ਨਰਿੰਦਰ ਕੌਰ ਭਰਾਜ ਵਿਧਾਇਕਾ ਜਤਿੰਦਰ ਜੋਰਾਵਾਲ DC, ਮਨਦੀਪ ਸਿੰਘ ਸਿੱਧੂ SSP ਨੇ ਖੂਨਦਾਨੀਆਂ ਨੂੰ ਕੀਤਾ ਉਤਸ਼ਾਹਿਤ

ਸੰਗਰੂਰ, 5 ਨਵੰਬਰ ਸੁਖਵਿੰਦਰ ਸਿੰਘ ਬਾਵਾ

– ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਖੂਨ ਦਾਨ ਅਭਿਆਨ ਅਧੀਨ ਵਿਸ਼ਾਲ ਕੈੰਪ ਸਥਾਨਿਕ ਹੋਮੀ ਭਾਬਾ ਕੈਸਰ ਹਸਪਤਾਲ ਦੇ ਆਡੀਟੋਰੀਅਮ ਵਿਖੇ ਸਹਾਰਾ ਫਾਊਂਡੇਸਨ ਤੇ ਆਸ਼ਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ। Organizing a massive blood donation camp dedicated to Pash Utsav

ਡਾ ਪਰਮਿੰਦਰ ਕੌਰ ਸਿਵਲ ਸਰਜਨ ਅਤੇ , ਡਾ ਜੇ.ਵੀ. ਦਿਵਿਤਿਆ ਡਾਇਰੈਕਟਰ ਕੈੰਸਰ ਹਸਪਤਾਲ ਦੇ ਦਿਸ਼ਾ ਨਿਰਦੇਸ਼ ਅਤੇ ਡਾ ਚਰਨਜੀਤ ਸਿੰਘ ਉਡਾਰੀ ਸਰਪ੍ਰਸਤ, ਸਰਬਜੀਤ ਸਿੰਘ ਰੇਖੀ ਚੇਅਰਮੈਨ, ਡਾ ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਅਸ਼ੋਕ ਕੁਮਾਰ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਹਰੀਸ਼ ਕੁਮਾਰ ਪ੍ਧਾਨ ਵੈਲਫਅਰ ਕਲੱਬ ਅਤੇ ਧਨਵੰਤ ਕੁਮਾਰ ਸਲਾਹਕਾਰ ਦੀ ਦੇਖ ਰੇਖ ਹੇਠ ਲਗਾਏ ।

ਕੈੰਪ ਵਿੱਚ ਨਰਿੰਦਰ ਕੌਰ ਭਰਾਜ ਵਿਧਾਇਕਾ, ਜਤਿੰਦਰ ਜੋਰਾਵਾਲ ਡਿਪਟੀ ਕਮਿਸਨਰ, ਮਨਦੀਪ ਸਿੰਘ ਸਿੱਧੂ ਜਿਲ੍ਹਾ ਪੁਲਿਸ ਮੁਖੀ ਦੇ ਨਾਲ ਡਾ ਜਸਦੀਪ ਸਿੰਘ ਤੇ ਸ਼ਿਵ ਆਰੀਆ ਚੇਅਰਮੈਨ ਕੈੰਬਰਿਜ ਇੰਟਰਨੈਸਨਲ ਸਕੂਲ, ਕਿ੍ਸ਼ਨ ਮਿੱਤਲ ਸਕੱਤਰ ਰੈਡ ਕਰਾਸ ਸੁਸਾਇਟੀ ਵਿਸ਼ੇਸ ਤੌਰ ਤੇ ਹਾਜਰ ਹੋਏ । ਇਸ ਮੌਕੇ ਹੋਏ ਸੰਖੇਪ ਤੇ ਪ੍ਭਾਵਸ਼ਾਲੀ ਸਮਾਗਮ ਦੌਰਾਨ ਵੰਦਨਾ ਸਲੂਜਾ ਤੇ ਕਾਮਿਨੀ ਜੈਨ ਦੇ ਸਟੇਜ ਸੰਚਾਲਨ ਅਧੀਨ ਚੇਅਰਮੈਨ ਰੇਖੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਹਾਰਾ ਵੱਲੋਂ ਜਿਲ੍ਹਾ ਪ੍ਸਾਸ਼ਨ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਧੀਨ ਸਿਹਤ ਤੰਦਰੁਸਤੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ । ਡਾ ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਅਤੇ ਸਰਬੱਤ ਦੇ ਭਲੇ ਦੇ ਮੰਤਵ ਅਧੀਨ ਇਹ ਕੈੰਪ ਲਗਾਇਆ ਗਿਆ ਹੈ ।

ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕਾਵਿ ਰੂਪ ਦੀਆਂ ਇਹਨਾਂ ਸਤਰਾਂ “ਇਕੋ ਤਰਾਂ ਸਭ ਦਾ ਖੂਨ ਹੁੰਦਾ, ਹਿੰਦੂ ਮੁਸਲਿਮ ਸਿੱਖ ਜਾਂ ਇਸਾਈ ਹੋਵੇ। ਬਿਨਾ ਵਿਤਕਰੇ ਦੇ ਜਿਹੜਾ ਖੂਨ ਦਾਨ ਕਰਦਾ,ਉਹਦੀ ਚੜ੍ਹਦੀ ਕਲਾ ਦੂਣ ਸਵਾਈ ਹੋਵੇ।“ ਦੀ ਰੌਸਨੀ ਵਿੱਚ ਵਿਚਾਰ ਰੱਖੇ ਅਤੇ ਲਾਈਫ ਗਾਰਡ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਇਸੇ ਸੰਦੇਸ਼ ਨੂੰ ਸਕਿੱਟ ਰਾਹੀਂ ਰੂਪਮਾਨ ਕੀਤਾ। ਨਰਿੰਦਰ ਕੌਰ ਭਰਾਜ ਵਿਧਾਇਕਾ, ਡਿਪਟੀ ਕਮਿਸਨਰ ਜਤਿੰਦਰ ਜੋਰਾਵਾਲ, ਮਨਦੀਪ ਸਿੰਘ ਸਿੱਧੂ ਅਤੇ ਡਾ ਜਸਦੀਪ ਸਿੰਘ ਨੇ ਸਹਾਰਾ ਫਾਉਂਡੇਸਨ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਖੂਨਦਾਨੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ। ਸਹਾਰਾ ਅਤੇ ਕਲੱਬ ਦੇ ਵਰਕਰ ਸੁਭਾਸ਼ ਕਰਾੜੀਆ, ਵਰਿੰਦਰ ਜੀਤ ਸਿੰਘ ਬਜਾਜ, ਨਰਿੰਦਰ ਸਿੰਘ ਬੱਬੂ, ਹਰਪੀ੍ਤ ਕੌਰ, ਦੀਪਿਕਾ ਦੇ ਨਾਲ ਟਿੰਕਲ ਗਰਗ, ਮਿਨਾਕਸ਼ੀ,ਸੁਮਿਤ ਚੌਧਰੀ , ਹੰਸ ਰਾਜ ਠੇਕੇਦਾਰ ਆਦਿ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਖੂਨ ਦਾਨ ਕਰਨ ਵਾਲਿਆਂ ਵਿੱਚ ਮਨਦੀਪ ਸਿੰਘ ਲੱਖੋਵਾਲ ( ਨਰਿੰਦਰ ਕੌਰ ਭਰਾਜ ਦੇ ਪਤੀ) ਤੋਂ ਬਿਨਾ ਆਸ਼ਾ ਵੈਲਫੇਅਰ ਸੁਸਾਇਟੀ , ਸਹਾਰਾ ਫਾਊਂਡੇਸਨ , ਲਾਈਫ ਗਾਰਡ ਇੰਸਟੀਚਿਊਟ, ਭਾਈ ਗੁਰਦਾਸ ਇੰਸਟੀਚਿਊਟ ਦੇ ਵਿਦਿਆਰਥੀਆਂ ਸਮੇਤ ਮੈਡਮ ਕਰਮਦੀਪ ਕੌਰ ਦੀ ਅਗਵਾਈ ਵਿੱਚ ਨੈਸ਼ਨਲ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਸ਼ਾਮਿਲ ਸਨ। ਡਾ ਦੀਕਸ਼ਾ,ਡਾ ਆਸ਼ਿਮਾ,ਡਾ ਦੀਪਤੀ ਗੋਇਲ, ਹਰਜਿੰਦਰ ਕੌਰ ਨੇ ਮੈਡੀਕਲ ਸਟਾਫ ਦੀ ਡਿਊਟੀ ਨਿਭਾਈ। ਡਿੰਪਲ ਕਾਲੜਾ ਕੈੰਸਰ ਹਸਪਤਾਲ, ਵਰਿੰਦਰ ਗੁਪਤਾ,ਕਲੱਬ ਮੈਂਬਰ ਜਗਜੀਵਨ ਕੁਮਾਰ , ਹੈਪੀ,ਅਰਸ਼ਜੋਤ ਸਿੰਘ ਬੱਲ, ਅਮਨ ਤਲਵਾੜ, ਵਿਕਰਮਜੀਤ ਸਿੰਘ, ਰਾਜਵੀਰ ਸੈਣੀ ,ਜਗਜੀਤ ਸਿੰਘ, ਰੋਹਿਤ ਕੁਮਾਰ , ਸੁਭਾਸ਼ ਕੁਮਾਰ ਸ਼ਰਮਾ,ਹਸਪਤਾਲ ਨਰਸਿੰਗ ਸਟਾਫ ਆਦਿ ਨੇ ਇਸ ਕੈੱਪ ਵਿੱਚ ਵਿਸੇਸ਼ ਸਹਿਯੋਗ ਦਿੱਤਾ।