਕਿਉਂ ਆ ਰਹੇ ਨੇ, ਕਿਉਂਕਿ ਇਹ ਕਦੇ ਚੁੱਕੇ ਹੀ ਨੀਂ ਗਏ ਇਮਾਨਦਾਰੀ ਨਾਲ ਅਤੇ ਇਸੇ ਲਈ ਹੱਲ ਵੀ ਨਹੀਂ ਹੋ ਸਕੇ।

ਭਗਵੰਤ ਮਾਨ 13-0 ਦਾ ਦਾਅਵਾ ਕਰ ਰਹੇ ਨੇ, ਪਰ ਪਾਰਲੈਮੈਂਟ ਵਿੱਚ ਭੇਜੇ ਰਾਜ ਸਭਾ ਵਾਲੇ ਚੁਪ ਕਰ ਗਏ। ਅੱਧੀ ਸਦੀ ਹੋ ਗਈ ਨਵੇਂ ਪੰਜਾਬ ਨੂੰ ਬਣੇ, ਪਰ ਰਾਜਧਾਨੀ, ਪਾਣੀਆਂ, ਭਾਸ਼ਾਈ ਇਲਾਕੇ, ਫਸਲੀ ਵਿਭਿੰਨਤਾ, ਵਾਲੇ ਮੁੱਦੇ ਕਦੇ ਐਡਰਸ ਨਹੀਂ ਹੋਏ, ਧਰਤੀ ਹੇਠਲੇ ਪਾਣੀ ਬਾਰੇ ਕੋਈ ਨਹੀਂ ਬੋਲ ਰਹੇ।

ਅਕਾਲੀ ਪਾਰਟੀ ਪੰਜਾਬ ਦੀ ਪਾਰਟੀ ਹੈ, ਪੰਜਾਬ ਦੇ ਮੁੱਦੇ ਇਹਨਾਂ ਨੇ ਵੀ ਕਦੇ ਇਮਾਨਦਾਰੀ ਨਾਲ ਨਹੀਂ ਚੁੱਕੇ, ਪਰ ਜਦੋਂ ਵੀ ਕੋਈ ਪੰਜਾਬ ਦੇ ਮੁੱਦੇ ਹੱਲ ਕਰਵਾਏਗਾ ਤਾਂ ਖੇਤਰੀ ਪਾਰੀ ਹੀ ਚੱਕੇਗੀ।

ਪਰ ਡਾ ਗਾਂਧੀ ਵਰਗਾ ਪਾਰਲੈਮੈਂਟ ਮੈਂਬਰ ਪੰਜਾਬ ਨੂੰ ਨਹੀਂ ਮਿਲੇ, ਪਰ ਉਸ ਦੀ ਕਾਰਗੁਜ਼ਾਰੀ ਦੇਖ ਕੇ ਤਾਂ ਹੈਰਾਨ ਹੋ ਜਾਂਦੇ ਹਾਂ, ਉਸੇ ਤਰਾਂ ਸਿਮਰਨਜੀਤ ਮਾਨ, ਪਰਨੀਤ ਕੌਰ ਅਤੇ ਹਰਸਿਮਰ ਬਾਦਲ ਦੇ ਕੰਮ ਦੇਖ ਕੇ ਨਮੌਸ਼ੀ ਹੁੰਦੀ ਹੈ, ਪਰ ਜਦੋਂ ਵੀ ਪੰਜਾਬ ਲਈ ਲੜੇਗਾ, ਉਹ ਅਕਾਲੀ ਦਲ ਹੀ ਹੋਵੇਗਾ, ਪਰ ਫਿਲਹਾਲ ਉਸ ਦਾ ਕਿਰਦਾਰ ਬਹੁਤ ਮੈਲਾ ਹੈ, ਪਰ ਅਕਾਲੀ ਦਲ ਦੇ ਨਾਲੋਂ ਪੰਥਕ ਸ਼ਬਦ ਦਾ ਚਲਿਆ ਜਾਣਾ ਅਫਸੋਸ ਦੀ ਗੱਲ ਹੈ, ਅੱਜ ਲੋਕ ਅੰਮ੍ਰਿਤਪਾਲ ਨਾਲ ਪੰਥਕ ਸ਼ਬਦ ਜੋੜਨ ਲਈ ਮਜਬੂਰ ਹਨ, ਜਿਸ ਬਾਰੇ ਅਕਾਲੀ ਦਲ ਨੂੰ ਪੜਚੋਲ ਕਰਨ ਦੀ ਜ਼ਰੂਰਤ ਹੈ।