ਸੰਗਰੂਰ, 5 ਨਵੰਬਰ (ਸੁਖਵਿੰਦਰ ਸਿੰਘ ਬਾਵਾ ) ਸਮਾਜ ਵਿਰੋਧੀ ਅਨਸਰ ਕਿਵੇ ਸਮਾਜਸੇਵਾ ਦੀ ਆੜ ਹੇਠ ਕਾਨੂੰਨ ਨੂੰ ਆਪਣੇ ਤੋਂ ਪਰੇ ਕਰਨ ਦੀ ਕੋਸ਼ਿਸ ਕਰਦੇ ਹਨ ਅਤੇ ਕਿਵੇਂ ਆਪਣੇ ਚਿਹਰੇ ਤੇ ਨਕਾਬ ਪਾ ਕੇ ਸਰਕਾਰਾਂ ਨੂੰ ਸਮਾਜ ਭਲਾਈ ਦੇ ਕੰਮ ਕਰਨ ਲਈ ਸਲਾਹ ਦਿੰਦੇ ਹਨ। ਸਾਡੇ ਸਮਾਜ ਵਿਚ ਸਮਾਜਸੇਵਕ ਬਣਨ ਉਪਰੰਤ ਕਾਨੂੰਨ ਨੂੰ ਕਿਵੇਂ ਛਿੱਕੇ ਟੱਗਿਆ ਜਾਂਦਾ ਹੈ ਇਸ ਦੀ ਚਰਚਾ ਕਰਾਂਗੇ। ਕਾਨੂੰਨ ਦੇ ਮੁਜਰਿਮ ਪੁਲਿਸ ਨੂੰ ਆਪਣੇ ਕੰਮ ਇਮਾਨਦਾਰੀ ਨਾਲ ਕਰਨ ਦੀ ਨਸੀਹਤ ਦਿੰਦੇ ਹਨ। Social worker admonitions to the government of offenders of the lawÍ

ਜਨਸਹਾਰਾ ਕਲੱਬ ਸ਼ੇੇਰਪੁਰ ਦੇ ਪ੍ਰਧਾਨ ਸਮਾਜਸੇਵੀ ਵਿਪਨ ਕੁਮਾਰ ਵਲੋਂ ਜਲੰਧਰ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿਚ 9 ਸਤੰਬਰ 2020 ਅਤੇ 18 ਜੁਲਾਈ 2021 ਨੂੰ ਬਿਆਨ ਛਪਵਾ ਕੇ ਸਰਕਾਰ ਨੂੰ ਸਲਾਹ ਦੇਣੀ ਮਹਿੰਗੀ ਹੈ ਗਈ । ਸਲਾਹ ਸੀ ਕਿ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਸਰਕਾਰ ਆਮ ਲੋਕਾਂ ਦੇ ਬਿਜਲੀ ਦੇ ਬਿਲ ਮੁਆਫ ਕਰੇ ਅਤੇ ਸਰਕਾਰ ਵਪਾਰੀਆਂ ਦੀ ਮੱਦਦ ਕਰੇ। ਸ਼ੇਰਪੁਰ ਵਿਚ ਟ੍ਰੇਫਿਕ ਸਮੱਸਿਆ ਹੋਣ ਕਾਰਨ ਜਿਲਾ ਪੁਲਿਸ ਮੁੱਖੀ ਜਲਦੀ ਤੋਂ ਜਲਦੀ ਸ਼ੇਰਪੁਰ ਲਈ ਟ੍ਰੇਫਿਕ ਇੰਚਾਰਜ਼ ਨਿਯੁਕਤ ਕਰੇ।

ਖਬਰ ਨਸ਼ਰ ਹੁੰਦਿਆ ਹੀ ਆਰ ਟੀ ਆਈ ਐਕਟੀਵਿਸ਼ਟ ਰਿਸਵ ਗਰਗ ਨੇ ਅਖਬਾਰ ਵਿਚ ਛਪੀ ਖਬਰ ਤੇ ਪ੍ਰਤੀਕਿ੍ਰਆ ਦਿੰਦਿਆ ਸਬੰਧਤ ਅਖਬਾਰ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਕਿ ਜਿਸ ਸਮਾਜ ਸੇਵਕ ਕਾਨੂੰਨ ਦਾ ਮੁਜਰਿਮ ਹੈ ਅਤੇ ਉਸ ਦਾ ਪ੍ਰੀਵਾਰ ਤਾਂ ਖੁਦ ਸ਼ੇਰਪੁਰ ਬਿਜਲੀ ਬੋਰਡ ਦਾ ਸਾਢੇ ਚਾਰ ਲੱਖ ਰੁਪਏ ਦਾ ਡਿਫਾਟਰ ਹੈ। ਵਿਪਨ ਕੁਮਾਰ ਦੇ ਪ੍ਰੀਵਾਰ ਵਿਰੁੱਧ ਸਰਕਾਰ ਦੀ ਜੀਰੀ ਗਬਨ ਕਰਨ ਦੇ ਕੇਸ਼ ਦਰਜ ਹਨ। ਰੇਸ਼ਵ ਗਰਗ ਨੇ ਸਰਕਾਰ ਨੂੰ ਲਿਖਤੀ ਸ਼ਿਕਾਇਤ ਕਰਦਿਆ ਸਮਾਜਸੇਵੀ ਵਿਪਨ ਕੁਮਾਰ ਤੇ ਦੋਸ਼ ਲਾਇਆ ਕਿ ਉਸ ਦਾ ਪ੍ਰੀਵਾਰ ਕਾਨੂੰਨ ਦਾ ਮੁਜਰਿਮ ਹੈ ਅਤੇ ਲੱਖਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਾ ਚੁੱਕਾ ਹੈ। ਸਰਕਾਰ ਨੂੰ ਦਿੱਤੀ ਜਾਣਕਾਰੀ ਤੇ ਕਾਰਵਾਈ ਕਰਦਿਆ ਜਿਲਾ ਪ੍ਰਸਾਸ਼ਨ ਨੇ ਐਸ ਡੀ ਐਮ ਧੂਰੀ ਨੂੰ ਮਾਮਲੇ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ  ।

