ਬਹੁਜਨ ਸਮਾਜ ਪਾਰਟੀ ਨੇ ਅੱਜ ਚੁੱਪ ਚੁਪੀਤੇ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਉਸ ਵੇਲੇ ਦਿੱਤਾ ਜਦੋਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੇ ਆਮ ਆਦਮੀ ਪਾਰਟੀ ਨੂੰ ਛੱਡਕੇ ਬਹੁਜਨ ਸਮਾਜ ਪਾਰਟੀ ਦਾ ਪੱਲਾ ਫੜ ਲਿਆ।

ਬਸਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ

ਬਸਪਾ ਦੇ ਸੂਬਾ ਦਫਤਰ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਪੰਜਾਬ ਇੰਚਾਰਜ ਵਿਧਾਇਕ ਡਾ. ਨਛੱਤਰਪਾਲ ਦੀ ਹਾਜ਼ਰੀ ਵਿੱਚ  ਸੁਰਿੰਦਰ ਕੰਬੋਜ ਬਸਪਾ ਵਿੱਚ ਸ਼ਾਮਿਲ ਹੋਏ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਵਾਗਤ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਦੀ ਪਾਰਟੀ ਹੈ।

ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਕੰਬੋਜ ਭਾਈਚਾਰੇ ਨਾਲ ਅਨਿੱਖੜਵਾਂ ਤੇ ਗੂੜਾ ਰਿਸ਼ਤਾ ਰਿਹਾ ਹੈ। ਜਦੋਂ 1995 ਵਿੱਚ ਬਹੁਜਨ ਸਮਾਜ ਪਾਰਟੀ ਦੀ ਪਹਿਲੀ ਵਾਰ ਸਰਕਾਰ ਬਣੀ ਸੀ ਉਸ ਵੇਲੇ ਬਸਪਾ ਨੇ ਹਰਿਦੁਆਰ ਨੂੰ ਕੱਟਕੇ ਸ਼ਹੀਦ ਊਧਮ ਸਿੰਘ ਨਗਰ ਜਿਲਾ ਬਣਾਇਆ, ਜਿਸ ਤੋਂ ਘਬਰਾਕੇ ਕਾਂਗਰਸ ਨੇ ਦੋ ਮਹੀਨੇ ਬਾਅਦ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਹਰਚਰਨ ਬਰਾੜ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹਾਂ ਬਣਾਇਆ ਸੀ।

ਇਹ ਵੀ ਪੜ੍ਹੋ ਪੰਜਾਬ ‘ਚ ਮਨੀਪੁਰ ਵਰਗੀ ਘਟਨਾ ਨੂੰ ਅੰਜਾਮ

ਬਹੁਜਨ ਸਮਾਜ ਪਾਰਟੀ ਨੇ 1998 ਦੇ ਵਿੱਚ ਕੰਬੋਜ ਭਾਈਚਾਰੇ ਤੋਂ ਕਰਨਲ ਸੀਡੀ ਸਿੰਘ ਕੰਬੋਜ ਨੂੰ ਸੂਬੇ ਦਾ ਪ੍ਰਧਾਨ ਲਗਾਇਆ ਅਤੇ ਹੁਸ਼ਿਆਰਪੁਰ ਲੋਕ ਸਭਾ ਤੋਂ ਚੋਣ ਲੜਾਈ। ਇਸ ਤਰ੍ਹਾਂ ਬਹੁਤ ਵੱਡੀ ਲੀਡਰਸ਼ਿਪ ਸਾਹਿਬ ਕਾਂਸ਼ੀ ਰਾਮ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ ਕੋਨ ਵਿੱਚ ਕੰਬੋਜ ਭਾਈਚਾਰੇ ਦੀ ਖੜੀ ਕੀਤੀ।

ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਮਿਲਿਆ ਬਦਲਾਓ

ਸ. ਗੜੀ ਨੇ ਕਿਹਾ ਕਿ ਕੰਬੋਜ ਭਾਈਚਾਰੇ ਨੂੰ ਸੁਰਿੰਦਰ ਕੰਬੋਜ ਦੇ ਰਾਹੀਂ ਵੱਡਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਡਾ ਨਛੱਤਰਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਵਿਰੋਧੀ ਪਿਛੜਾ ਵਿਰੋਧੀ ਨੀਤੀਆਂ ਤੇ ਚੱਲ ਰਹੀ ਹੈ, ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ, ਉਹ ਬਦਲਾਓ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਮਿਲਿਆ।

ਸ. ਗੜੀ ਨੇ ਕਿਹਾ ਕਿ ਪੰਜਾਬ ਦੇ ਲੋਕ ਇੰਨੇ ਦੁਖੀ ਹਨ ਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਦੇ ਪਿਤਾ  ਸੁਰਿੰਦਰ ਕੰਬੋਜ ਬਸਪਾ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਫਿਰੋਜ਼ਪੁਰ ਲੋਕ ਸਭਾ ਇੰਚਾਰਜ ਸ੍ਰੀ ਸੁਖਦੇਵ ਸ਼ੀਰਾ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