ਬੈਂਕ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ ਦਾ ਗਠਨ

69

ਦਵਿੰਦਰ ਗੁੱਪਤਾ ਪ੍ਰਧਾਨ, ਵਿੱਪਨ ਮਲਿਕ ਚੇਅਰਮੈਨ, ਜਗਦੀਸ਼ ਕਾਲੜਾ ਜਨਰਲ ਸਕੱਤਰ, ਜਤਿੰਦਰ ਗੁੱਪਤਾ ਮੁੱਖ ਸਰਪ੍ਰਸਤ, ਰਾਜ ਕੁਮਾਰ ਅਰੋੜਾ ਮੁੱਖ ਸਲਾਹਕਾਰ ਬਣੇ

ਸੁਖਵਿੰਦਰ ਸਿੰਘ ਬਾਵਾ
ਸੰਗਰੂਰ 24 ਮਾਰਚ

-ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਪ੍ਰਮੁੱਖ ਬੈਂਕਾਂ ਵਿੱਚੋਂ ਸੇਵਾ ਮੁੱਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇੱਕ ਕੰਨਵੈਨਸ਼ਨ  ਜਗਦੀਸ਼ ਕਾਲੜਾ, ਜਤਿੰਦਰ ਗੁੱਪਤਾ ਅਤੇ ਵਿਪਨ ਮਲਿਕ ਦੀ ਅਗਵਾਈ ਹੇਠ ਸੰਪਨ ਹੋਈ  ਦਵਿੰਦਰ ਗੁੱਪਤਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚੋਂ ਸੇਵਾ ਮੁੱਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਅਤੇ ਨਾਲ ਹੀ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸੰਗਰੂਰ ਜਿਸਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਅਰੋੜਾ ਵੱਲੋਂ ਕੀਤੀ ਜਾ ਰਹੀ ਹੈ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਬੈਂਕ ਅਧਿਕਾਰੀ ਸ੍ਰੀ ਅਰੋੜਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਚਲਾਈ ਜਾ ਰਹੀ ਸੰਸਥਾ ਦੇ ਨਾਲ ਆਪਸੀ ਤਾਲਮੇਲ ਕਰਕੇ ਸਮਾਜ ਸੇਵੀ ਕੰਮਾਂ ਵਿੱਚ ਸਰਗਰਮੀ ਨਾਲ ਕੰਮ ਕਰਨਗੇ। ਅੱਜ ਦੀ ਇਸ ਕੰਨਵੈਨਸ਼ਨ ਵਿੱਚ ਸਾਬਕਾ ਬੈਂਕ ਅਧਿਕਾਰੀਆਂ ਵੱਲੋਂ “ਬੈਂਕ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ” ਸੰਗਰੂਰ ਦਾ ਵੀ ਗਠਨ ਕੀਤਾ ਗਿਆ। ਜਿਸਦਾ ਮੁੱਖ ਮਕਸਦ ਸਮਾਜ ਸੇਵਾ, ਲੋਕ ਭਲਾਈ ਦੇ ਕੰਮ ਕਰਨਾ ਅਤੇ ਬੈਂਕ ਅਧਿਕਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੋਵੇਗਾ। ਇਸ ਐਸੋਸੀਏਸ਼ਨ ਦੀ ਚੋਣ ਵਿੱਚ ਸਰਬ ਸੰਮਤੀ ਨਾਲ ਮੁੱਖ ਸਰਪ੍ਰਸਤ ਜਤਿੰਦਰ ਗੁੱਪਤਾ, ਮੁੱਖ ਸਲਾਹਕਾਰ ਰਾਜ ਕੁਮਾਰ ਅਰੋੜਾ, ਚੇਅਰਮੈਨ ਵਿੱਪਨ ਮਲਿਕ, ਪ੍ਰਧਾਨ  ਦਵਿੰਦਰ ਗੁੱਪਤਾ, ਜਨਰਲ ਸੈਕਰੇਟਰੀ ਜਗਦੀਸ਼ ਕਾਲੜਾ, ਸੀਨੀਅਰ ਮੀਤ ਪ੍ਰਧਾਨ ਤਰਸ਼ੇਮ ਜਿੰਦਲ, ਵਿੱਤ ਸਕੱਤਰ ਰਜਿੰਦਰ ਗੋਇਲ, ਅਡੀਸ਼ਨਲ ਜਨਰਲ ਸੈਕਰੇਟਰੀ ਅਸੋਕ ਨਾਗਪਾਲ, ਸਲਾਹਕਾਰ ਸੁਰੇਸ਼ ਜਿੰਦਲ ਲਏ ਗਏ ਅਤੇ ਬਾਕੀ ਅਹੁੱਦੇਦਾਰਾਂ ਦਾ ਵੀ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ।

ਨਵੇਂ ਚੁਣੇ ਪ੍ਰਧਾਨ ਸ੍ਰੀ ਦਵਿੰਦਰ ਗੁੱਪਤਾ ਨੇ ਕਿਹਾ ਸਾਡੀ ਐਸੋਸੀਏਸ਼ਨ ਜਿੱਥੇ ਰਿਟਾਇਰ ਕਰਮਚਾਰੀਆਂ ਦੇ ਹੱਕਾਂ ਦੇ ਹਿੱਤਾਂ ਦੀ ਰਾਖੀ ਲਈ ਕਾਰਜ ਕਰੇਗੀ ਉੱਥੇ ਬੈਂਕਾਂ ਵਿੱਚ ਗਰੀਬਾਂ, ਅਨਪੜ੍ਹਾ, ਬਿਰਧਾਂ ਅਤੇ ਲੋੜਵੰਦ ਲੋਕਾਂ ਲਈ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗੀ। ਐਸੋਸੀਏਸ਼ਨ ਵੱਲੋਂ ਪ੍ਰਮੁੱਖ ਬੈਂਕਾਂ ਵਿੱਚ ਵਲੰਟੀਅਰ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਸੰਬੰਧੀ ਅਗਵਾਈ ਕਰਨਗੇ। ਐਸੋਸੀਏਸ਼ਨ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪਾਸੋਂ ਅਗਵਾਈ ਲੈ ਕੇ ਸਮਾਜ ਸੇਵੀ ਕਾਰਜਾਂ ਵਿੱਚ ਪੂਰਾ ਹੱਥ ਵਟਾਏਗੀ। ਇਸ ਕੰਨਵੈਨਸ਼ਨ ਵਿੱਚ ਬੈਂਕ ਅਧਿਕਾਰੀਆਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਸਲਾਘਾਯੋਗ ਕੰਮ ਲਈ ਸ੍ਰੀ ਰਾਜ ਕੁਮਾਰ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਵੱਲੋਂ ਨਵੀਂ ਚੁਣੀ ਬੈਂਕ ਰਿਟਾ. ਵੈਲਫੇਅਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਆਰ.ਐਲ. ਪਾਂਧੀ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਅਹੁੱਦੇਦਾਰ ਕਰਨੈਲ ਸਿੰਘ ਸੇਖੋਂ, ਓ.ਪੀ. ਖਿੱਪਲ, ਜਸਵੀਰ ਸਿੰਘ ਖ਼ਾਲਸਾ, ਕਿਸ਼ੋਰੀ ਲਾਲ, ਸੁਰਿੰਦਰ ਸਿੰਘ ਸੋਢੀ, ਬਲਦੇਵ ਸਿੰਘ ਰਤਨ, ਤਿਲਕ ਰਾਜ ਸਤੀਜਾ, ਕੰਵਲਜੀਤ ਸਿੰਘ ਆਦਿ ਵੀ ਹਾਜ਼ਰ ਸਨ।

Google search engine