ਸੰਗਰੂਰ, 22 ਅਕਤੂਬਰ (ਸੁਖਵਿੰਦਰ ਸਿੰਘ ਬਾਵਾ) ਸਥਾਨਕ ਗੁਰੂ ਨਾਨਕ ਸਰਾਏ ਨੂੰ ਸਰਕਾਰੀ ਪ੍ਰਸ਼ਾਸਨ ਤੋਂ ਮੁਕਤ ਕਰਵਾਉਣ ਲਈ ਮਰਨ ਵਰਤ ਅਤੇ ਭੁੱਖ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਕੋਈ ਸਰਕਾਰੀ ਅਧਿਕਾਰੀ ਜਾਂ ਸਤਾਧਾਰੀ ਰਾਜਨੇਤਾ ਨੇ ਮਰਨ ਵਰਤ ਦੇ ਬੈਠੇ ਬਾਪੂ ਗੁਰਨਾਮ ਸਿੰਘ ਭਿੰਡਰ (73) ਅਤੇ ਭੁੱਖ ਹੜਤਾਲ ਤੇ ਬੈਠੇ ਸਤਿੰਦਰ ਸੈਣੀ ਦੀ ਸਾਰ ਨਹੀਂ ਲਈ । ਜੇਕਰ ਭੁੱਖ ਹੜਤਾਲ ਤੇ ਬੈਠੇ ਬਾਪੂ ਭਿੰਡਰ ਨੂੰ ਕੁਝ ਹੋ ਗਿਆ ਤਾਂ ਇਸ ਦੀ ਜੁੰਮਵਾਰੀ ਜਿਲਾ ਪ੍ਰਸਾਸ਼ਨ ਦੀ ਹੋਵੇਗੀ । The inn should be opened for the poor – Baljit Jiti

ਇਸ ਗੱਲ ਦਾ ਪ੍ਰਗਟਾਵਾ ਧਰਨਾਕਾਰੀਆਂ ਦੇ ਸਮਰਥਨ ਵਿਚ ਧਰਨੇ ਤੇ ਪੁੱਜੀ ਸਮਾਜ ਸੇਵੀਕਾ ਬਲਜੀਤ ਕੌਰ ਜੀਤੀ ਨੇ ਪੰਜਾਬਨਾਮਾ ਨਾਲ ਸਾਂਝੇ ਕੀਤੇ । ਉਹਨਾ ਕਿਹਾ ਕਿ ਗੁਰਨਾਨਕ ਸਰਾਏ ਗਰੀਬਾਂ ਲਈ ਬਣਾਈ ਗਈ ਸੀ ਅਤੇ ਇਸ ਨੂੰ ਸਿਵਲ ਹਸਪਤਾਲ ਦੇ ਮਰੀਜਾਂ ਦੇ ਵਾਰਸਾਂ ਲਈ ਵਰਤੋਂ ਵਿਚ ਲਿਆਉਂਣਾ ਚਾਹੀਦਾ ਸੀ । ਪਰ ਲਿਆਂਦਾ ਨਹੀਂ ਜਾ ਰਿਹਾ।

ਜੀਤੀ ਨੇ ਕਿਹਾ ਕਿ ਜਿਸ ਵਕਤ ਸੰਗਰੂਰ ਵਿਚ ਕੋਈ ਨਸ਼ਾ ਛੂਡਾਊ ਹਸਪਤਾਲ ਨਹੀਂ ਸੀ ਉਸ ਸਮੇਂ ਇਸ ਸਰਾਏ ਨੂੰ ਹਸਪਤਾਲ ਜਾਂ ਕੇਂਦਰ ਦੇ ਰੂਪ ਵਿਚ ਵਰਤੋਂ ਵਿੱਚ ਲਿਆਂਦਾ ਠੀਕ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਸੰਗਰੂਰ ਦੇ ਘਾਬਦਾ ਅਤੇ ਸਰਕਾਰੀ ਹਸਪਤਾਲ ਵਿਚ ਨਸ਼ਾ ਛੂਡਾਊ ਹਸਪਤਾਲ ਖੋਲ ਦਿੱਤੇ ਹਨ ਜਿਥੇ ਸਰਕਾਰੀ ਡਾਕਟਰਾਂ ਤੋਂ ਇਲਾਵਾ ਨਸੇੜੀਆਂ ਦੀ ਸਾਂਭ ਸੰਭਾਲ ਲਈ ਲੋੜੀਂਦਾ ਸਟਾਫ ਮੌਜੂਦ ਹੈ ਅਤੇ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਵਾਰਡ, ਰੈਡ ਕਰਾਸ ਨਸ਼ਾ ਛੁਡਾਊਂ ਹਸਪਤਾਲ ਸਿਫਰ ਵਿਚਾਲੇ ਕੰਧ ਹੋਣ ਕਾਰਨ ਹੀ ਵੱਖ ਹੈ।

ਸਰਕਾਰੀ ਹਸਪਤਾਲ ਵਿਚ ਰੈਡ ਕਰਾਸ ਨਸ਼ਾ ਛੁਡਾਓ ਹਪਸਤਾਲ ਨੂੰ ਸਿਫਟ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਰੈਡ ਕਰਾਸ ਦਾ ਖਰਚਾ ਵੀ ਬਚੇਗਾ ਅਤੇ ਨਸ਼ੇੜੀ ਮਰੀਜਾਂ ਨੂੰ ਸਸਤਾ ਅਤੇ ਵਧੀਆਂ ਇਲਾਜ ਵੀ ਮਿਲ ਸਕੇਗਾ।

ਬਲਜੀਤ ਜੀਤੀ ਨੇ ਕਿਹਾ ਕਿ ਉਹ ਧਰਨਾਕਾਰੀਆਂ ਦੀ ਮੰਗ ਦਾ ਸਮਰਥਨ ਕਰਦੀ ਹੈ ਅਤੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਰੈਡ ਕਰਾਸ ਹਸਪਤਾਲ ਨੂੰ ਇਥੋਂ ਤਬਦੀਲ ਕਰਕੇ ਮੁੜ ਗੁਰੂ ਨਾਨਕ ਸਰਾਏ ਨੂੰ ਮਰੀਜ਼ਾਂ ਦੇ ਵਾਰਸ਼ਾਂ ਅਤੇ ਗਰੀਬਾਂ ਦੀਆਂ ਲੋੜ ਮੁਤਾਬਿਕ ਖੋਲ ਦੇਣਾ ਚਾਹੀਦਾ ਹੈ।

ਤਾਜੀ ਖਬਰਾਂ ਲਈ ਪੰਜਾਬਨਾਮਾ ਐਪ ਡੋਨਲੋਡ ਕਰੋ। ਜਾਂ ਪੰਜਾਬਨਾਮਾ ਦੇ 90566 64887 ਨੂੰ ਆਪਣੇ ਵਟਸਐਪ ਗਰੁੱਪ ਵਿਚ ਸ਼ਾਮਲ ਕਰੋਂ।