ਸਮਾਜਸੇਵੀ ਨੂੰ ਸਮਾਜ ਵਿਰੋਧੀ ਦੱਸਣ ਵਾਲੇ ਰਿਸਵ ਗਰਗ ਨੇ ਪੰਜਾਬਨਾਮਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬਹੁਤ ਸਾਰੇ ਸਮਾਜ ਸੇਵੀ ਸਮਾਜ ਸੇਵਾ ਦੀ ਆੜ ਹੇਠ ਗੈਰ ਕਾਨੂੰਨੀ ਕੰਮ ਕਰ ਰਹੇ ਹਨ ਅਤੇ ਉਹਨਾਂ ਖਿਲਾਫ ਮੁਕੱਦਮੇ ਦਰਜ ਹਨ। ਸਮਾਜ ਸੇਵੀ ਹੋਣ ਕਾਰਨ ਪ੍ਰਸ਼ਾਸਨ ਅਤੇ ਮੀਡੀਆ ਉਹਨਾ ਨੂੰ ਬਿਨਾਂ ਪੜਤਾਲਿਆ ਸੇਲੀਬਰੇਟੀ ਬਣਾ ਕੇ ਪੇਸ਼ ਕਰ ਦਿੰਦੇ ਹਨ। ਉਹਨਾ ਕਿਹਾ ਕਿ ਵਿਪਨ ਕੁਮਾਰ ਅਤੇ ਉਹਨਾਂ ਦੇ ਪਿਤਾ ਜੀਵਨ ਕੁਮਾਰ ਵਿਰੁੱਧ ਸਰਕਾਰੀ ਜੀਰੀ ਗਬਨ ਦੇ ਮੁਕੱਦਮੇ ਦਰਜ ਹਨ। ਉਹਨਾ ਕਿਹਾ ਕਿ ਵਿਪਨ ਕੁਮਾਰ ਅਤੇ ਉਸ ਦੇ ਪਿਤਾ ਜੀ ਜਮਾਨਤ ਤੇ ਬਾਹਰ ਹਨ। ਰਿਸ਼ਵ ਗਰਗ ਨੇ ਦੱਸਿਆ ਕਿ ਅਖਬਾਰਾਂ ਵਿਚ ਖਬਰਾਂ ਲਗਵਾ ਕੇ ਮਸ਼ਹੂਰ ਹੋਣ ਵਿਪਨ ਕੁਮਾਰ ਵਿਰੁੱਧ ਜਿਲਾ ਪ੍ਰਸਾਸ਼ਨ ਨੂੰ ਲਿਖਤੀ ਸਿਕਾਇਤ ਕੀਤੀ ਸੀ ਕਿ ਅਜਿਹੇ ਲੋਕਾਂ ਜੋ ਕਾਨੂੰਨ ਦੇ ਮੁਜਰਿਮ ਹਨ ਅਤੇ ਸਮਾਜ ਸੇਵਾ ਦੀ ਆੜ ਵਿਚ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਸਕਦੇ ਹਨ।

ਉਹਨਾ ਕਿਹਾ ਕਿ ਜੋ ਸਖਸ਼ ਸਰਕਾਰ ਨਾਲ ਘਪਲਾ ਕਰਕੇ ਕੇ ਜਮਾਨਤ ਤੇ ਹੈ ਪੁਲਿਸ ਦੀ ਕਾਰਜ਼ਗੁਜਾਰੀ ਤੇ ਸਵਾਲ ਕਿਵੇਂ ਚੁੱਕ ਸਕਦਾ ਹੈ। ਡੀ.ਸੀ. ਸਾਹਿਬ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਦਾ ਪੜਤਾਲ ਐਸ.ਡੀ.ਐਮ. ਧੂਰੀ ਨੂੰ ਕਰਨ ਲਈ ਕਿਹਾ । ਉਹਨਾ ਕਿਹਾ ਕਿ ਐਸ ਡੀ ਐਮ ਧੂਰੀ ਨੇ ਉਹਨਾ ਨੂੰ ਭਰੋਸਾ ਦਿੱਤਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਵੇਗੀ।