Thursday, September 29, 2022

ਪੰਜਾਬ ਪੁਲਿਸ ਵੱਲੋਂ ਕੈਨੇਡਾ ਦੇ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਗੈਂਗਸਟਰ ਬਿਹਾਰ ਤੋਂ ਗ੍ਰਿਫਤਾਰ 

ਗ੍ਰਿਫਤਾਰ ਗੈਂਗਸਟਰ ਕਤਲ ਅਤੇ ਲੁੱਟ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸੀ ਲੋੜੀਂਦਾ: ਡੀਜੀਪੀ ਪੰਜਾਬ ਚੰਡੀਗੜ੍ਹ, 28 ਸਤੰਬਰ: -ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮਾਜ...

ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ: ਜਤਿੰਦਰ ਜੋਰਵਾਲ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸੰਗਰੂਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਲਿਆ ‘ਹਾਫ਼ ਮੈਰਾਥਨ’ ’ਚ ਹਿੱਸਾ ਸੰਗਰੂਰ, 28 ਸਤੰਬਰ: -ਦੇਸ਼ ਦੀ ਆਜ਼ਾਦੀ ਲਈ ਆਪਣੀ...

ਸ਼ਹੀਦੇ ਆਜਮ ਸ:ਭਗਤ ਸਿੰਘ ਦਾ 115 ਵਾਂ ਜਨਮ ਦਿਨ ਮਨਾਇਆ

ਅਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਸਾਕਾਰ ਕਰਨ ਦਾ ਪ੍ਰਣ ਸੰਗਰੂਰ 28 ਸਤੰਬਰ  ( ਬਾਵਾ) - ਅੱਜ ਇਥੇ ਕਾ.ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਹੀਦੇ ਆਜਮ ਸ: ਭਗਤ ਸਿੰਘ...
spot_img
Homeਖਾਸ ਖਬਰਾਂਪ੍ਰਸ਼ਾਸਨ ਦੀ ਮੁਹਿੰਮ ਬਦਲੇਗੀ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਦੀ ਤਕਦੀਰ

ਪ੍ਰਸ਼ਾਸਨ ਦੀ ਮੁਹਿੰਮ ਬਦਲੇਗੀ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਦੀ ਤਕਦੀਰ

