ਸ਼ੁਕਰਾਨਾ ਸਮਾਗਮ ਵਿੱਚ 50 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ

ਸੰਗਰੂਰ,10 ਅਕਤੂਬਰ (ਬਾਵਾ) –
-ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ ਦੇ ਸੰਗਰੂਰ -ਬਰਨਾਲਾ- ਮਾਨਸਾ- ਮਾਲੇਰਕੋਟਲਾ ਜ਼ੋਨ ਵੱਲੋਂ ਸਟੱਡੀ ਸਰਕਲ ਦੇ  50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸੰਪੂਰਨਤਾ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ । Study Circle celebrated 50th Foundation Day
ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਦੇ ਸਹਿਯੋਗ ਨਾਲ ਸਟੱਡੀ ਸਰਕਲ ਦੇ ਡਿਪਟੀ ਚੀਫ ਆਰਗੇਨਾਈਜ਼ਰ ਲਾਭ ਸਿੰਘ , ਅਜਮੇਰ ਸਿੰਘ ਡਿਪਟੀ ਡਾਇਰੈਕਟਰ , ਗੁਰਮੇਲ ਸਿੰਘ ਜ਼ੋਨਲ ਵਿੱਤ ਸਕੱਤਰ, ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌੰਸਲ,ਹਰਕੀਰਤ ਕੌਰ ਮੈੰਬਰ ਇਸਤਰੀ ਕੌੰਸਲ ਅਤੇ ਜਗਤਾਰ ਸਿੰਘ ਪ੍ਧਾਨ ਕਮੇਟੀ ਦੇ ਨਾਲ ਹਰਪ੍ਰੀਤ ਸਿੰਘ ਰਿੰਕੂ, ਕੁਲਵੀਰ ਸਿੰਘ, ਬੀਬੀ ਬਲਵੰਤ ਕੌਰ ਦੀ ਦੇਖ ਰੇਖ ਹੋਏ ਸਮਾਗਮ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਨਾਲ ਹੋਈ ਉਪਰੰਤ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਬੀਬੀ ਸੰਤੋਸ਼ ਕੌਰ ਦੀ ਅਗਵਾਈ ਵਿੱਚ 50 ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਤੇ ਨਿਹਾਲ ਸਿੰਘ ਮਾਨ ਮੰਗਵਾਲ ਨੇ ਆਪਣੀ ਲਿਖਤ ਪੁਸਤਕ ” ਗੁਰਬਾਣੀ ਲਿਪੀ-ਗੁਝੇ ਭੇਦ” ਦੇ ਆਧਾਰ ਤੇ ਸੰਗਤਾਂ ਨਾਲ ਸ਼ੁਧ ਗੁਰਬਾਣੀ ਉਚਾਰਨ, ਸਮਝਣ ਲਈ ਵਿਆਕਰਣ ਦੇ ਨੁਕਤੇ ਤੋਂ ਵਿਚਾਰ ਸਾਂਝੇ ਕੀਤੇ। ਸੁਰਿੰਦਰ ਪਾਲ ਸਿੰਘ  ਸਿਦਕੀ ਨੇ ਗੁਰਬਾਣੀ ਸਬੰਧੀ ਵੱਖ ਵੱਖ ਪੜਾਵਾ਼ਂ ਦਾ ਜਿਕਰ ਕਰਦਿਆਂ ਸਟੱਡੀ ਸਰਕਲ ਦੇ 50 ਸਾਲਾ ਸਫਰ ਤੇ ਰੌਸ਼ਨੀ ਪਾਈ। ਅਜਮੇਰ ਸਿੰਘ  ਨੇ ਜ਼ੋਨ ਦਫਤਰ ਦੀ ਬਿਲਡਿੰਗ ਦੀ ਹੋ ਰਹੀ  ਉਸਾਰੀ ਅਤੇ ਉਸ ਵਿੱਚ ਆਰੰਭ ਕੀਤੇ ਬੇਬੇ ਨਾਨਕੀ ਸਿਲਾਈ ਕੇੰਦਰ ਅਤੇ ਹੋਰ ਸ਼ੁਰੂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।
