ਗੋਲੀ ਚਲਾਕੇ ਗੁਆਢੀ ਨੇ ਚੋਰ ਕੀਤਾ ਕਾਬੂ

1039

ਸੰਗਰੂਰ, 30 ਅਕਤੂਬਰ (ਸੁਖਵਿੰਦਰ ਸਿੰਘ ਬਾਵਾ/ਜੇ ਪੀ ਗੋਇਲ) ਸ਼ਹਿਰ ਦੇ ਮਸ਼ਹੂਰ ਵਿਸਾਖਾ ਰਾਮ ਕਨਫੈਕਸ਼ਰੀ ਤੇ ਚੋਰੀ ਕਰਨ ਆਏ ਦੋ ਚੌਰਾਂ ਨੂੰ ਦੁਕਾਨ ਦੇ ਗੁਆਢੀ ਨੇ ਗੋਲੀ  ਚਲਾ ਕੇ ਕੀਤਾ ਕਾਬੂ  । The neighbor caught the thief after being shot

 

 

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਕਰੀਬ 3 ਵਜੇ ਸਵੇਰੇ ਸੁਨਾਮੀ ਗੇਟ ਵਿਸਾਖਾ ਰਾਮ ਦੀ ਹੋਲਸੇਲ ਕਨਫੈਕਸ਼ਰੀ ਦੀ ਦੁਕਾਨ ਦਾ ਚੋਰਾਂ ਵਲੋਂ ਮਗਰਲੀ ਗਲੀ ਵਿਚਲਾ ਦਰਵਾਜਾ ਤੋੜਿਆ ਗਿਆ। ਜਿਸ ਸਮੇਂ ਦਰਵਾਜਾ ਟੂੱਟਾ ਤਾਂ ਗੁਆਢੀ ਮੁਨੀਸ਼ ਕੁਮਾਰ ਖੜਕਾ ਸੁਣ ਕੇ ਘਰੋਂ ਬਾਹਰ ਆ ਗਿਆ ਅਤੇ ਉਸ ਨੇ ਵੇਖਿਆ ਕਿ ਦੋ ਚੋਰ ਦੁਕਾਨ ਅੰਦਰ ਵੜ ਗਏ ਅਤੇ ਦਰਵਾਜਾ ਖੁਲਾ ਸੀ ।

ਇਹ ਵੀ ਸੁਣੋ

Amritpal ਤੂਫਾਨੀ ਬੋਲ I Punjab ਬਾਰੂਦ ਦੇ ਢੇਰ ਤੇ

ਮੌਕੇ ਤੇ ਦੱਸਣ ਵਾਲਿਆ ਅਨੁਸਾਰ ਮੁਨੀਸ਼ ਕੁਮਾਰ ਨੇ ਚੋਰਾਂ ਨੂੰ ਦੁਕਾਨ ਵਿਚ ਬੰਦ ਕਰਨ ਦੀ ਕੌਸ਼ਿਸ ਕੀਤੀ ਤਾਂ ਚੋਰਾਂ ਵਲੋਂ ਉਸ ਦੇ ਹਮਲਾ ਕਰ ਦਿੱਤਾ ਗਿਆ। ਮੁਨੀਸ਼ ਕੁਮਾਰ ਜਿਸ ਪਾਸ ਲਾਇਸੈਸੀ 32 ਬੋਰ ਰਿਵਾਲਵਰ ਸੀ ਨੇ ਚੋਰਾਂ ਨੂੰ ਡਰਾਉਣ ਲਈ ਦੋ ਵਾਰ ਹਵਾਈ ਫਾਇਰ ਕੀਤੇ । ਚੋਰਾਂ ਵਲੋਂ ਜਦੋਂ ਮੁਨੀਸ਼ ਕੁਮਾਰ ਦੇ ਰਾਡ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਇਕ ਗੋਲੀ ਧਰਤੀ ਤੇ ਚਲਾਈ  ਜੋ  ਇਕ ਚੋਰ ਦੇ ਗਿੱਟੇ ਵਿਚ ਵੱਜੀ। ਜਿਸ ਨਾਲ ਉਹ ਜਖਮੀ ਹੋ ਗਿਆ ।

ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਐਂਬੂਲੈਂਸ ਬੁਲਾ ਕੇ   ਜਖਮੀ  ਨੂੰ  ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ । ਵਿਸ਼ਾਖਾ ਰਾਮ ਸ਼ਹਿਰ ਦੀ ਮਸ਼ਹੂਰ ਫਰਮ ਹੈ ਜਿਲਾ ਪੁਲਿਸ ਮੁੱਖੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ ।

ਮੁਨੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਸਮੇ ਦੌਰਾਨ ਇਲਾਕੇ ਵਿਚ ਚੋਰੀਆਂ ਹੋ ਰਹੀਆਂ ਹਨ ਅਤੇ ਲੋਕਾ ਵਿਚ ਦਹਿਸ਼ਤ ਦਾ ਮਹੌਲ ਹੈ। ਇਸ ਲਈ ਉਹ ਵੀ ਰਾਤ ਸਮੇਂ ਚੁਕੱਨੇ ਰਹਿੰਦੇ ਹਨ । ਇਹੀ ਕਾਰਨ ਸੀ ਕਿ ਜਦੋਂ ਉਸ ਨੇ ਖੜਕਾ ਸੁਣਿਆ ਤਾਂ ਆਪਣਾ ਲਾਇਸੈਸੀ ਰਿਵਾਲਵਰ ਆਪਣੇ ਹੱਥ ਵਿਚ ਫੜ ਲਿਆ ਤੇ ਫਿਰ ਘਰ ਤੋਂ ਬਾਹਰ ਨਿਕਲਿਆ। ਉਹਨਾ ਦੱਸਿਆ ਕਿ ਚੋਰਾਂ ਨੂੰ ਦੁਕਾਨ ਵਿਚ ਬੰਦ ਕਰਨ ਦਾ ਯਤਨ ਕੀਤਾ ਗਿਆ ਸੀ ਪ੍ਰੰਤੂ ਚੋਰਾਂ ਕੋਲ ਮਾਰੂ ਹਥਿਆਰ ਹੋਣ ਕਾਰਨ ਉਸ ਨੂੰ ਆਪਣੀ ਰੱਖਿਆ ਲਈ ਗੋਲੀ ਚਲਾਉਣ ਪਈ ਅਤੇ ਚੋਰ ਨੂੰ ਜਖਮੀ ਕਰਕੇ ਹੀ ਫੜ ਸਕੇ।

ਥਾਣਾ ਸਿਟੀ ਇੰਚਾਰਜ਼ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਦੇ ਬਿਆਨਾਂ ਤੇ ਪੁਲਿਸ ਨੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਸੰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

Google search engine