ਬਰਨਾਲਾ, 8 ਸਤੰਬਰ
 – ਬਰਨਾਲਾ ਦੇ ਅਨਾਜ ਮੰਡੀ ਖੇਤਰ ’ਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੀ ‘ਵਿੱਦਿਆ ਦੇ ਚਾਨਣ’ ਨਾਲ ਤਕਦੀਰ ਚਮਕਾਉਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਨੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਵਿੱਢੀ ਹੈ, ਜਿਸ ਬਦੌਲਤ ਹੁਣ ਇਹ ਬੱਚੇ ਝੁੱਗੀਆਂ-ਝੌਂਪੜੀਆਂ ਤੋਂ ਸਰਕਾਰੀ ਸਕੂਲ ਤੱਕ ਪੁੱਜੇ ਹਨ।The administration’s campaign will change the fate of slum children
 ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਧਿਆਨ ’ਚ ਆਇਆ ਕਿ ਅਨਾਜ ਮੰਡੀ ਖੇਤਰ ’ਚ ਝੁੱਗੀਆਂ-ਝੌਂਪੜੀਆਂ ਵਿਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਵੱਡੀ ਗਿਣਤੀ ਬੱਚੇ ਸਕੂਲੀ ਪੜਾਈ ਤੋਂ ਸੱਖਣੇ ਹਨ। ਇਸ ਮਗਰੋਂ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੂੰ ਇਸ ਖੇਤਰ ਦਾ ਘਰ ਘਰ ਸਰਵੇਖਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਵੇਖਣ ਮਗਰੋਂ ਤੱਥ ਸਾਹਮਣੇ ਆਏ ਕਿ ਕੁੱਲ 169 ਬੱਚੇ ਹਨ, ਜਿਨਾਂ ’ਚੋਂ 69 ਬੱਚੇ ਕਿਸੇ ਵੀ ਸਕੂਲ ’ਚ ਨਹੀਂ ਜਾ ਰਹੇ। ਇਨਾਂ ’ਚੋਂ 61 ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਇਨਾਂ ਨੂੰ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ’ਚ ਦਾਖਲ ਕੀਤਾ ਗਿਆ ਹੈ। ਇਨਾਂ ਵਿਚ 17 ਲੜਕੇ ਅਤੇ 55 ਲੜਕੀਆਂ ਸ਼ਾਮਲ ਹਨ। ਏਡੀਸੀ ਨੇ ਦੱਸਿਆ ਕਿ ਇਨਾਂ ਬੱਚਿਆਂ ਦਾ ਮਾਨਸਿਕ ਪੱਧਰ ਅਤੇ ਸਿੱਖਿਆ ਦਾ ਪੱਧਰ ਜਾਣਨ ਲਈ ਦੋ ਮਹੀਨੇ ਬਿ੍ਰਜ ਕੋਰਸ ਕਰਵਾਇਆ ਜਾਵੇਗਾ, ਜਿਸ ਮਗਰੋਂ ਇਨਾਂ ਨੂੰ ਉਸ ਆਧਾਰ ’ਤੇ ਸਬੰਧਤ ਜਮਾਤਾਂ ਵਿਚ ਦਾਖ਼ਲ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ 61 ਬੱਚਿਆਂ ਨੂੰ ਅੱਜ ਜੁਮਲਾ ਮਾਲਕਨ ਸਕੂਲ ’ਚ ਦਾਖਲ ਕੀਤਾ ਗਿਆ ਹੈ ਤੇ ਵਰਦੀਆਂ ਲਈ ਮੇਚਾ ਲਿਆ ਗਿਆ ਹੈ। ਮੁਫਤ ਵਰਦੀਆਂ ਤੋਂ ਬਿਨਾਂ ਇਨਾਂ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਅਤੇ ਮਿਡ ਡੇਅ ਮੀਲ ਸਕੀਮ ਅਧੀਨ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਇਆ ਕਰੇਗਾ। ਇਸ ਤੋਂ ਬਿਨਾਂ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਿਜਾਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਆਵਾਜਾਈ ਦੀ ਸਹੂਲਤ ਮੁਫਤ ਮਿਲੇਗੀ।
ਉਨਾਂ ਦੱਸਿਆ ਕਿ ਇਨਾਂ ਬੱਚਿਆਂ ਲਈ ਦੋ ਅਧਿਆਪਕ ਨੰੂ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਇਹ ਅਧਿਆਪਕ ‘ਪੜੋ ਪੰਜਾਬ’ ਤਹਿਤ ਬੱਚਿਆਂ ਦੇ ਗਿਆਨ ਦਾ ਪੱਧਰ ਘੋਖਣਗੇ ਤੇ ਪੜਾਉਣਗੇ ਅਤੇ ਉਮਰ ਦੇ ਹਿਸਾਬ ਨਾਲ ਇਨਾਂ ਨੂੰ ਦੋ ਮਹੀਨਿਆਂ ਬਾਅਦ ਜਮਾਤਾਂ ’ਚ ਦਾਖ਼ਲ ਕੀਤਾ ਜਾਵੇਗਾ। ਜੇਕਰ ਉਮਰ ਅਤੇ ਗਿਆਨ ਦਾ ਪੱਧਰ ਨਾ ਮੇਲ ਖਾਂਦਾ ਹੋਇਆ ਤਾਂ ਬੱਚਿਆਂ ਨੂੰ ਉਸ ਪੱਧਰ ’ਤੇ ਲਿਜਾਣ ਲਈ ਬਿ੍ਰਜ ਕੋਰਸ ਕਰਾਇਆ ਜਾਵੇਗਾ।
ਇਸ ਮੌਕੇ ਐਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ, ਡਿਪਟੀ ਡੀਈਓ (ਐਲੀਮੈਂਟਰੀ) ਵਸੁੰਦਰਾ ਕਪਿਲਾ ਤੇ ਆਰਟੀਈ ਕੰਪੋਨੈਂਟ ਇੰਚਾਰਜ ਭੁਪਿੰਦਰ ਸਿੰਘ ਤੇ ਸਕੂਲ ਸਟਾਫ ਨੇ ਬੱਚਿਆਂ ਦਾ ਅੱਜ ਸਕੂਲ ’ਚ ਸਵਾਗਤ ਕੀਤਾ ਤੇ ਮਨ ਲਾ ਕੇ ਪੜਨ ਲਈ ਪ੍ਰੇਰਿਆ।
Punjab Nama Bureauhttps://punjabnama.com
Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine
Google search engine
Google search engine

Most Popular

Recent Comments