ਤਾਲਮੇਲ ਕਮੇਟੀ ਦੇ ਮੁੱਖੀ ਜਸਵਿੰਦਰ ਸਿੰਘ ਪ੍ਰਿੰਸ, ਗੁਰਿੰਦਰ ਸਿੰਘ ਗੁਜਰਾਲ ਆਡੀਟਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਡਾ. ਸੁਰਜੀਤ ਸਿੰਘ ਕੈਨੇਡਾ ਅਤੇ ਇਸਤਰੀ ਸਤਿਸੰਗ ਸਭਾ ਦੀ ਪ੍ਧਾਨ ਬੀਬੀ ਸੰਤੋਸ਼ ਕੌਰ ਨੇ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵੱਲੋਂ ਸ੍ਰੀ ਸਹਿਜ ਪਾਠ ਦੀ ਸੇਵਾ  ਰਾਹੀਂ  50 ਸਾਲਾ ਸਥਾਪਨਾ ਦਿਵਸ ਨੂੰ ਸਾਰਥਿਕ ਰੂਪ ਵਿੱਚ ਮਨਾਉਣ ਦੀ ਭਰਪੂਰ ਸ਼ਲਾਘਾ ਕੀਤੀ। ਭਾਈ  ਭੋਲਾ ਸਿੰਘ ਹੈੱਡ ਗ੍ਰੰਥੀ ਨੇ ਗੁਰਬਾਣੀ ਦੇ ਸਤਿਕਾਰ ਸਬੰਧੀ ਪ੍ਰੇਰਨਾਵਾਂ ਦਿੱਤੀਆਂ। ਪ੍ਰੋ: ਹਰਵਿੰਦਰ ਕੌਰ  ਨੇ ਗੁਰਬਾਣੀ ਸਿਧਾਂਤਾਂ ਦਾ ਜਿਕਰ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ।
ਜਪਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਦੇ ਵਿਸੇਸ਼ ਸਹਿਯੋਗ ਨਾਲ ਹੋਏ ਸਨਮਾਨ ਸਮਾਗਮ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੰਪੂਰਨ ਬਾਣੀ ਨੂੰ ਆਪਣੇ ਹੱਥ ਨਾਲ ਲਿਖਣ ਦੀ ਸੇਵਾ ਕਰਨ ਵਾਲੇ ਭਾਈ ਸੁਰਿੰਦਰ ਸਿੰਘ ਭਵਾਨੀਗੜ ਵਾਲਿਆਂ ਦਾ ਵਿਸੇਸ਼ ਸਨਮਾਨ-ਸਤਿਕਾਰ ਕੀਤਾ ਗਿਆ ।
ਸਟੱਡੀ ਸਰਕਲ ਵੱਲੋਂ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਸਹਿਯੋਗ ਦੇਣ ਵਾਲੇ ਪਰਵਿੰਦਰ ਸਿੰਘ (ਪੱਪੂ ਬੈਗ ਹਾਊਸ ਸਦਰ ਬਜ਼ਾਰ ਸੰਗਰੂਰ) ਜਸਵਿੰਦਰ ਸਿੰਘ ਪ੍ਰਿੰਸ, ਗੁਰਿੰਦਰ ਸਿੰਘ ਗੁਜਰਾਲ, ਡਾ. ਸੁਰਜੀਤ ਸਿੰਘ ਕੈਨੇਡਾ  ਅਤੇ  ਗੁਰਦੁਆਰਾ ਸਾਹਿਬ ਦੀ ਕਮੇਟੀ ਦਾ  ਸਨਮਾਨ ਲਾਭ ਸਿੰਘ , ਅਜਮੇਰ ਸਿੰਘ , ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੇਲ ਸਿੰਘ , ਹਰਭਜਨ ਸਿੰਘ ਭੱਟੀ, ਜਗਤਾਰ ਸਿੰਘ , ਬੀਬੀ ਸੰਤੋਸ਼ ਕੌਰ ਅਤੇ ਹਰਵਿੰਦਰ ਕੌਰ ਨੇ ਕੀਤਾ। ਪਾਠ ਕਰਨ ਵਾਲੀਆਂ ਸੰਗਤਾਂ ਨੂੰ ਸਟੱਡੀ ਸਰਕਲ ਵੱਲੋਂ ਯਾਦਗਾਰੀ ਚਿੰਨ ਭੇੰਟ ਕੀਤੇ ਗਏ। ਇਸ ਸਮਾਗਮ ਵਿੱਚ ਭਾਈ ਬਚਿੱਤਰ ਸਿੰਘ ਪ੍ਰਧਾਨ ਗੁਰਮਤਿ ਰਾਗੀ ਗ੍ਰੰਥੀ ਸਭਾ,ਭੁਪਿੰਦਰ ਸਿੰਘ , ਅਮਰੀਕ ਸਿੰਘ ਹਥਨ,ਪ੍ਰੋ: ਨਰਿੰਦਰ ਸਿੰਘ , ਸੁਖਪਾਲ ਸਿੰਘ ਗਰੇਵਾਲ, ਜੋਗਿੰਦਰ ਕੌਰ ਮਿਲਖੀ, ਬਲਵੰਤ ਕੌਰ, ਜਤਿੰਦਰ ਕੌਰ, ਗੁਰਮੀਤ ਕੌਰ( ਮਾਤਾ ਭਾਨੀ ਜੀ ਸੇਵਾ ਭਲਾਈ ਕੇੰਦਰ) ਸ਼ਮਿੰਦਰ ਕੌਰ, ਹਰਮਨਦੀਪ ਕੌਰ ਗਗੜਪੁਰ, ਜਸਵੀਰ ਕੌਰ, ਅਮਨਦੀਪ ਕੌਰ(ਧਨੌਲਾ),ਗੁਰਬੀਰ ਕੌਰ ਬੇਬੀ ਨਾਨਕਪੁਰਾ, ਜੋਗਿੰਦਰ ਕੌਰ , ਹਰਕੀਰਤ ਕੌਰ, ਹਰਵਿੰਦਰ ਪਾਲ ਕੌਰ, ਮੱਘਰ ਸਿੰਘ  ਆਦਿ ਸਮੇਤ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਤੇ ਸੇਵਾ ਸੁਸਾਇਟੀਆਂ ਦੇ ਨੁਮਾਇੰਦੇ ਮੌਜੂਦ ਸਨ।