ਸੀਵਰਮੈਨਾ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਹੋਵੇਗੀ ਕਾਰਵਾਈ: ਪੂਨਮ ਕਾਂਗੜਾ

ਸੰਗਰੂਰ 22 ਅਕਤੂਬਰ (ਬਾਵਾ)

-ਸੀਵਰੇਜ ਹਾਲਾ ਦੀ ਸਫਾਈ ਕਰਵਾਉਣ ਲਈ ਬੀਨਾਂ ਸੇਫਟੀ ਕਿੱਟਾਂ ਦੇ ਨੰਗੇ ਧੜ ਸੀਵਰਮੈਨਾ ਨੂੰ ਸੀਵਰੇਜ ਹਾਲ ਵਿੱਚ ਉਤਾਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਖ਼ਤ ਕਾਰਵਾਈ ਕਰਨ ਦੇ ਮੁੜ ਵਿੱਚ ਨਜ਼ਰ ਆ ਰਹਿਆ ਹੈ ਜਿਸ ਨੂੰ ਲੈਕੇ ਸਬੰਧਤ ਅਧਿਕਾਰੀਆਂ ਤੇ ਵੱਡੀ ਗਾਜ ਡਿੱਗ ਸਕਦੀ ਹੈ ।

ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕਿਹਾ ਕਿ ਸੀਵਰੇਜ ਹਾਲਾ ਦੀ ਵਿੱਚ ਵੜ ਕੇ ਸਫਾਈ ਕਰਨ ਸਮੇਂ ਅਨੇਕਾਂ ਹੀ ਐਸ ਸੀ ਵਰਗ ਨਾਲ ਸਬੰਧਤ ਸੀਵਰਮੈਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ ਪਰੰਤੂ ਫਿਰ ਵੀ ਸਬੰਧਤ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਖ਼ੌਫ਼ ਦੇ ਸੀਵਰਮੈਨਾ ਨੂੰ ਬਿਨਾਂ ਸੇਫਟੀ ਕਿੱਟਾਂ ਦੇ ਵਾਰ ਵਾਰ ਨੰਗੇ ਧੜ ਹੀ ਜ਼ਬਰਨ ਸੀਵਰੇਜ ਹਾਲਾ ਵਿੱਚ ਉਤਾਰਿਆ ਜਾਂਦਾ ਹੈ ਅਤੇ ਮਜਬੂਰੀ ਵੱਸ ਗਰੀਬ ਤੇ ਐਸ ਸੀ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਅਜਿਹਾ ਕਰਨਾ ਪੈਂਦਾ ਹੈ । ਅਜਿਹਾ ਕਰਨ ਵਾਲੇ ਅਧਿਕਾਰੀਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ।

ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਮੈਡਮ ਪੂਨਮ ਕਾਂਗੜਾ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਉਹ ਸੀਵਰਮੈਨਾ ਨੂੰ ਬਿਨਾਂ ਸੇਫਟੀ ਕਿੱਟਾਂ ਦੇ ਸੀਵਰੇਜ ਹਾਲਾ ਅੰਦਰ ਸਬੰਧਤ ਅਧਿਕਾਰੀਆਂ ਵੱਲੋਂ ਸਫ਼ਾਈ ਕਰਵਾਉਣ ਦੀਆਂ ਖਬਰਾਂ ਪੜਦੇ ਹਨ ਅਤੇ ਸੀਵਰਮੈਨਾ ਨੂੰ ਬਿਨਾਂ ਸੇਫਟੀ ਕਿੱਟਾਂ ਦੇ ਸਫ਼ਾਈ ਕਰਦਾ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਨੂੰ ਬੜੀ ਤਕਲੀਫ ਹੁੰਦੀ ਹੈ । poonam kangra

ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਸੀਵਰੇਜ ਹਾਲ ਅੰਦਰ ਐਸ ਸੀ ਵਰਗ ਨਾਲ ਸਬੰਧਤ ਗਰੀਬ ਨੌਜਵਾਨਾਂ ਦੀ ਮੌਤ ਦੀ ਘਟਨਾ ਨੂੰ ਯਾਦ ਕਰਦੇਂ ਹਨ ਤਾਂ ਉਨ੍ਹਾਂ ਦਾ ਮਨ ਬੜਾ ਉਦਾਸ ਹੋ ਜਾਂਦਾ ਹੈ । ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸਭ ਤੋਂ ਵੱਧ ਮਿਹਨਤ ਨਾਲ ਸਫ਼ਾਈ ਕਰਮਚਾਰੀ ਅਤੇ ਸੀਵਰਮੈਨ ਕੰਮ ਕਰਦੇ ਹਨ ਪਰੰਤੂ ਫਿਰ ਵੀ ਅਧਿਕਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਲਾਪਰਵਾਹੀ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾ ਪ੍ਰਤੀ ਹੀ ਵਰਤੀ ਜਾਂਦੀ ਹੈ  । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਦੀ ਸੇਫਟੀ ਲਈ ਲੋੜ ਅਨੁਸਾਰ ਫੰਡ ਜਾਰੀ ਕੀਤੇ ਜਾਂਦੇ ਹਨ ਪਰੰਤੂ ਕਥਿਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਹ ਫੰਡ ਖੁਰਦ ਬੁਰਦ ਕੀਤੇ ਜਾਂਦੇ ਹਨ ਅਤੇ ਸੀਵਰਮੈਨਾ ਤੇ ਸਫ਼ਾਈ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਅਜਿਹੇ ਅਧਿਕਾਰੀਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ । ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਬਿਨਾਂ ਸੇਫਟੀ ਕਿੱਟ ਸੀਵਰੇਜ ਹਾਲਾ ਅੰਦਰ ਨੰਗੇ ਧੜ ਸੀਵਰਮੈਨਾ ਤੋਂ ਲਹਿਰਾਗਾਗਾ ਵਿਖੇ ਕਰਵਾਈ ਜਾ ਰਹੀ ਸਫ਼ਾਈ ਸਬੰਧੀ ਅੱਜ ਪ੍ਰਕਾਸ਼ਿਤ ਖ਼ਬਰ ਦਾ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਜਿਸ ਸਬੰਧੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਕਸੂਰਵਾਰ ਪਾਏਂ ਜਾਂਣ ਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।