ਓਟਾਵਾ: ਕੈਨੇਡਾ ਨੇ ਸਮਾਜ ਵਿੱਚ ਨਫ਼ਰਤ ਅਤੇ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਸਮੁਦਾਏਂ ਵਿਰੁੱਧ ਵਧ ਰਹੇ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਆਪਣੀ “ਨਫਰਤ ਖ਼ਿਲਾਫ਼ ਕਾਰਜ ਯੋਜਨਾ” ਦੀ ਸ਼ੁਰੂਆਤ ਕੀਤੀ ਹੈ।
ਇਸ ਯੋਜਨਾ ਦਾ ਮਕਸਦ ਨਫ਼ਰਤ-ਪ੍ਰੇਰਿਤ ਹਿੰਸਕ ਘਟਨਾਵਾਂ ਨੂੰ ਘਟਾਉਣਾ ਅਤੇ ਪ੍ਰਭਾਵਿਤ ਸਮੁਦਾਏਂ ਦੀ ਸੁਰੱਖਿਆ ਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ।
ਇਹ ਯੋਜਨਾ ਕੈਨੇਡਾ ਦੇ ਵੱਖ-ਵੱਖ ਸਮੁਦਾਏਂ, ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ।
ਇਸ ਵਿੱਚ ਕਈ ਮੁੱਖ ਪਹਲੂ ਸ਼ਾਮਲ ਹਨ ਜਿਵੇਂ ਕਿ ਨਫ਼ਰਤ-ਪ੍ਰੇਰਿਤ ਅਪਰਾਧਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਮਜ਼ਬੂਤ ਕਰਨਾ, ਨਫਰਤ ਫੈਲਾਉਣ ਵਾਲੇ ਸਮੱਗਰੀ ਦੀ ਨਿਗਰਾਨੀ ਅਤੇ ਹਟਾਉਣ, ਅਤੇ ਨੁਕਸਾਨ ਪਹੁੰਚੇ ਸਮੁਦਾਏਂ ਲਈ ਸਹਾਇਤਾ ਅਤੇ ਸਹਿਯੋਗ ਮੁਹੱਈਆ ਕਰਵਾਉਣਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ, “ਨਫ਼ਰਤ ਦੇ ਹਰ ਰੂਪ ਨੂੰ ਰੋਕਣਾ ਸਾਡੇ ਸਮਾਜ ਦੀ ਮੂਲ ਜ਼ਿੰਮੇਵਾਰੀ ਹੈ। ਇਹ ਯੋਜਨਾ ਸਿਰਫ ਨਫ਼ਰਤ ਵਿਰੁੱਧ ਲੜਾਈ ਨਹੀਂ ਹੈ, ਸਗੋਂ ਪਿਆਰ ਅਤੇ ਸਹਿਣਸ਼ੀਲਤਾ ਦੀ ਪਹਿਚਾਨ ਹੈ।”
ਇਸ ਯੋਜਨਾ ਦੇ ਤਹਿਤ ਸਰਕਾਰ ਨੇ ਨਫ਼ਰਤ ਵਿਰੁੱਧ ਸਿਖਲਾਈ ਕੈਂਪੇਨ ਸ਼ੁਰੂ ਕਰਨ ਦਾ ਵੀ ਫ਼ੈਸਲਾ ਲਿਆ ਹੈ, ਜੋ ਲੋਕਾਂ ਨੂੰ ਨਫ਼ਰਤ ਪਛਾਣਨ ਅਤੇ ਇਸਦਾ ਵਿਰੋਧ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ। ਇਸ ਦੇ ਨਾਲ ਹੀ, ਸਕੂਲਾਂ ਅਤੇ ਕਾਲਜਾਂ ਵਿੱਚ ਨਫ਼ਰਤ ਖ਼ਿਲਾਫ਼ ਸਿੱਖਿਆ ਦੇਣ ਲਈ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਜਾਣਗੇ।
1 Comment
ਕਾਰ ਚੋਰੀ ਮਾਮਲੇ ਵਿਚ ਔਰਤ ਗ੍ਰਿਫਤਾਰ - ਪੰਜਾਬ ਨਾਮਾ ਨਿਊਜ਼
3 ਹਫਤੇ ago[…] ਇਹ ਵੀ ਪੜ੍ਹੋ- ਕੈਨੇਡਾ ਸਿਖਾਊ ਮੁਹੱਬਤ ਕਰਨਾ […]
Comments are closed.